ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਕੱਲ੍ਹ ਦਾ ਦਿਨ ਪੰਜਾਬ ਦੀ ਸਿਆਸਤ ਲਈ ਵੱਡਾ ਦਿਨ ਹੋਣ ਜਾ ਰਿਹਾ ਹੈ। ਪੰਜਾਬ ਕਾਂਗਰਸ ਭਲਕੇ ਸੀਐਮ ਚਿਹਰੇ ਦਾ ਐਲਾਨ ਕਰੇਗੀ। ਸੀਐਮ ਚਿਹਰੇ ਦਾ ਐਲਾਨ ਕਰਨ ਨੂੰ ਲੈਕੇ ਪੰਜਾਬ ਕਾਂਗਰਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ।
ਇਸ ਵੀਡੀਓ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਭਲਕੇ ਰਾਹੁਲ ਗਾਂਧੀ ਲੁਧਿਆਣਾ ਵਿੱਚ ਸੀਐਮ ਚਿਹਰੇ ਦਾ ਐਲਾਨ ਕਰਨਗੇ। ਇਸ ਵੀਡੀਓ ਵਿੱਚ ਸਮਾਂ ਵੀ ਦੱਸਿਆ ਗਿਆ ਹੈ ਕਿ ਦੁਪਹਿਰ 2 ਵਜੇ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ ਹੋਵੇਗਾ ਅਤੇ ਰਾਹੁਲ ਗਾਂਧੀ ਇਹ ਐਲਾਨ ਕਰਨਗੇ।
ਪੰਜਾਬ ਕਾਂਗਰਸ ਵੱਲੋਂ ਇਸ ਸਬੰਧੀ ਵੀਡੀਓ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਪੇਜ਼ ਉੱਪਰ ਪਾਇਆ ਗਿਆ ਹੈ। ਇਸ ਵੀਡੀਓ ਵਿੱਚ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਵਿੱਚ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ (Charanjit Channi and Navjot Singh Sidhu) ਨਜ਼ਰ ਆ ਰਹੇ ਹਨ। ਦੋਵੇਂ ਆਗੂਆਂ ਵਿਚਕਾਰ ਰਾਹੁਲ ਗਾਂਧੀ ਦਿਖਾਈ ਦੇ ਰਹੇ ਹਨ। ਜਿੱਥੇ ਇਹ ਦਿਨ ਪੰਜਾਬ ਸਿਆਸਤ ਲਈ ਵੱਡਾ ਸਾਬਿਤ ਹੋਣ ਜਾ ਰਿਹਾ ਹੈ ਉੱਥੇ ਹੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦੇ ਲਈ ਵੀ ਇਹ ਦਿਨ ਕਾਫੀ ਅਹਿਮੀਅਤ ਰੱਖੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ੍ਹਾਂ ਵਿੱਚ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਸੀ ਕਿ ਜਲਦ ਹੀ ਸੀਐਮ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਸਦੇ ਚੱਲਦੇ ਹੀ ਰਾਹੁਲ ਗਾਂਧੀ ਫਿਰ ਭਲਕੇ ਸੀਐਮ ਚਿਹਰੇ ਦਾ ਐਲਾਨ ਕਰਨ ਪੰਜਾਬ ਦੌਰੇ ’ਤੇ ਆ ਰਹੇ ਹਨ।
ਇਹ ਵੀ ਪੜ੍ਹੋ:ਪੰਜਾਬ ਦੇ 9 ਹਲਕਿਆਂ ਦੀ ਬਦਲੀ ਸਿਆਸੀ ਤਸਵੀਰ: 3 ਸੀਟਾਂ 'ਤੇ ਮੁੱਛ ਦਾ ਸਵਾਲ ਤਾਂ 6 ਸੀਟਾਂ ’ਚ ਸਿਆਸੀ ਵੱਕਾਰ ਦਾਅ ’ਤੇ