ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਸਿਆਸੀ ਪਾਰਟੀਆਂ ਪੰਜਾਬ ਜਿੱਤਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਚੋਣਾਂ ਨੂੰ ਲੈਕੇ 117 ਹਲਕਿਆਂ ਵਿੱਚ ਵੋਟਾਂ ਪੈਣੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਦਾ ਆਖਰੀ ਸੂਚੀ ਵੀ ਜਾਣਕਾਰੀ ਕਰ ਦਿੱਤੀ ਗਈ ਹੈ ਜਿਸਦੇ ਮੁਤਾਬਕ ਹੁਣ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਪੰਜਾਬ ਦੇ 117 ਸੀਟਾਂ ’ਚੋਂ 9 ਸੀਟਾਂ ਦੀ ਸਿਆਸੀ ਤਸਵੀਰ ਬਦਲੀ ਵਿਖਾਈ ਦਿੱਤੀ ਹੈ। ਇੰਨ੍ਹਾਂ 9 ਸੀਟਾਂ ਵਿੱਚੋਂ 3 ਸੀਟਾਂ ਅਜਿਹੀਆਂ ਹਨ ਜਿੱਥੇ ਲੀਡਰਾਂ ਦੀ ਆਪਸੀ ਹਊਮੇ ਦੀ ਟੱਕਰ ਹੈ ਅਤੇ ਬਾਕੀ ਰਹਿੰਦੀਆਂ 6 ਸੀਟਾਂ ’ਤੇ ਸਿਆਸੀ ਵੱਕਾਰ ਦਾਅ ਲੱਗਿਆ ਵਿਖਾਈ ਦੇ ਰਿਹਾ ਹੈ।
3 ਸੀਟਾਂ ਬਣੀਆਂ ਲੀਡਰਾਂ ਦੀ ਮੁੱਛ ਦਾ ਸਵਾਲ
ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ(Amritsar East Assembly constituency) ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਆਹਮੋ-ਸਾਹਮਣੇ ਹਨ। ਸਿੱਧੂ ਜੋ ਕਿ ਪਿਛਲੀ 2017 ਦੀ ਚੋਣ ਆਸਾਨੀ ਨਾਲ ਜਿੱਤ ਗਏ ਸਨ ਇਸ ਵਾਰ ਸੀਟ ਜਿੱਤਣਾ ਮੁਸ਼ਕਿਲ ਬਣਿਆ ਜਾਪਦਾ ਹੈ। ਸਿੱਧੂ ਵੱਲੋਂ ਮਜੀਠੀਆ ਨੂੰ ਆਪਣੇ ਹਲਕੇ ਤੋਂ ਚੋਣ ਲੜਨ ਲਈ ਵੰਗਾਰਿਆ ਗਿਆ ਸੀ ਜਿਸਦੇ ਚੱਲਦੇ ਮਜੀਠੀਆ ਵੱਲੋਂ ਸਿੱਧੂ ਦਾ ਚੈਲੰਜ ਕਬੂਲ ਕਰਦਿਆਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜੀ ਜਾ ਰਹੀ ਹੈ।
ਪਟਿਆਲਾ ਸ਼ਹਿਰੀ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਕੈਪਟਨ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ ਕਾਂਗਰਸ ਤੋਂ ਸਿਆਸੀ ਬਦਲਾ ਲੈਣ ਦੇ ਲਈ ਅਲੱਗ ਹੋ ਕੇ ਆਪਣੀ ਪਾਰਟੀ ਬਣਾ ਚੁੱਕੇ ਹਨ ਅਤੇ ਭਾਜਪਾ ਨਾਲ ਮਿਲ ਕੇ ਕਾਂਗਰਸ ਅਤੇ ਖਾਸਕਰ ਨਵਜੋਤ ਸਿੱਧੂ ਨੂੰ ਵੀ ਹਰਾਉਣ ਲਈ ਜ਼ੋਰ ਲਗਾ ਰਹੇ ਹਨ। ਕੈਪਟਨ ਖਿਲਾਫ਼ ਪਟਿਆਲਾ ਤੋਂ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਵਿਸ਼ਨੂੰ ਸ਼ਰਮਾ ਚੋਣ ਮੈਦਾਨ ਵਿੱਚ ਹਨ।
