ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਹੁਣ ਕਾਂਗਰਸ ਦੀਆਂ ਮੁਸ਼ਕਿਲਾਂ ਵਧਾਉਣ ਵਾਲੀ ਇੱਕ ਹੋਰ ਖਬਰ ਸਾਹਮਣੇ ਆਈ ਹੈ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਪੰਜਾਬ ਕਾਂਗਰਸ ਦੇ 5 ਸਾਂਸਦ ਮੈਂਬਰ ਗੈਰ ਹਾਜ਼ਿਰ ਰਹੇ ਹਨ।
ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਜਸਬੀਰ ਡਿੰਪਾ, ਪ੍ਰਨੀਤ ਕੌਰ ਅਤੇ ਮੁਹੰਮਦ ਸਦੀਕ ਰਾਹੁਲ ਗਾਂਧੀ ਦੀ ਅੰਮ੍ਰਿਤਰਸ ਫੇਰੀ ਦੌਰਾਨ ਦੂਰ ਰਹੇ ਹਨ ਯਾਨੀ ਕਿ ਕਾਂਗਰਸ ਲੀਡਰਾਂ ਦੀ ਮੀਟਿੰਗ ਵਿੱਚ ਹਾਜ਼ਿਰ ਨਹੀਂ ਹੋਏ।
ਕਾਂਗਰਸ ’ਚ ਖੜ੍ਹੇ ਹੋਏ ਨਵੇਂ ਵਿਵਾਦ ਤੇ ਸਾਂਸਦ ਜਸਬੀਰ ਡਿੰਪਾ ਦਾ ਬਿਆਨ ਸਾਹਮਣੇ ਆਇਆ ਹੈ। ਡਿੰਪਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਕੋਈ ਸਮੱਸਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਇਸ ਸਬੰਧੀ ਪਤਾ ਲੱਗਾ ਕਿ ਇਹ ਮੀਟਿੰਗ 117 ਵਿਧਾਨਸਭਾ ਲੀਡਰਾਂ ਲਈ ਰੱਖੀ ਗਈ ਹੈ ਤਾਂ ਇਸ ਕਰਕੇ ਉਨ੍ਹਾਂ ਇਸ ਤੋਂ ਦੂਰੀ ਬਣਾਈ ਹੈ।