ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਮਹਿਜ਼ 4 ਦਿਨ ਰਹਿ ਗਏ ਹਨ। ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਵੱਲੋਂ ਜ਼ੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਚੋਣਾਂ ਨੂੰ ਲੈ ਕੇ ਦੂਜੀ ਰੈਲੀ ਕੀਤੀ ਜਾਵੇਗੀ। ਇਹ ਰੈਲੀ ਪਠਾਨਕੋਟ ਵਿਖੇ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਿਕ ਪੀਐੱਮ ਨਰਿੰਦਰ ਮੋਦੀ ਪਠਾਨਕੋਟ ਵਿਖੇ 11:30 ਵਜੇ ਦੇ ਕਰੀਬ ਪਹੁੰਚਣਗੇ। ਪੀਐੱਮ ਮੋਦੀ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਗਿਆ ਹੈ।
17 ਫਰਵਰੀ ਨੂੰ ਅਬੋਹਰ ਵਿਖੇ ਰੈਲੀ
ਪਠਾਨਕੋਟ ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਫਰਵਰੀ ਨੂੰ ਅਬੋਹਰ ਵਿਖੇ ਜਾਣਗੇ। ਇੱਥੇ ਉਹ ਜਨਸਭਾ ਨੂੰ ਸੰਬੋਧਨ ਕਰਨਗੇ। ਪੀਐੱਮ ਨਰਿੰਦਰ ਮੋਦੀ ਦੀ ਰੈਲੀਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਹਰ ਇੱਕ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਜਲੰਧਰ ’ਚ ਵੀ ਕੀਤੀ ਸੀ ਪੀਐਮ ਮੋਦੀ ਨੇ ਰੈਲੀ
ਪਠਾਨਕੋਟ ਤੋਂ ਪਹਿਲਾਂ ਪੀਐੱਮ ਨਰਿੰਦਰ ਮੋਦੀ ਵੱਲੋਂ ਜਲੰਧਰ ਵਿਖੇ ਰੈਲੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਧੇ। ਨਾਲ ਹੀ ਪੰਜਾਬ ਸਰਕਾਰ ਦੀ ਸੁਰੱਖਿਆ ’ਤੇ ਮੁੜ ਸਵਾਲ ਚੁੱਕੇ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨਾਲ ਉਨ੍ਹਾਂ ਨੂੰ ਕੰਮ ਦਾ ਮੌਕਾ ਮਿਲਿਆ। ਪੰਜਾਬ ਨੇ ਉਨ੍ਹਾਂ ਨੂੰ ਉਸ ਸਮੇਂ ਰੋਟੀ ਦਿੱਤੀ ਹੈ, ਜਦੋਂ ਉਹ ਬੀਜੇਪੀ ਦੇ ਇੱਕ ਵਰਕਰ ਸੀ। ਇਸ ਲਈ ਮੇਰੀ ਇਹ ਸੇਵਾ ਨਵੇਂ ਪੰਜਾਬ ਦੇ ਹੱਕ ਵਿੱਚ ਜੁੜ ਗਈ ਹੈ। ਉਨ੍ਹਾਂ ਅੱਗੇ ਕਿਹਾ ਸੀ ਕਿ ਪੰਜਾਬ ਵਿੱਚ ਐਨੀਏ ਦੀ ਸਰਕਾਰ ਪੱਕਾ ਬਣੇਗੀ ਤੇ ਪੰਜਾਬ ਵਿੱਚ ਵਿਕਾਸ ਜਰੂਰ ਹੋਵੇਗਾ, ਨੌਜਵਾਨਾਂ ਦੇ ਲਈ ਮੇਰੇ ਵੱਲੋਂ ਕੋਈ ਕਮੀ ਨਹੀ ਰਹੇਗੀ। ਨਵਾਂ ਭਾਰਤ ਉਸ ਸਮੇਂ ਬਣੇਗਾ, ਜਦੋਂ ਨਵਾਂ ਪੰਜਾਬ ਬਣੇਗਾ, ਇਸ ਲਈ ਨਵੇਂ ਪੰਜਾਬ ਵਿੱਚ ਹਰ ਵਰਗ ਨੂੰ ਬਰਾਬਰ ਦੀ ਸਾਂਝੇਦਾਰੀ ਹੋਵੇਗੀ ਤੇ ਮਾਫਿਆ ਨੂੰ ਖਤਮ ਕੀਤਾ ਜਾਵੇਗਾ। ਨਵਾਂ ਪੰਜਾਬ ਭਾਜਪਾ ਨੇ ਨਾਲ, ਨਵਾਂ ਪੰਜਾਬ ਨਵੀ ਟੀਮ ਦੇ ਨਾਲ ਹੈ। ਜਦੋਂ ਇੱਕ ਇੰਜਣ ਕੇਂਦਰ ਤੇ ਇੱਕ ਸੂਬਾ ਦਾ ਹੋਵੇਗਾ ਤਾਂ ਪੰਜਾਬ ਤਰੱਕੀ ਦੀ ਰਾਹ 'ਤੇ ਤੁਰੇਗਾ।
ਇਹ ਵੀ ਪੜੋ:ਪ੍ਰਿਅੰਕਾ ਗਾਂਧੀ ਨੇ ਅੰਮ੍ਰਿਤਸਰ ਦੇ ਹਲਕਾ ਉੱਤਰੀ ਤੇ ਪੂਰਬੀ 'ਚ ਕੀਤਾ ਰੋਡ ਸ਼ੋਅ