ਪੰਜਾਬ

punjab

ETV Bharat / city

Punjab Assembly Election 2022 : ਕੀ ਤੀਸਰੀ ਵਾਰ ਕਾਂਗਰਸ ਫ਼ਤਿਹ ਕਰੇਗੀ ਮੋਹਾਲੀ ਦੀ ਸੀਟ, ਦੇਖੋ ਇਥੋਂ ਦਾ ਸਿਆਸੀ ਹਾਲ... - 2022 ਦੀਆਂ ਅਗਾਮੀ ਵਿਧਾਨ ਸਭਾ

Assembly Election 2022: ਐਸ.ਏ.ਐਸ ਵਿਧਾਨ ਸਭਾ ਸੀਟ (S.A.S Nagar assembly constituency) ’ਤੇ ਕਾਂਗਰਸ (Congress) ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਮੌਜੂਦਾ ਵਿਧਾਇਕ ਹਨ। ਆਖਿਰਕਾਰ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਹੈ, ਜਾਣੋ ਇਸ ਸੀਟ ਦਾ ਸਿਆਸੀ ਹਾਲ...

ਕੀ ਤੀਸਰੀ ਵਾਰ ਕਾਂਗਰਸ ਫ਼ਤਿਹ ਕਰੇਗੀ ਮੋਹਾਲੀ ਦੀ ਸੀਟ
ਕੀ ਤੀਸਰੀ ਵਾਰ ਕਾਂਗਰਸ ਫ਼ਤਿਹ ਕਰੇਗੀ ਮੋਹਾਲੀ ਦੀ ਸੀਟ

By

Published : Dec 31, 2021, 5:22 PM IST

ਚੰਡੀਗੜ੍ਹ: ਪੰਜਾਬ ਵਿੱਚ 2022 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਅਤੇ ਉਮੀਦਵਾਰ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਲੋਂ ਵਾਰ-ਪਲਟਵਾਰ ਦਾ ਦੌਰ ਵੀ ਲਗਾਤਾਰ ਜਾਰੀ ਹੈ। ਅੱਜ ਅਸੀਂ ਐਸ.ਏ.ਐਸ ਵਿਧਾਨ ਸਭਾ ਸੀਟ (S.A.S Nagar assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹਨ, ਮੌਜੂਦਾ ਵਿਧਾਇਕ ਲੋਕਾਂ ਦੀਆਂ ਮੰਗਾਂ ’ਤੇ ਖਰੇ ਉੱਤਰੇ ਜਾਂ ਨਹੀਂ ?

ਐਸ.ਏ.ਐਸ ਵਿਧਾਨ ਸਭਾ ਸੀਟ (S.A.S Nagar assembly constituency)

ਜੇਕਰ ਐਸ.ਏ.ਐਸ ਵਿਧਾਨ ਸਭਾ ਸੀਟ (S.A.S Nagar assembly constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਕਾਂਗਰਸ (Congress) ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਮੌਜੂਦਾ ਵਿਧਾਇਕ ਹਨ। ਇਸ ਸੀਟ 'ਤੇ ਹੁਣ ਤੱਕ ਸਿਰਫ਼ ਆਮ ਆਦਮੀ ਪਾਰਟੀ (Aam Aadmi Party) ਵਲੋਂ ਨਗਰ ਕੌਂਸਲ ਦੇ ਸਾਬਕਾ ਮੇਅਰ (Former mayor of the city council) ਕੁਲਵੰਤ ਸਿੰਘ (Kulwant Singh) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ :Punjab Assembly Election 2022: ਇਸ ਵਾਰ ਕਿਸ ਦੀ ਝੋਲੀ ਪਵੇਗੀ ਰਾਮਪੁਰਾ ਫੂਲ ਦੀ ਸੀਟ, ਜਾਣੋ ਸਿਆਸੀ ਹਾਲ...

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਐਸ.ਏ.ਐਸ ਵਿਧਾਨ ਸਭਾ ਸੀਟ (S.A.S Nagar assembly constituency) ’ਤੇ 67.24 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਬਲਬੀਰ ਸਿੰਘ ਸਿੱਧੂ (Balbir Singh Sidhu) ਵਿਧਾਇਕ ਚੁਣੇ ਗਏ ਸਨ। ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਨੇ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨਰਿੰਦਰ ਸਿੰਘ (Narinder Singh) ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ (Balbir Singh Sidhu) ਨੂੰ 66,844 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨਰਿੰਦਰ ਸਿੰਘ (Narinder Singh) ਨੂੰ 38,971 ਵੋਟਾਂ ਤੇ ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਤੇਜਿੰਦਰ ਪਾਲ ਸਿੰਘ (Tejinder Pal Singh) ਨੂੰ 30,031 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 47.86 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਆਦਮੀ ਪਾਰਟੀ (Aam Aadmi Party) ਦਾ 27.90 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ 21.50 ਫੀਸਦ ਵੋਟ ਸ਼ੇਅਰ ਰਿਹਾ ਸੀ।

ਇਹ ਵੀ ਪੜ੍ਹੋ :Punjab Assembly Election 2022 : ਸੰਗਰੂਰ 'ਚ ਕੀ ਮੁੜ ਦਿਖਾ ਸਕੇਗੀ ਕਾਂਗਰਸ ਦਮ, ਜਾਣੋ ਇਥੋਂ ਦੀ ਗਰਾਊਂਡ ਰਿਪੋਰਟ..

