ਚੰਡੀਗੜ੍ਹ: ਪੰਜਾਬ ਦੇ ਚੋਣ ਨਤੀਜੇ ਜਾਂ ਕਹਿ ਲਿਆ ਜਾਵੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਝਾਝੂ ਫੇਰ ਜਿੱਤ ਹਾਸਿਲ ਕਰਦੀ ਵਿਖਾਈ ਦੇ ਰਹੀ ਹੈ। ਜਿੱਤ ਵੱਲ ਵਧ ਰਹੀ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੂਬੇ ਦੇ ਵੱਖ ਵੱਖ ਥਾਵਾਂ ਤੋਂ ਆਪ ਦੇ ਜਿੱਤ ਦੇ ਜਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਭਗਵੰਤ ਮਾਨ ਆਪ ਦੀ ਸੀਐਮ ਚਿਹਰਾ ਬਣਨਾ ਲਗਭਗ ਤੈਅ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਅਧਿਕਾਰਿਤ ਐਲਾਨਾਂ ਕਰਨਾ ਬਾਕੀ ਹੈ।
ਇਸ ਦੌਰਾਨ ਨਵਜੋਤ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਸਿੱਧੂ ਨੇ ਟਵੀਟ ਕਰ ਕਿਹਾ ਕਿ ਲੋਕਾਂ ਦੀ ਅਵਾਜ਼ ਰੱਬ ਦੀ ਅਵਾਜ਼ ਹੈ ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰੋ, ਆਪ ਨੂੰ ਮੁਬਾਰਕਾਂ।
ਜਿਕਰਯੋਗ ਹੈ ਕਿ ਨਵਜੋਤ ਸਿੱਧੂ ਅੰਮ੍ਰਿਤਸਰ ਪੱਛਮੀ ਵਿਧਾਨਸਭਾ ਹਲਕੇ ਤੋਂ ਵੋਟਾਂ ਦੀ ਗਿਣਤੀ ਵਿੱਚ ਪਿੱਛੇ ਚੱਲ ਰਹੇ ਹਨ। ਸਿੱਧੂ ਖਿਲਾਫ਼ ਚੋਣ ਮੈਦਾਨ ਵਿੱਚ ਡਟੇ ਮਜੀਠੀਆ ਵੀ ਹਾਰ ਵੱਲ ਵਧ ਰਹੇ ਹਨ। ਇਸ ਹਲਕੇ ਤੋਂ ਆਪ ਦੀ ਮਹਿਲਾ ਉਮੀਦਵਾਰ ਜੀ ਜੀਵਨਜੋਤ ਕੌਰ ਜਿੱਤ ਵੱਧ ਵਧਦੇ ਵਿਖਾਈ ਦੇ ਰਹੇ ਹਨ।