ਪੰਜਾਬ

punjab

ETV Bharat / city

ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਐਲਾਨਿਆ CM ਚਿਹਰਾ - Rahul Gandhi announces the face of CM of Punjab Congress

ਪੰਜਾਬ ਵਿਧਾਨਸਭਾ ਚੋਣਾਂ ਦੇ ਚੱਲਦੇ ਰਾਹੁਲ ਗਾਂਧੀ ਵੱਲੋਂ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਗਿਆ ਹੈ। ਸੀਐਮ ਚਿਹਰੇ ਦੇ ਐਲਾਨ ਮੌਕੇ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸੀਐਮ ਚਿਹਰਾ ਚੁਣਨਾ ਮੁਸ਼ਕਿਲ ਸੀ ਪਰ ਪੰਜਾਬ ਦੇ ਲੋਕਾਂ ਨੇ ਚੁਣਨਾ ਸੌਖਾ ਕਰ ਦਿੱਤਾ।

ਰਾਹੁਲ ਗਾਂਧੀ ਕਰ ਰਹੇ ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ
ਰਾਹੁਲ ਗਾਂਧੀ ਕਰ ਰਹੇ ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ

By

Published : Feb 6, 2022, 4:04 PM IST

Updated : Feb 6, 2022, 5:44 PM IST

ਲੁਧਿਆਣਾ:ਪੰਜਾਬ ਵਿਧਾਨਸਭਾ ਚੋਣਾਂ ਦੇ ਚੱਲਦੇ ਰਾਹੁਲ ਗਾਂਧੀ ਵੱਲੋਂ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਗਿਆ ਹੈ। ਸੀਐਮ ਚਿਹਰੇ ਦੇ ਐਲਾਨ ਮੌਕੇ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸੀਐਮ ਚਿਹਰਾ ਚੁਣਨਾ ਮੁਸ਼ਕਿਲ ਸੀ ਪਰ ਪੰਜਾਬ ਦੇ ਲੋਕਾਂ ਨੇ ਚੁਣਨਾ ਸੌਖਾ ਕਰ ਦਿੱਤਾ।

ਸੀਐਮ ਚਿਹਰੇ ਲਈ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੀ-ਰਾਹੁਲ ਗਾਂਧੀ

ਉਨ੍ਹਾਂ ਦੱਸਿਆ ਕਿ ਅਸੀਂ ਸੀਐਮ ਚਿਹਰੇ ਦੇ ਲਈ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਹੀ ਇਹ ਫੈਸਲਾ ਹੈ। ਰਾਹੁਲ ਗਾਂਧੀ ਨੇ ਕਿਹਾ ਇਸ ਫੈਸਲੇ ਦੇ ਲਈ ਪੰਜਾਬ ਦੇ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰ ਅਤੇ ਸਕਰੀਨਿੰਗ ਕਮੇਟੀ ਤੋਂ ਵੀ ਪੁੱਛਿਆ ਸੀ। ਜਿਸ ਤੋਂ ਬਾਅਦ ਫੈਸਲਾ ਇਹ ਹੋਇਆ ਕਿ ਪੰਜਾਬ ਦੇ ਲੋਕ ਗਰੀਬ ਘਰ ਦਾ ਸੀਐਮ ਦੇਖਣਾ ਚਾਹੁੰਦੇ ਹਨ।

'ਸੀਐਮ ਚਿਹਰੇ ਨਾਲ ਮੈਂ ਸਹਿਤਮ ਹਾਂ'

ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਨਾਮ ਮੈਂ ਵੀ ਸਹਿਮਤ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹਾ ਸੀਐਮ ਚਾਹੀਦਾ ਹੈ ਜੋ ਗਰੀਬਾਂ ਨੂੰ ਮਿਲੇ।

