ਪੰਜਾਬ

punjab

ETV Bharat / city

ਪੰਜਾਬ ਕੈਬਨਿਟ ਵੱਲੋਂ 10 ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ, 50 ਹਜ਼ਾਰ ਨੌਕਰੀਆਂ ਹੋਣਗੀਆਂ ਪੈਦਾ - 50 ਹਜ਼ਾਰ ਨੌਕਰੀਆਂ

ਪੰਜਾਬ ਕੈਬਨਿਟ ਨੇ 10 ਵਿਭਾਗਾਂ ਦਾ ਪੁਨਰਗਠਨ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ ਤੇ ਦਾਅਵਾ ਕੀਤਾ ਹੈ ਕਿ ਇਸ ਨਾਲ 50 ਹਜ਼ਾਰ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ...

ਤਸਵੀਰ
ਤਸਵੀਰ

By

Published : Dec 30, 2020, 8:38 PM IST

ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਇਕ ਵੱਡਾ ਫੈਸਲਾ ਲੈਂਦਿਆਂ ਇਹ ਐਲਾਨ ਕੀਤਾ ਹੈ ਕਿਹਾ ਕਿ 10 ਵਿਭਾਗਾਂ ਦੇ ਪੁਨਰਗਠਨ ਕੀਤਾ ਜਾਵੇਗਾ। ਜਿਸ ਨਾਲ 50,000 ਨੌਕਰੀਆਂ ਲਈ ਜਗ੍ਹਾ ਬਣਾਈ ਗਈ ਹੈ।

ਪੰਜਾਬ ਕੈਬਨਿਟ ਵੱਲੋਂ 10 ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ, 50 ਹਜ਼ਾਰ ਨੌਕਰੀਆਂ ਹੋਣਗੀਆਂ ਪੈਦਾ

ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਬਹੁਤ ਸਾਰੇ ਵਿਭਾਗਾਂ ਦਾ ਪੁਨਰਗਠਨ ਕੀਤਾ ਜਾਵੇਗਾ, ਜਿਸਦਾ ਮੁਲਾਜ਼ਮਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ, ਪਰ ਹੁਣ ਪੰਜਾਬ ਕੈਬਨਿਟ ਨੇ ਇਹ ਫੈਸਲਾ ਲਿਆ ਹੈ ਕਿ 10 ਵਿਭਾਗਾਂ ਦਾ ਪੁਨਰਗਠਨ ਕੀਤਾ ਜਾਣਾ ਹੈ ।

ਜਿਸ ਨਾਲ ਨਵੀਂ ਭਰਤੀ ਖ਼ਾਤੇ ਤਕਨੀਕੀ ਅਪਗ੍ਰੇਡੇਸ਼ਨ ਰਾਹੀਂ ਇਨ੍ਹਾਂ ਦੀ ਕਾਰਜਸ਼ੀਲਤਾ ਨੂੰ ਵਧਾਉਣ ਦੇ ਰਾਹ ਪੱਧਰੇ ਹੋਣਗੇ ਤੇ 50,000 ਨੌਕਰੀਆਂ ਦੇ ਮੌਕੇ ਪੈਦਾ ਹੋਣਗੇ ਤੇ ਇਨ੍ਹਾਂ ਖ਼ਾਲੀ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਮਾਰਚ 2021 ਤੱਕ ਹੋਵੇਗੀ।

ਪਰ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਨ੍ਹਾਂ 10 ਵਿਭਾਗਾਂ ਵਿੱਚੋਂ 2375 ਪੋਸਟਾਂ ਹਟਾਕੇ 7885 ਨਵੀਆਂ ਅਸਾਮੀਆਂ ਬਣਾਈਆਂ ਗਈਆਂ ਹਨ।

ABOUT THE AUTHOR

...view details