- ਵੋਟਿੰਗ ਦਾ ਸਮਾਂ ਹੋਇਆ ਖਤਮ
ਵੋਟ ਪਾਉਣ ਦਾ ਸਮਾਂ ਖਤਮ ਹੋ ਚੁੱਕਿਆ ਹੈ।
- ਫਾਜ਼ਿਲਕਾ 5 ਵਜੇ ਤੱਕ ਵੋਟ ਫੀਸਦ
- ਅਬੋਹਰ 66.60%
- ਬੱਲੂਆਣਾ 70.10%
- ਫਾਜਿ਼ਲਕਾ 74.50%
- ਜਲਾਲਾਬਾਦ 71.50%
- ਜ਼ਿਲ੍ਹੇ ਦੀ ਔਸਤ 70.70%
- ਮੋਗਾ ’ਚ 5 ਵਜੇ ਤੱਕ ਦਾ ਵੋਟ ਫੀਸਦ
- ਨਿਹਾਲਸਿੰਘ ਵਾਲਾ-60 %
- ਬਾਘਾਪੁਰਾਣਾ - 61 %
- ਮੋਗਾ - 52 %
- ਧਰਮਕੋਟ - 67.49 %
- ਕੁੱਲ ਫੀਸਦ- 59.87%
- ਮਾਨਸਾ ’ਚ 5 ਵਜੇ ਤੱਕ ਦਾ ਵੋਟ ਫੀਸਦ
- ਮਾਨਸਾ - 70%
- ਸਰਦੂਲਗੜ੍ਹ - 77%
- ਬੁਢਲਾਡਾ - 72%
- ਕੁੱਲ ਫੀਸਦ- 72.79%
ਰੂਪਨਗਰ ਜ਼ਿਲ੍ਹੇ ਵਿੱਚ 5 ਵਜੇ ਤੱਕ ਹੋਈ ਵੋਟਿੰਗ
- ਸ੍ਰੀ ਅਨੰਦਪੁਰ ਸਾਹਿਬ 68.6 %
- ਰੂਪਨਗਰ 68.2 %
- ਸ੍ਰੀ ਚਮਕੌਰ ਸਾਹਿਬ 69.2 %
- 5 ਵਜੇ ਤੱਕ ਪੰਜਾਬ ’ਚ 63.44% ਹੋਈ ਵੋਟਿੰਗ
- ਇੱਕ ਔਰਤ ਦੀ ਵੋਟ ਪਾਉਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸ ਹੋਏ ਆਹਮੋ-ਸਾਹਮਣੇ
ਫਰੀਦਕੋਟ ਹਲਕੇ ਦੇ ਪਿੰਡ ਨੱਥਲ ਵਾਲਾ ਵਿਖੇ ਇੱਕ ਔਰਤ ਦੀ ਵੋਟ ਪਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਅਤੇ ਕਾਂਗਰਸ ਦੇ ਸਾਬਕਾ ਸਰਪੰਚ ਵਿਚਾਲੇ ਮਾਹੌਲ ਤਣਾਅਪੂਰਨ ਹੋ ਗਿਆ। ਜਿਸ ਦੇ ਚੱਲਦੇ ਬੂਥ ਨੰਬਰ 21 ’ਤੇ ਕਰੀਬ 10 ਮਿੰਟ ਤੱਕ ਪੋਲਿੰਗ ਬੰਦ ਰਹੀ।
- 'ਆਪ' ਨੇ ਸੀਐੱਮ ਚੰਨੀ ਖਿਲਾਫ ਕੀਤੀ ਸ਼ਿਕਾਇਤ
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਆਰਦਸ਼ ਚੋਣ ਜਾਬਤਾ ਦੀ ਉਲੰਘਣਾ ਕਰਨ ’ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਚ ਕਿਹਾ ਗਿਆ ਹੈ ਕਿ ਪੰਜਾਬ ’ਚ ਚੋਣ ਜਾਬਤਾ ਲੱਗਿਆ ਹੋਇਆ ਹੈ ਅਜਿਹੇ ਚ ਸੀਐੱਮ ਚੰਨੀ ਜੋ ਕਿ ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵੀ ਹਨ। ਉਹ ਮੀਡੀਆ ਚ ਇੰਟਰਵਿਉ ਦਿੰਦੇ ਹੋਏ ਕਿਹਾ ਕਿ ਲੋਕ ਕਾਂਗਰਸ ਨੂੰ ਵੋਟ ਕਰਨ ਜਦਕਿ ਉਹ ਸਿਰਫ ਵੋਟ ਕਰਨ ਦੀ ਅਪੀਲ ਕਰ ਸਕਦੇ ਹਨ।
- ਜਲੰਧਰ ’ਚ 3:30 ਵਜੇ ਤੱਕ ਦਾ ਵੋਟ ਫੀਸਦ