ਬਰਨਾਲਾ ਦਾ ਵਿਧਾਨਸਭਾ ਹਲਕਾ ਭਦੌੜਸੀਟ ਵੀ ਹਊਮੇ ਦਾ ਸਵਾਲ ਬਣੀ ਹੋਈ। ਇਸ ਵਿਧਾਨਸਭਾ ਹਲਕੇ ਤੋਂ ਕਾਂਗਰਸ ਵੱਲੋਂ ਆਪ ਦੇ ਗੜ੍ਹ ਵਿੱਚ ਦਲਿਤ ਉਮੀਦਵਾਰ ਵਜੋਂ ਚਰਨਜੀਤ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਪੰਜਾਬ ਦੇ ਸੀਐਮ ਹਨ। ਸਿਆਸੀ ਮਾਹਿਰਾਂ ਮੁਤਾਬਕ ਪਾਰਟੀ ਵੱਲੋਂ ਚੰਨੀ ਨੂੰ ਇੱਥੋਂ ਇਸ ਲਈ ਉਤਾਰਿਆ ਗਿਆ ਹੈ ਤਾਂ ਕਿ ਇੱਕ ਆਪ ਦੇ ਗੜ੍ਹ ਵਿੱਚ ਸੰਨ੍ਹ ਲਾਈ ਜਾ ਸਕੇ ਅਤੇ ਦੂਸਰਾ ਦਲਿਤ ਵੋਟ ਬੈਂਕ ਨੂੰ ਖਿੱਚਿਆ ਜਾ ਸਕੇ। ਇਸ ਲਈ ਪਾਰਟੀ ਵੱਲੋਂ ਸੀਐਮ ਚੰਨੀ ’ਤੇ ਦਾਅ ਖੇਡਿਆ ਗਿਆ ਹੈ। ਸੀਐਮ ਚੰਨੀ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਹਨ ਉਹ ਚਮਕੌਰ ਸਾਹਿਬ ਵਿਧਾਨਸਭਾ ਹਲਕੇ ਤੋਂ ਵੀ ਚੋਣ ਲੜ ਰਹੇ ਹਨ।
6 ਸੀਟਾਂ ਬਣੀਆਂ ਸਿਆਸੀ ਸਾਖ ਦਾ ਸਵਾਲ
ਹੁਣ ਕੁਝ ਉਨ੍ਹਾਂ ਸੀਟਾਂ ਦੀ ਗੱਲ ਕਰਾਂਗੇ ਜਿੱਥੇ ਸਿਆਸੀ ਆਗੂਆਂ ਦਾ ਵੱਕਾਰ ਦਾਅ ’ਤੇ ਲੱਗਿਆ ਵਿਖਾਈ ਦੇ ਰਿਹਾ ਹੈ।
ਉਮੀਦਵਾਰ ਉਹੀ , ਪਾਰਟੀਆਂ ਵੱਖ
ਭੁਲੱਥ ਵਿਧਾਨਸਭਾ ਹਲਕਾ ਤੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਡਟੇ ਹਨ। ਦੂਜੇ ਪਾਸੇ ਕਾਂਗਰਸ ਛੱਡ ਆਪ ਚ ਸ਼ਾਮਿਲ ਹੋਏ ਰਣਜੀਤ ਰਾਣਾ ਚੋਣ ਮੈਦਾਨ ਵਿੱਚ ਹਨ ਯਾਨੀ ਕਿ ਉਮੀਦਵਾਰ ਪਹਿਲਾਂ ਵਾਲੇ ਹੀ ਜਦਿਕ ਪਾਰਟੀਆਂ ਬਦਲ ਚੁੱਕੀਆਂ ਹਨ। ਓਧਰ ਦੋਵਾਂ ਆਗੂਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਚੋਣ ਮੈਦਾਨ ਵਿੱਚ ਹਨ। ਤਿੰਨਾਂ ਹੀ ਚਿਹਰਿਆਂ ਦਾ ਸਿਆਸੀ ਵੱਕਾਰ ਦਾਅ ਉੱਪਰ ਲੱਗਿਆ ਵਿਖਾਈ ਦੇ ਰਿਹਾ ਹੈ।
ਦਿੱਗਜ਼ ਉਮੀਦਵਾਰ ਆਹਮੋ-ਸਾਹਮਣੇ