- ਅਪ੍ਰੈਲ, ਮਈ ਅਤੇ ਜੂਨ ਦਾ ਬਜਟ ਪਾਸ
- ਵਿਧਾਨਸਭਾ ਚ ਵੋਟ ਆਨ ਅਕਾਉਂਟ ਬਿੱਲ ਪਾਸ
- 3 ਮਹੀਨਿਆਂ ਦੇ ਲਈ 37 ਹਜ਼ਾਰ ਕਰੋੜ ਦਾ ਬਜਟ
ਵਿਧਾਨਸਭਾ ’ਚ 'ਵੋਟ ਆਨ ਅਕਾਉਂਟ' ਬਿੱਲ ਪਾਸ, ਅਣਮਿੱਥੇ ਸਮੇਂ ਲਈ ਵਿਧਾਨਸਭਾ ਦੀ ਕਾਰਵਾਈ ਮੁਲਤਵੀ - Punjab Assembly session last day
11:25 March 22
ਵਿਧਾਨਸਭਾ ਚ ਵੋਟ ਆਨ ਅਕਾਉਂਟ ਬਿੱਲ ਪਾਸ
11:00 March 22
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ
- ਕੱਲ੍ਹ ਪੰਜਾਬ ’ਚ ਸਰਕਾਰੀ ਛੁੱਟੀ ਦਾ ਐਲਾਨ
- ਵਿਧਾਨਸਭਾ ’ਚ ਸੀਐੱਮ ਭਗਵੰਤ ਮਾਨ ਨੇ ਕੀਤਾ ਐਲਾਨ
- ਪਹਿਲਾਂ ਸਿਰਫ ਨਵਾਂਸ਼ਹਿਰ ’ਚ ਹੁੰਦੀ ਸੀ ਛੁੱਟੀ- ਸੀਐੱਮ ਮਾਨ
- ਛੁੱਟੀ ਦੀ ਥਾਂ ਬੱਚਿਆ ਨੂੰ ਸ਼ਹੀਦਾ ਬਾਰੇ ਦੱਸਿਆ ਜਾਵੇ- ਰਾਜਾ ਵੜਿੰਗ
10:15 March 22
ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਵਿਧਾਨਸਭਾ ਸੈਸ਼ਨ ਦੀ ਸ਼ੁਰੂਆਤ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਇਜਲਾਸ ਨੂੰ ਅੱਧੇ ਘੰਟੇ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਅੱਧੇ ਘੰਟੇ ਬਾਅਦ ਵਿਧਾਨਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਵੇਗੀ।
10:03 March 22
ਪਹਿਲੇ ਸੈਸ਼ਨ ਦਾ ਅੱਜ ਆਖਰੀ ਦਿਨ
ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਅੱਜ ਵਿਧਾਨਸਭਾ ’ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਬੀਤੇ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤੇ ਗਏ ਭਾਸ਼ਣ ’ਤੇ ਚਰਚਾ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਅੱਜ ਤਿੰਨ ਮਹੀਨੇ ਦਾ ਬਜਟ ਵੀ ਪੇਸ਼ ਕੀਤਾ ਜਾਵੇਗਾ। ਤਿੰਨ ਮਹੀਨੇ ਲਈ 37 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾਵੇਗਾ। ਨਾਲ ਹੀ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਵੋਟ ਆਨ ਅਕਾਊਂਟ ਬਿੱਲ ਪੇਸ਼ ਕਰਨਗੇ।
ਇਹ ਵੀ ਪੜੋ:LPG Price: LPG ਸਿਲੰਡਰ ਹੋਇਆ 50 ਰੁਪਏ ਮਹਿੰਗਾ, ਜਾਣੋ ਨਵੇਂ ਰੇਟ