ਸੀਐਮ ਚਿਹਰੇ ਦੇ ਐਲਾਨ ਤੋਂ ਪਹਿਲਾਂ ਸੁਨੀਲ ਜਾਖੜ, ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਵੱਲੋਂ ਸਟੇਜ ਉੱਤੋਂ ਸੰਬੋਧਨ ਕੀਤਾ ਗਿਆ। ਇਸ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਸੀਐਮ ਚਿਹਰੇ ਦਾ ਐਲਾਨ ਕੀਤਾ ਗਿਆ ਹੈ।

ਚੰਨੀ ਨੇ ਵਿਰੋਧੀਆਂ ਨੂੰ ਲਾਏ ਰਗੜੇ

ਰਾਹੁਲ ਗਾਂਧੀ ਦੇ ਸੀਐਮ ਚਿਹਰਾ ਐਲਾਨਣ ਤੋਂ ਪਹਿਲਾਂ ਚਰਨਜੀਤ ਚੰਨੀ ਵੱਲੋਂ ਸਟੇਜ ਤੋਂ ਭਾਸ਼ਣ ਦਿੱਤਾ ਗਿਆ। ਇਸ ਮੌਕੇ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਤਿੰਨ ਮਹੀਨੇ ਦੇਖਿਆ ਹੈ ਅਤੇ ਇਸ ਤੋਂ ਪਹਿਲਾਂ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲੀ ਵਾਰ ਸਰਕਾਰ ਦਾ ਪਤਾ ਲੱਗਿਆ ਹੈ। ਚੰਨੀ ਨੇ ਕਿਹਾ ਕਿ ਬਿਜਲੀ ਸਮਝੌਤੇ ਰੱਦ ਕੀਤੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰ ’ਤੇ ਪਰਚਾ ਕੀਤਾ ਹੈ ਅਤੇ ਕਿਤੇ ਵੀ ਜ਼ਮਾਨਤ ਨਹੀਂ ਹੋਈ।

ਰਾਜਾ ਵੜਿੰਗ ਨਾਲ ਮਿਲਕੇ ਬਾਦਲਾਂ ਦੀਆਂ ਬੱਸਾਂ ਕੀਤੀਆਂ ਅੰਦਰ

ਇਸਦੇ ਨਾਲ ਹੀ ਚੰਨੀ ਨੇ ਕਿਹਾ ਕਿ ਰਾਜਾ ਵੜਿੰਗ ਨਾਲ ਮਿਲਕੇ ਟਰਾਂਸਪੋਰਟ ਮਾਫੀਆ ਦੀਆਂ ਬੱਸਾਂ ਅੰਦਰ ਕੀਤੀਆਂ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਤੋਂ ਬਦਲਾ ਲੈਣ ਦੇ ਲਈ ਉਨ੍ਹਾਂ ਦੇ ਮਗਰ ਪਏ ਹਨ ਇਸ ਲਈ ਈਡੀ ਦੀ ਰੇਡ ਮਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਉਨ੍ਹਾਂ ’ਤੇ ਕੋਈ ਦਾਗ ਨਹੀਂ ਲੱਗਿਆ। ਉਨ੍ਹਾਂ ਕਿਹਾ ਆਪ ਹਰ ਮਸਲੇ ਵਿੱਚ ਉਨ੍ਹਾਂ ’ਤੇ ਇਲਜ਼ਾਮ ਲਗਾ ਰਹੀ ਹੈ।

ਸੀਐਮ ਚਿਹਰੇ ਨੂੰ ਲੈਕੇ ਕੀ ਬੋਲੇ ਸੀ ਚੰਨੀ

ਚਰਨਜੀਤ ਚੰਨੀ ਨੇ ਕਿਹਾ ਕਿ ਜੋ ਵੀ ਰਾਹੁਲ ਗਾਂਧੀ ਫੈਸਲਾ ਲੈਣਗੇ ਉਹ ਉਸਦਾ ਸੁਆਗਤ ਕਰਨਗੇ। ਉਨ੍ਹਾਂ ਕਿਹਾ ਕਿ ਜਿਸਨੂੰ ਵੀ ਚੁਣਿਆ ਜਾਵੇਗਾ ਉਸ ਨਾਲ ਉਹ ਸੱਚੇ ਦਿਲੋਂ ਪੰਜਾਬ ਦੀ ਬਿਹਤਰੀ ਲਈ ਲੜਨਗੇ।

