ਪੰਜਾਬ ਬਜਟ 2020 : ਪੰਜਾਬ ਸਰਕਾਰ ਦੇ ਪਿਛਲੇ 2 ਬਜਟਾਂ 'ਚ ਸਿੱਖਿਆ ਲਈ ਕੀਤੇ ਗਏ ਐਲਾਨਾਂ ਦਾ ਲੇਖਾ-ਜੋਖਾ - punjab budget on education
ਇੱਕ ਝਾਤ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਦੋ ਬਜਟਾਂ ਦੇ ਵਿੱਚ ਸਿੱਖਿਆ ਬਾਰੇ ਕੀਤੇ ਗਏ ਐਲਾਨਾਂ 'ਤੇ
ਚੰਡੀਗੜ੍ਹ : ਪੰਜਾਬ ਸਰਕਾਰ ਆਉਣ ਵਾਲੀ 28 ਤਰੀਖ਼ ਨੂੰ ਆਪਣਾ ਤੀਜਾ ਬਜਟ ਪੇਸ਼ ਕਰਨ ਜਾ ਰਹੀ ਹੈ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਿਛਲੇ ਦੋ ਬਜਟਾਂ ਵਿੱਚ ਸਿੱਖਿਆ ਖੇਤਰ ਦੇ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਸਨ। ਖ਼ਜਾਨਾ ਮੰਤਰੀ ਨੇ ਜੋ ਐਲਾਨ ਆਪਣੇ ਪਿਛਲੇ ਬਜਟਾਂ ਵਿੱਚ ਸਿੱਖਿਆ ਲਈ ਕੀਤੇ ਸੀ ਉਨ੍ਹਾਂ ਦੇ ਬਾਵਜੂਦ ਵੀ ਪੰਜਾਬ ਦੀ ਸਿੱਖਿਆ ਵਿੱਚ ਕੋਈ ਬਹੁਤੀ ਬਹਿਤਰੀ ਨਜ਼ਰ ਨਹੀਂ ਆ ਰਹੀ। ਮਨਪ੍ਰੀਤ ਬਾਦਲ ਨੇ ਜੋ ਐਲਾਨ ਪਿਛਲੇ ਦੋ ਬਜਟਾਂ ਵਿੱਚ ਕੀਤੇ ਸਨ ਉਨ੍ਹਾਂ ਵਿੱਚੋਂ ਕੁਝ ਐਲਾਨ ਵਫਾ ਹੋ ਗਏ ਹਨ ਅਤੇ ਕੁਝ ਦਾ ਅਜੇੇ ਵੀ ਵਫਾ ਹੋਣਾ ਬਾਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਨਪ੍ਰੀਤ ਬਾਦਲ ਆਪਣੇ ਤੀਜੇ 'ਚ ਬਜਟ ਸਿੱਖਿਆ , ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕੀ ਨਵੇਂ ਐਲਾਨ ਕਰਦੇ ਹਨ।