ਚੰਡੀਗੜ੍ਹ:2022 ਦੇ ਸ਼ੁਰੂ ਵਿੱਚ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਇਹਨਾਂ ਚੋਣਾਂ ਵਿੱਚ ਸੱਤਾ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਪੰਜਾਬ ਵਿੱਚ 117 ਹਲਕੇ ਹਨ, ਜਿਹਨਾਂ ’ਤੇ ਚੋਣਾਂ ਹੋਣ ਜਾ ਰਹੀਆਂ ਹਨ, ਅੱਜ ਅਸੀਂ ਵਿਧਾਨ ਸਭਾ ਹਲਕੇ ਮਹਿਲ ਕਲਾਂ (Mehal Kalan Assembly Constituency) ਦੀ ਗੱਲ ਕਰਾਂਗੇ, ਕਿ ਆਖਿਰਕਾਰ ਇਸ ਹਲਕੇ ਦਾ ਸਿਆਸੀ ਸਮੀਕਰਨ ਕੀ ਹੈ ਤੇ ਇਸ ਵਾਰ ਲੋਕਾਂ ਦਾ ਕਿਸ ਪਾਰਟੀ ਵੱਲ ਵਧੇਰੇ ਝੁਕਾਅ ਹੈ।
ਇਹ ਵੀ ਪੜੋ:Punjab Assembly Election 2022: ਬੁਢਲਾਡਾ ਸੀਟ ’ਤੇ ਕੌਣ ਮਾਰੇਗਾ ਬਾਜੀ, ਜਾਣੋ ਇੱਥੋਂ ਦਾ ਸਿਆਸੀ ਹਾਲ...
ਮਹਿਲ ਕਲਾਂ ਸੀਟ (Mehal Kalan Assembly Constituency)
ਮਹਿਲ ਕਲਾਂ (Mehal Kalan Assembly Constituency) ਰਾਖਵੀਂ ਸੀਟ ਹੈ, ਇਸ ਸਮੇਂ ਇਸ ਸੀਟ ’ਤੇ ਆਮ ਆਦਮੀ ਪਾਰਟੀ (Aam Aadmi Party) ਦੇ ਕੁਲਵੰਤ ਸਿੰਘ ਪੰਡੋਰੀ (KULWANT SINGH PANDORI) ਮੌਜੂਦਾ ਵਿਧਾਇਕ ਹਨ, ਪਰ ਇਸ ਵਾਰ ਇਸ ਸੀਟ ’ਚ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਮਹਿਲ ਕਲਾਂ ਸੀਟ (Mehal Kalan Assembly Constituency) ’ਤੇ 80.84 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਕੁਲਵੰਤ ਸਿੰਘ ਪੰਡੋਰੀ (KULWANT SINGH PANDORI) ਵਿਧਾਇਕ ਚੁਣੇ ਗਏ ਸਨ। ਪੰਡੋਰੀ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਅਜੀਤ ਸਿੰਘ ਸੰਤ (AJIT SINGH SHANT) ਨੂੰ ਹਰਾਇਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨੂੰ 57551 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਅਜੀਤ ਸਿੰਘ ਸੰਤ (AJIT SINGH SHANT) ਨੂੰ 30487 ਵੋਟਾਂ ਤੇ ਤੀਜੇ ਨੰਬਰ ’ਤੇ ਕਾਂਗਰਸ ਦੀ ਉਮੀਦਵਾਰ ਹਰਚੰਦ ਕੌਰ (HARCHAND KAUR) ਨੂੰ 25688 ਵੋਟਾਂ ਹੀ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਸਭ ਤੋਂ ਵੱਧ 46.12 ਫੀਸਦ ਵੋਟ ਸ਼ੇਅਰ ਰਿਹਾ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 24.43 ਫੀਸਦ ਤੇ ਕਾਂਗਰਸ ਦਾ 20.59 ਫੀਸਦ ਵੋਟ ਸ਼ੇਅਰ ਰਿਹਾ ਸੀ।