ਨਵਜੋਤ ਸਿੱਧੂ ਨੇ ਕਿਹਾ ਦਰਸ਼ਨੀ ਘੋੜਾ ਬਣਕੇ ਨਹੀਂ ਰਹਿਣਾ

ਨਵਜੋਤ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਦਰਸ਼ਨੀ ਘੋੜਾ ਨਹੀਂ ਬਣ ਕੇ ਨਹੀਂ ਰਹਿਣਾ ਚਾਹੁੰਦੇ। ਨਾਲ ਹੀ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਫੈਸਲੇ ਨੂੰ ਪਹਿਲਾਂ ਹੀ ਮੰਨ ਲਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਜੁਬਾਨ ’ਤੇ ਪੰਜਾਬੀਆਂ ਨੂੰ ਭਰੋਸਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਨਿਰਣਾ ਲੈਣ ਦੀ ਤਾਕਤ ਦਿੱਤੀ ਤਾਂ ਮਾਫੀਆ ਖਤਮ ਹੋਵੇਗਾ। ਜੇ ਨਿਰਣਾ ਲੈਣ ਦੀ ਤਾਕਤ ਨਾ ਦਿੱਤੀ ਤਾਂ ਜਿਸਨੂੰ ਨਿਰਣਾ ਲੈਣ ਦੀ ਤਾਕਤ ਦਿੱਤੀ ਤਾਂ ਉਹ ਹੱਸ ਕੇ ਉਸਦਾ ਸਾਥ ਦੇਣਗੇ।

ਕਾਂਗਰਸ ਚ ਮੇਰੇ ਖਿਲਾਫ਼ ਉੱਠੀ ਆਵਾਜ਼-ਸਿੱਧੂ

ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਵਿੱਚ ਮੇਰੇ ਖਿਲਾਫ ਆਵਾਜ਼ ਉੱਠਦੀ ਰਹੀ ਹੈ ਪਰ ਸਿੱਧੂ ਦੀ ਕਦੇ ਕਿਸੇ ਵਰਕਰ ਖਿਲਾਫ਼ ਆਵਾਜ਼ ਨਹੀਂ ਉੱਠੀ।

ਜਦੋਂ ਚੰਨੀ ਨੇ ਕੁਰਸੀ ਤੋਂ ਉੱਠ ਸਿੱਧੂ ਨੂੰ ਭਾਸ਼ਣ ਦਿੰਦੇ ਨੂੰ ਪਾਈ ਜੱਫੀ

ਇਸ ਦੌਰਾਨ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਚੰਨੀ ਨੂੰ ਹੱਸਣ ਲਈ ਕਿਹਾ ਅਤੇ ਨਾਲ ਹੀ ਤਾੜੀ ਮਾਰਨ ਲਈ ਕਿਹਾ ਤਾਂ ਚੰਨੀ ਸੁਣ ਕੇ ਆਪਣੀ ਕੁਰਸੀ ਤੋਂ ਉੱਠੇ ਅਤੇ ਸਿੱਧੂ ਨੂੰ ਜੱਫੀ ਪਾ ਕੇ ਆਪਣਾ ਪਿਆਰ ਜਤਾਇਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਇਸ ਵਾਰ ਦੀ ਚੋਣ ਹਰਾਮ ਤੇ ਇਮਾਨ ਦੀ ਚੋਣ ਹੈ। ਸਿੱਧੂ ਵੱਲੋਂ ਮਾਫੀਆ ਨੂੰ ਲੈਕੇ ਰਾਹੁਲ ਦੇ ਸਾਹਮਣੇ ਸਟੇਜ ਤੋਂ ਜੰਮਕੇ ਭੜਾਸ ਕੱਢੀ ਗਈ।

