ਚੰਡੀਗੜ੍ਹ:ਪੰਜਾਬ ਵਿੱਚ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਸੱਤਾ ਹਾਸਲ ਕੀਤੀ ਜਾ ਸਕੇ, ਉਥੇ ਹੀ ਜੇਕਰ ਉਮੀਦਵਾਰਾਂ ਦਾ ਗੱਲ ਕੀਤੀ ਜਾਵੇ ਤਾਂ ਕਈ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ, ਪਰ ਕਈ ਪਾਰਟੀਆਂ ਵੱਲੋਂ ਅਜੇ ਵੀ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ, ਉਥੇ ਹੀ ਜੇਕਰ ਪਠਾਨਕੋਟ ਸੀਟ (Pathankot Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਥੇ ਕਿੰਨਾ ਵਿਕਾਸ ਹੋਇਆ ਹੈ ਜਾਂ ਫੇਰ ਇਥੋਂ ਦਾ ਸਿਆਸੀ ਸਮੀਕਰਨ ਕੀ ਹੈ, ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਪਠਾਨਕੋਟ ਸੀਟ (Pathankot Assembly Constituency)
ਵਿਧਾਨ ਸਭਾ ਹਲਕੇ ਪਠਾਨਕੋਟ (Pathankot Assembly Constituency) ਵਿੱਚ ਇਸ ਸਮੇਂ ਕਾਂਗਰਸ ਦੇ ਅਮਿਤ ਵਿੱਜ ਵਿਧਾਇਕ ਮੌਜੂਦਾ ਵਿਧਾਇਕ ਹਨ। ਇਸ ਵਾਰ ਇਹ ਸੀਟ ਚੁਣੌਤੀਆਂ ਨਾਲ ਭਰੀ ਹੋਈ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਠਾਨਕੋਟ ਸੀਟ (Pathankot Assembly Constituency) ’ਤੇ 76.13 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਅਮਿਤ ਵਿੱਜ ਨੇ ਜਿੱਤ ਹਾਸਲ ਕੀਤੀ ਸੀ, ਜਿਹਨਾਂ ਨੂੰ 56383 ਵੋਟਾਂ ਪਈਆਂ ਸਨ, ਉਥੇ ਹੀ ਦੂਜੇ ਨੰਬਰ ’ਤੇ ਰਹੇ ਭਾਜਪਾ ਦੇ ਉਮੀਦਵਾਰ ਅਸ਼ਵਨੀ ਕੁਮਾਰ ਸ਼ਰਮਾ ਨੂੰ 45213 ਵੋਟਾਂ ਤੇ ਤੀਜੇ ਨੰਬਰ ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਨੂੰ 6036 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਦਾ ਸਭ ਤੋਂ ਵੱਧ 51.28 ਫੀਸਦ ਵੋਟ ਸ਼ੇਅਰ ਸੀ, ਜਦਕਿ ਦੂਜੇ ਨੰਬਰ ’ਤੇ ਭਾਜਪਾ ਦਾ 41.12 ਫੀਸਦ ਤੇ ਤੀਜੇ ਨੰਬਰ ’ਤੇ ਆਮ ਆਦਮੀ ਪਾਰਟੀ ਦਾ 5.09 ਫੀਸਦ ਵੋਟ ਸ਼ੇਅਰ ਸੀ।