ਚੰਡੀਗੜ੍ਹ: ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਰਿਵਾਰਵਾਦ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ ਹੈ, ਇਸ ਲਈ ਉਹ ਖ਼ਤਮ ਹੁੰਦੀ ਜਾ ਰਹੀ ਹੈ।
ਗਜੇਂਦਰ ਸ਼ੇਖਾਵਤ ਨੇ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕਰਿਦਆ ਕਿਹਾ ਕਿ ਪਹਿਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਉਹ ਵੱਖਰੇ ਤੌਰ 'ਤੇ ਲੜੇ ਸਨ, ਪਰ ਪਿਛਲੇ ਲੰਮੇ ਸਮੇਂ ਤੋਂ ਅਸੀਂ ਫਿਰ ਵੀ ਪੰਜਾਬ ਵਿਚ ਅਕਾਲੀ ਦਲ ਨਾਲ ਮਿਲ ਕੇ ਇਕ ਛੋਟੀ ਪਾਰਟੀ ਵਜੋਂ ਲੜਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਹਿੱਤਾਂ ਨੂੰ ਪਿੱਛੇ ਰੱਖ ਕੇ ਪੰਜਾਬ ਲਈ ਲੜਾਈ ਲੜੀ ਹੈ। ਸ਼ੇਖਾਵਤ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਆਪਣੀ ਪੂਰੀ ਤਾਕਤ ਨਾਲ ਲੜੇ, ਨਤੀਜਾ ਭਾਵੇਂ ਕੁਝ ਵੀ ਹੋਵੇ।
ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਕਾਂਗਰਸ ਉੱਤੇ ਸਾਧੇ ਨਿਸ਼ਾਨੇ ਉਨ੍ਹਾਂ ਕਿਹਾ ਕਿ 2022 ਦੀ ਚੋਣ ਬਹੁਤ ਵੱਖਰੀ ਚੋਣ ਸੀ ਜਿਸ ਪਾਰਟੀ ਨੂੰ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਬਦਲਾਅ ਦੀ ਲੋੜ ਸੀ। ਇਸੇ ਲਈ ਪਾਰਟੀ ਆਈ। ਸ਼ੇਖਾਵਤ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਂ ਲੋਕਾਂ ਦੇ ਸਾਹਮਣੇ ਰੱਖਾਂਗੇ। ਉਨ੍ਹਾਂ ਕਿਹਾ ਕਿ ਅਸੀਂ 2024 'ਚ ਭਾਜਪਾ ਦੀ ਜਿੱਤ ਹਾਸਲ ਕਰਨੀ ਹੈ। ਪਾਰਟੀ ਨੇ ਹਰ ਥਾਂ ਕੰਮ ਕਰਨ ਲਈ ਸਾਰਿਆਂ ਦੀ ਡਿਊਟੀ ਲਗਾਈ ਹੈ।
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਧਰਮ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਇੱਥੋਂ ਦੇ ਗੁਰੂਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪਰ, ਉਸੇ ਪੰਜਾਬ ਦੀ ਧਰਤੀ 'ਤੇ ਹੁਣ ਲਾਲਚ ਦੇ ਕੇ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ PM ਮੋਦੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਸਬੰਧੀ ਕੀਤਾ ਗਿਆ ਐਲਾਨ ਪੂਰਾ ਹੋ ਗਿਆ ਹੈ। ਸਿਰਫ਼ ਦੋ ਕੇਸ ਪੈਂਡਿੰਗ ਹਨ। ਉਨ੍ਹਾਂ ਚੋਂ ਇਕ ਕੇਸ ਦਿੱਲੀ ਵਿਚ ਪੈਂਡਿੰਗ ਹੈ, ਜਿਸ ਦਾ ਜਵਾਬ ਕੇਜਰੀਵਾਲ ਬਿਹਤਰ ਤਰੀਕੇ ਨਾਲ ਦੇ ਸਕਦੇ ਹਨ। ਦੂਜਾ ਕੇਸ ਕਰਨਾਟਕ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਭਾਜਪਾ 'ਚ ਰਲੇਵੇਂ ਦੇ ਸਵਾਲ 'ਤੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਇਹ ਸਵਾਲ ਪੁੱਛਣਾ ਜਲਦਬਾਜ਼ੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਸਾਡਾ ਭਾਈਵਾਲ ਹੈ। ਸ਼ੇਖਾਵਤ ਨੇ ਪੰਜਾਬ ਭਾਜਪਾ ਸੰਗਠਨ 'ਚ ਬਦਲਾਅ 'ਤੇ ਕਿਹਾ, ਪਰਿਵਰਤਨ ਸੰਗਠਨ ਵਿੱਚ ਨਵੀਂ ਊਰਜਾ ਲਿਆਉਂਦਾ ਹੈ। ਪਾਰਟੀ 'ਚ ਬਾਹਰੋਂ ਕਾਫੀ ਲੋਕ ਆਏ ਹਨ, ਸਾਰਿਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਚਰਚ ਵਿੱਚ ਭੰਨ ਤੋੜ, ਪੂਰੇ ਪੰਜਾਬ ਵਿੱਚ ਅਲਰਟ ਜਾਰੀ