- ਆਦਮਪੁਰ—-48.34%
- ਜਲੰਧਰ ਕੈਂਟ—45.17%
- ਜਲੰਧਰ ਕੇਂਦਰੀ-42%
- ਜਲੰਧਰ ਉੱਤਰ—47.2%
- ਜਲੰਧਰ ਪੱਛਮ—42%
- ਕਰਤਾਰਪੁਰ —47.09%
- ਨਕੋਦਰ—47.01%
- ਫਿਲੌਰ—40.35%
- ਸ਼ਾਹਕੋਟ-50.01%
- 3 ਵਜੇ ਤੱਕ ਪਟਿਆਲਾ ’ਚ 54.30 ਫੀਸਦ ਹੋਈ ਵੋਟਿੰਗ
- ਨਾਭਾ-57.49%
- ਪਟਿਆਲਾ-50%
- ਰਾਜਪੁਰਾ-53%
- ਘਨੌਰ-59%
- ਸਨੌਰ- 54.8%
- ਪਟਿਆਲਾ-49%
- ਸਮਾਣਾ-55.5%
- ਸ਼ੁਤਰਾਨਾ-56.3%
- ਅੰਮ੍ਰਿਤਸਰ ਚ 3 ਵਜੇ ਤੱਕ ਦੀ ਵੋਟਿੰਗ
- ਅਜਨਾਲਾ 51%
- ਅੰਮ੍ਰਿਤਸਰ ਕੇਂਦਰੀ 34%
- ਅੰਮ੍ਰਿਤਸਰ ਪੂਰਬੀ 38%
- ਅੰਮ੍ਰਿਤਸਰ ਉੱਤਰੀ 33%
- ਅੰਮ੍ਰਿਤਸਰ ਦੱਖਣ 23%
- ਅੰਮ੍ਰਿਤਸਰ ਪੱਛਮ 37%
- ਅਟਾਰੀ 37%
- ਬਾਬਾ ਬਕਾਲਾ 46%
- ਜੰਡਿਆਲਾ 51%
- ਮਜੀਠਾ 47%
- ਰਾਜਾਸਾਂਸੀ 41%
- AAP ਉਮੀਦਵਾਰ ਲਾਭ ਉਗੋਕੇ ’ਤੇ ਹਮਲਾ ਮਾਮਲਾ, ਕਈ ਕਾਂਗਰਸੀਆਂ ’ਤੇ ਪਰਚਾ ਦਰਜ
ਆਪ ਉਮੀਦਵਾਰ ਲਾਭ ਉਗੋਕੇ ’ਤੇ ਹਮਲਾ ਮਾਮਲੇ ਦੇ ਦੋਸ਼ਾਂ ਤਹਿਤ ਕਈ ਕਾਂਗਰਸੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਾਂਗਰਸੀ ਆਗੂ ਦੇ ਮੁੰਡੇ ਸਣੇ ਉਸਦੇ ਦੋਸਤਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਐਸਪੀ ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਆਪ ਉਮੀਦਵਾਰ ਲਾਭ ਸਿੰਘ ਦੇ ਬਿਆਨ ਦਰਜ਼ ਕਰਕੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
- ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ-ਸੋਨੂੰ ਸੂਦ
ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰਾਂ ਖਾਸ ਕਰਕੇ ਅਕਾਲੀ ਦਲ ਦੇ ਲੋਕਾਂ ਵੱਲੋਂ ਵੱਖ-ਵੱਖ ਬੂਥਾਂ 'ਤੇ ਧਮਕੀਆਂ ਦੇਣ ਵਾਲੀਆਂ ਕਾਲਾਂ ਬਾਰੇ ਪਤਾ ਲੱਗਾ ਹੈ। ਕੁਝ ਬੂਥਾਂ 'ਤੇ ਪੈਸੇ ਵੰਡੇ ਜਾ ਰਹੇ ਹਨ। ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਾਂਚ ਕਰੀਏ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਈਏ। ਇਸੇ ਲਈ ਅਸੀਂ ਬਾਹਰ ਗਏ ਸੀ। ਹੁਣ, ਅਸੀਂ ਘਰ ਵਿੱਚ ਹਾਂ। ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ।