50-50 ਕਰੋੜ ਦੀ ਜਾਇਦਾਦ ਛੱਡ ਕੇ ਪੰਜਾਬ ਦੇ ਭਲੇ ਲਈ ਖੜ੍ਹਾ-ਸਿੱਧੂ

ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦਲਿਤ ਤੇ ਗਰੀਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਦਾ ਆਸ਼ਿਕ ਹੈ। ਉਨ੍ਹਾਂ ਕਿਹਾ ਇਹ ਇਨਕਲਾਬ ਦੀ ਘੜੀ ਹੈ ਅਤੇ ਬਦਲਾਅ ਦੀ ਘੜ੍ਹੀ ਹੈ। ਇਸ ਦੌਰਾਨ ਉਨ੍ਹਾਂ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਸਿੱਧੂ 50-50 ਕਰੋੜ ਦੀ ਜਾਇਦਾਦ ਛੱਡ ਕੇ ਪੰਜਾਬ ਦੇ ਭਲੇ ਲਈ ਖੜ੍ਹਾ ਹੈ। ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣਾ ਬਣਾ ਕੇ ਰੱਖੋ ਵੋਟਾਂ ਮੰਗਣ ਨਹੀਂ ਆਏ।

'ਜੇ ਕਾਂਗਰਸ ਪ੍ਰਧਾਨ ਰਿਹਾ ਤਾਂ ਚੇਅਰਮੈਨੀ ਵਰਕਰਾਂ ਨੂੰ ਮਿਲੇਗੀ'

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਤਾਂ ਵਰਕਰਾਂ ਨੂੰ ਚੇਅਰਮੈਨੀ ਮਿਲੇਗੀ ਨਾ ਕਿ ਵੱਡਿਆਂ ਨੂੰ ਚੇਅਰਮੈਨੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਹੋਇਆ ਤਾਂ ਅਸਤੀਫਾ ਦੇ ਦੇਵਾਂਗਾ।

ਜਾਖੜ ਨੇ ਵਿਰੋਧੀ ਪਾਰਟੀਆਂ ’ਤੇ ਸਾਧੇ ਨਿਸ਼ਾਨੇ

ਇਸ ਤੋਂ ਪਹਿਲਾਂ ਜਾਖੜ ਨੇ ਕਿਹਾ ਕਿ ਇਸ ਵਾਰ ਮਾਹੌਲ ਚੰਗਾ ਹੈ। ਉਨ੍ਹਾਂ ਕਿਹਾ ਕਿ ਇਸ ਮਾਹੌਲ ਦੌਰਾਨ ਕਈ ਚਿਹਰੇ ਬੇਨਕਾਬ ਹੋਏ ਹਨ। ਖੇਤੀ ਕਾਨੂੰਨਾਂ ਨੂੰ ਲੈਕੇ ਜਾਖੜ ਨੇ ਪੀਐਮ ਮੋਦੀ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ।

ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੀ ਸ਼ਹਾਦਤ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੰਜਾਬ ਚੋਣਾਂ ਵਿੱਚ ਅਜਿਹੀਆਂ ਸਿਆਸੀ ਪਾਰਟੀਆਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ । ਇਸਦੇ ਨਾਲ ਹੀ ਜਾਖੜ ਨੇ ਲਖੀਪਮੁਰ ਖੇੜੀ ਘਟਨਾ ਨੂੰ ਲੈਕੇ ਉਨ੍ਹਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਹੈ ਪਰ ਹੋਰ ਪਾਰਟੀਆਂ ਦਾ ਕੋਈ ਲੀਡਰ ਉੱਥੇ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ:LIVE:ਲੁਧਿਆਣਾ 'ਚ ਰਾਹੁਲ ਗਾਂਧੀ ਕਰ ਰਹੇ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ

Last Updated : Feb 6, 2022, 5:44 PM IST

ABOUT THE AUTHOR

...view details