ਚੰਡੀਗੜ੍ਹ:ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਨਵਾਂ ਮੰਤਰੀ ਮੰਡਲ ਤੈਅ (punjab cabinet fianlized)ਹੋ ਚੁੱਕਾ ਹੈ। ਬਕਾਇਦਾ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਵੀ ਬੁਲਾ ਲਈ (govt called cabinet meeting) ਹੈ। ਹਾਲਾਂਕਿ ਅਜੇ ਤੱਕ ਮੰਤਰੀ ਨਹੀਂ ਬਣੇ ਹਨ ਪਰ ਸ਼ਨੀਵਾਰ ਸਵੇਰੇ ਹੀ ਕੁਝ ਮੰਤਰੀਆਂ ਦੇ ਸਹੁੰ ਚੁੱਕੇ ਜਾਣ ਦੀ ਸੰਭਾਵਨਾ (oath ceremony tomorrow) ਹੈ।
ਪੰਜਾਬ ਸਿਵਲ ਸਕੱਤਰੇਤ ਵਿਖੇ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਸ਼ਨੀਵਾਰ ਦੁਪਿਹਰ ਸਾਢੇ 12 ਵਜੇ ਬੁਲਾ ਲਈ ਗਈ ਹੈ (punjab cabinet first meeting on 19 march)। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਮੰਤਰੀ ਮੰਡਲ ਲਗਭਗ ਤੈਅ ਹੈ ਤੇ ਨਵੇਂ ਬਣਨ ਜਾ ਰਹੇ ਮੰਤਰੀਆਂ ਦੇ ਨਾਮ ਬਾਅਦ ਦੁਪਿਹਰ ਜਾਂ ਸ਼ਾਮ ਤੱਕ ਜਨਤਕ ਹੋ ਸਕਦੇ ਹਨ। ਉਂਜ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆੰ ਜੋਰਾਂ ’ਤੇ ਚੱਲ ਰਹੀਆਂ ਹਨ ਤੇ ਸਹੁੰ ਚੁੱਕ ਸਮਾਗਮ ਦੁਪਿਹਰ ਤੋਂ ਪਹਿਲਾਂ ਹੋਣਾ ਲਗਭਗ ਤੈਅ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ 92 ਸੀਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਲਈ ਮੰਤਰੀ ਮੰਡਲ ਤੈਅ ਕਰਨਾ ਚੁਣੌਤੀ ਭਰਪੂਰ ਹੈ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਮੰਤਰੀ ਮੰਡਲ ਦੋ ਹਿੱਸਿਆਂ ਵਿੱਚ ਬਣਾਇਆ ਜਾਵੇਗਾ। ਅੱਧੀ ਦਰਜਣ ਤੋਂ ਥੋੜ੍ਹਾ ਵੱਧ ਮੰਤਰੀ ਸ਼ਨੀਵਾਰ ਨੂੰ ਸਹੁੰ ਚੁੱਕਣਗੇ ਤੇ ਬਾਅਦ ਵਿੱਚ ਕੁਝ ਦਿਨ ਦੀ ਵਿੱਥ ਪਾ ਕੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਪੰਜਾਬ ਵਿੱਚ ਵਿਧਾਨਸਭਾ ਸੀਟਾਂ ਦੇ ਲਿਹਾਜ ਨਾਲ ਸਿਰਫ 15 ਫੀਸਦੀ ਮੰਤਰੀ ਹੀ ਬਣਾਏ ਜਾ ਸਕਦੇ ਹਨ। ਇਸ ਹਿਸਾਬ ਨਾਲ 16 ਮੰਤਰੀ ਹੀ ਬਣਾਏ ਜਾ ਸਕਦੇ ਹਨ।