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਐਸ.ਏ.ਐਸ ਵਿਧਾਨ ਸਭਾ ਸੀਟ (S.A.S Nagar assembly constituency) ’ਤੇ 70.46 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ (Congress) ਦੇ ਬਲਬੀਰ ਸਿੰਘ ਸਿੱਧੂ (Balbir Singh Sidhu) ਦੀ ਜਿੱਤ ਹੋਈ ਸੀ, ਜਿਹਨਾਂ ਨੂੰ 64,005 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ (Balwant Singh Ramoowalia) ਨੂੰ 47,249 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਪੀਪਲ ਪਾਰਟੀ ਆਫ਼ ਪੰਜਾਬ (PPOP) ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਸਰਾਓ (Bir Devinder Singh Sarao) ਨੂੰ 9,069 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਐਸ.ਏ.ਐਸ ਵਿਧਾਨ ਸਭਾ ਸੀਟ (S.A.S Nagar assembly constituency) ’ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 51.34 ਫੀਸਦ ਵੋਟ ਸ਼ੇਅਰ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 37.90 ਫੀਸਦ ਸੀ ਅਤੇ ਪੀਪਲ ਪਾਰਟੀ ਆਫ਼ ਪੰਜਾਬ (PPOP) ਦਾ 7.27 ਫੀਸਦ ਵੋਟ ਸ਼ੇਅਰ ਸੀ

ਹਲਕਾ ਐਸ.ਏ.ਐਸ ਸੀਟ (S.A.S Nagar assembly constituency) ਦਾ ਸਿਆਸੀ ਸਮੀਕਰਨ

ਜੇਕਰ ਐਸ.ਏ.ਐਸ ਸੀਟ (S.A.S Nagar assembly constituency) ਦੇ ਮੌਜੂਦਾ ਸਮੀਕਰਨ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਪਾਰਟੀ ਲਈ ਇਸ ਵਾਰ ਜਿੱਤ ਅਸਾਨ ਨਹੀਂ ਹੋਵੇਗੀ। ਇਸ ਸੀਟ ਤੋਂ ਆਮ ਆਦਮੀ ਪਾਰਟੀ (Aam Aadmi Party) ਨੇ ਹੀ ਨਗਰ ਕੌਂਸਲ ਦੇ ਸਾਬਕਾ ਮੇਅਰ (Former mayor of the city council) ਕੁਲਵੰਤ ਸਿੰਘ (Kulwant Singh) ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।

ਇਸ ਦੇ ਨਾਲ ਹੀ ਕਾਂਗਰਸ 'ਚ ਸੱਤਾ ਫੇਰਬਦਲ ਤੋਂ ਬਾਅਦ ਬਲਬੀਰ ਸਿੰਘ ਸਿੱਧੂ (Balbir Singh Sidhu) ਨੂੰ ਕੈਬਨਿਟ ਤੋਂ ਲਾਂਬੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਸੀਟ 'ਤੇ ਕਾਂਗਰਸ ਮੁੜ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਲਬੀਰ ਸਿੰਘ ਸਿੱਧੂ (Balbir Singh Sidhu) ਪੰਜਾਬ ਦੇ ਸਿਹਤ ਮੰਤਰੀ ਵੀ ਰਹੇ ਹਨ ਅਤੇ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਐਨ.ਐਚ.ਐਮ ਮੁਲਾਜ਼ਮ (NHM employees) ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਮੋਹਾਲੀ ਜਿੱਤ ਦਾ ਰਾਹ ਕਾਂਗਰਸ ਲਈ ਅਸਾਨ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਬਸਪਾ (BSP) ਨਾਲ ਗਠਜੋੜ ਕਰਨ ਤੋਂ ਬਾਅਦ ਪਹਿਲਾਂ ਇਹ ਸੀਟ ਬਸਪਾ ਦੀ ਝੋਲੀ ਪਾਈ ਸੀ ਪਰ ਅਕਾਲੀ ਦਲ ਵਲੋਂ ਸੀਟਾਂ ਦਾ ਫੇਰਦਬਲ ਕਰਦਿਆਂ ਮੁੜ ਤੋਂ ਮੋਹਾਲੀ ਦੀ ਸੀਟ ਆਪਣੇ ਖਾਤੇ 'ਚ ਕਰ ਲਈ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਮੋਹਾਲੀ ਤੋਂ ਸੋਨੀਆ ਮਾਨ (Sonia Mann) ਦੇ ਉਮੀਦਵਾਰ ਹੋਣ ਦੀਆਂ ਚਰਚਾਵਾਂ ਨੇ ਵੀ ਤੇਜ਼ੀ ਫੜੀ ਸੀ, ਜਿਸ ਤੋਂ ਬਾਅਦ ਸੋਨੀਆ ਮਾਨ (Sonia Mann) ਨੇ ਇਸ ਖ਼ਬਰਾਂ ਦਾ ਖੰਡਨ ਵੀ ਕੀਤਾ ਸੀ।

ਉਧਰ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਗਠਜੋੜ ਹੋਣ ਤੋਂ ਬਾਅਦ ਹੁਣ ਤੱਕ ਉਨ੍ਹਾਂ ਵਲੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ 'ਤੇ ਵੀ ਨਜ਼ਰ ਹੋਵੇਗੀ ਕਿ ਉਹ ਕਿਸ ਨੂੰ ਮੋਹਾਲੀ ਤੋਂ ਉਮੀਦਵਾਰ ਖੜਾ ਕਰਦੇ ਹਨ।

ਇਹ ਵੀ ਪੜ੍ਹੋ :Punjab Assembly Election 2022: ਕਾਂਗਰਸ ਦੇ ਕਬਜ਼ੇ 'ਚ ਗੁਰੂ ਨਗਰੀ ਦੀ ਸੀਟ, ਜਾਣੋ ਇਥੋਂ ਦਾ ਸਿਆਸੀ ਹਾਲ...

ABOUT THE AUTHOR

...view details