- ਅੰਮ੍ਰਿਤਸਰ ’ਚ 1 ਵਜੇ ਤੱਕ ਦਾ ਵੋਟ ਫੀਸਦ
- ਅਜਨਾਲਾ 34%
- ਅੰਮ੍ਰਿਤਸਰ ਕੇਂਦਰੀ 23%
- ਅੰਮ੍ਰਿਤਸਰ ਪੂਰਬੀ 25%
- ਅੰਮ੍ਰਿਤਸਰ ਉੱਤਰੀ 20%
- ਅੰਮ੍ਰਿਤਸਰ ਦੱਖਣ 19%
- ਅੰਮ੍ਰਿਤਸਰ ਪੱਛਮੀ 25%
- ਅਟਾਰੀ 23%
- ਬਾਬਾ ਬਕਾਲਾ 30%
- ਜੰਡਿਆਲਾ ਗੁਰੂ 35%
- ਮਜੀਠਾ 33%
- ਰਾਜਾਸਾਂਸੀ 25%
- ਜਲੰਧਰ ’ਚ 1 ਵਜੇ ਤੱਕ ਦਾ ਵੋਟ ਫੀਸਦ
- ਆਦਮਪੁਰ —-26.9 %
- ਜਲੰਧਰ ਕੈਂਟ—26.5 %
- ਜਲੰਧਰ ਕੇਂਦਰੀ-23.3%
- ਜਲੰਧਰ ਉੱਤਰੀ—30.1%
- ਜਲੰਧਰ ਪੱਛਮ—20.9%
- ਕਰਤਾਰਪੁਰ—27.3%
- ਨਕੋਦਰ—24.7%
- ਫਿਲੌਰ—24.9%
- ਸ਼ਾਹਕੋਟ-27.7%
ਫਰੀਦਕੋਟ ’ਚ 1 ਵਜੇ ਤੱਕ ਦਾ ਵੋਟ ਫੀਸਦ
- ਫਰੀਦਕੋਟ 37.32 %
- ਕੋਟਕਪੁਰਾ 34.80%
- ਜੈਤੋ 35.21%
ਪੰਜਾਬ ’ਚ 1 ਵਜੇ ਤੱਕ 34.10% ਹੋਈ ਵੋਟਿੰਗ
- ਬਰਨਾਲਾ ਦੇ ਤਿੰਨ ਵਿਧਾਨਸਭਾ ਸੀਟਾਂ ’ਤੇ 12:45 ਵਜੇ ਤੱਕ ਦਾ ਵੋਟਿੰਗ ਫੀਸਦ
- ਬਰਨਾਲਾ 28.60%
- ਮਹਿਲਕਲਾਂ 29.90%
- ਭਦੌੜ 30.70%
- ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਨੇ ਪਾਈ ਵੋਟ
ਵੋਟ ਪਾਉਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਟਿਆਲਾ ਦੀ ਜਿੱਤ ਪੱਕੀ ਹੈ। ਉਹ ਇਹ ਚੋਣ ਜਿੱਤਣਗੇ। ਉਨ੍ਹਾਂ ਨੇ ਕਾਂਗਰਸ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਹ ਇੱਕ ਵਖਰੀ ਦੁਨੀਆ ਚ ਰਹਿੰਦੇ ਹਨ ਅਤੇ ਪੰਜਾਬ ਚ ਖਤਮ ਹੋ ਜਾਣਗੇ।
- ਬਰਨਾਲਾ ਵਿਧਾਨ ਸਭਾ ਸੀਟ 'ਤੇ ਸਵੇਰੇ 11 ਵਜੇ ਤੱਕ 20.40 ਫੀਸਦ ਹੋਈ ਵੋਟਿੰਗ
ਭਦੌੜ 19.50%
ਹਲਕਾ ਮਹਿਲਕਲਾਂ 20.52%
- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੋਲਿੰਗ ਫੀਸਦ
ਹਲਕਾ ਅਮਲੋਹ 21.60%
ਹਲਕਾ ਬੱਸੀ ਪਠਾਨਾ 19.80%
ਹਲਕਾ ਫਤਹਿਗੜ੍ਹ ਸਾਹਿਬ 19.10%
ਕੁੱਲ: 20.12%
- ਲੁਧਿਆਣਾ ’ਚ 11 ਵਜੇ ਤੱਕ 15.58% ਹੋਈ ਵੋਟਿੰਗ
ਆਤਮਨਗਰ- 19.10%
ਦਾਖਾ- 17.70%
ਗਿੱਲ- 16.80%
ਜਗਰਾਓ- 15.63%
ਖੰਨਾ- 14%
ਲੁਧਿਆਣਾ ਕੇਂਦਰੀ- 12.30%
ਲੁਧਿਆਣਾ ਪੂਰਬੀ- 12.56%
ਲੁਧਿਆਣਾ ਉੱਤਰੀ-12%
ਲੁਧਿਆਣਾ ਦੱਖਣ- 12.90%
ਲੁਧਿਆਣਾ ਪੱਛਮ- 9.75 %
ਪਾਇਲ-18.20%
ਰਾਏਕੋਟ- 17.50%
ਸਾਹਣੇਵਾਲ- 17.50 %
ਸਮਰਾਲਾ- 22.10%
- ਫਾਜ਼ਿਲਕਾ ’ਚ 11 ਵਜੇ ਤੱਕ ਵੋਟਿੰਗ ਫੀਸਦ
ਜਲਾਲਾਬਾਦ 21.50 ਫੀਸਦ
ਫਾਜ਼ਿਲਕਾ 25.01 ਫੀਸਦ
ਬੱਲੂਆਣਾ 22.80 ਫੀਸਦ
ਅਬੋਹਰ 21.10 ਫੀਸਦ
ਜ਼ਿਲ੍ਹੇ ਦੀ ਔਸਤ 22.55 ਫੀਸਦ
ਪੰਜਾਬ ’ਚ 17.77% ਹੋਈ ਵੋਟਿੰਗ
ਪੰਜਾਬ ’ਚ ਪਹਿਲੇ ਤਿੰਨ ਘੰਟਿਆਂ ਵਿੱਚ 17.77% ਵੋਟਿੰਗ ਹੋਈ।
-
ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਸਾਧੇ ਨਿਸ਼ਾਨੇ
ਵੋਟ ਪਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਿਛਲੇ ਤਿੰਨ ਪੀੜੀਆਂ ਤੋਂ ਇੱਕ ਸਥਾਨ ’ਤੇ ਮਜ਼ਬੂਤੀ ਨਾਲ ਖੜੇ ਹਾਂ. ਜਦਕਿ ਕੈਪਟਨ ਅਮਰਿੰਦਰ ਵਰਗੇ ਕਈ ਹੋਰ ਚੋਣ ਟਿਕਟ ਨਾ ਮਿਲਣ ’ਤੇ ਹੋਰ ਪਾਰਟੀਆਂ ਚ ਚਲੇ ਗਏ ਹਨ।
-
ਲੋਕ ਇੱਕ ਸਥਿਰ, ਮਜ਼ਬੂਤ ਸਰਕਾਰ ਚਾਹੁੰਦੇ ਹਨ- ਹਰਸਿਮਰਤ ਕੌਰ ਬਾਦਲ
ਵੋਟ ਪਾਉਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਲੋਕ ਇੱਕ ਸਥਿਰ, ਮਜ਼ਬੂਤ ਸਰਕਾਰ ਚਾਹੁੰਦੇ ਹਨ। ਸਰਹੱਦੀ ਰਾਜ ਹੋਣ ਦੇ ਨਾਤੇ ਇਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਯਕੀਨ ਹੈ ਕਿ ਖੇਤਰੀ ਪਾਰਟੀ ਦੇ ਹੱਕ ਵਿੱਚ ਕਲੀਨ ਸਵੀਪ ਹੋਣ ਜਾ ਰਿਹਾ ਹੈ ਜੋ ਲੋਕਾਂ ਦੀਆਂ ਉਮੀਦਾਂ ਨੂੰ ਸਮਝਦੀ ਹੈ।
-
ਸੁਖਬੀਰ ਬਾਦਲ ਨੇ ਪਾਈ ਵੋਟ
ਵੋਟ ਪਾਉਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਗਠਜੋੜ 80 ਤੋਂ ਵੱਧ ਸੀਟਾਂ ਹਾਸਿਲ ਕਰਾਂਗਾ।
-
ਲੰਬੀ ਵਿਖੇ ਬਾਦਲ ਪਰਿਵਾਰ ਨੇ ਪਾਈ ਵੋਟ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਦੇ ਪੋਲਿੰਗ ਸਟੇਸ਼ਨ 'ਤੇ ਪਹੁੰਚ ਵੋਟ ਪਾਈ।
-
ਮੋਗਾ ਵਿਖੇ ਗੁਲਾਬੀ ਪੋਲਿੰਗ ਬੂਥ 'ਤੇ ਚੱਲ ਰਹੀ ਵੋਟਿੰਗ