ਚੰਡੀਗੜ੍ਹ:ਪੰਜਾਬ ਵਿੱਚ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ, ਹਰ ਉਮੀਦਵਾਰ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਉਥੇ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਦੀਆਂ ਲੱਤਾਂ-ਬਾਹਾਂ ਖਿੱਚੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੀ ਨਜ਼ਰ ਵਿੱਚ ਉਸ ਨੂੰ ਨੀਵਾ ਦਿਖਾਇਆ ਜਾ ਸਕੇ। ਪੰਜਾਬ ਵਿੱਚ 117 ਹਲਕੇ ਹਨ, ਤੇ ਅੱਜ ਅਸੀਂ ਕੋਟਕਪੂਰਾ ਵਿਧਾਨ ਸਭਾ ਸੀਟ (kotkapura assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹਨ, ਮੌਜੂਦਾ ਵਿਧਾਇਕ ਲੋਕਾਂ ਦੀਆਂ ਮੰਗਾਂ ’ਤੇ ਖੜੇ ਉੱਤਰੇ ਜਾ ਨਹੀਂ ? ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਇਹ ਵੀ ਪੜੋ:Punjab Assembly Election 2022: ਚੁਣੌਤੀਆਂ ਭਰੀ ਹੈ ਨਿਹਾਲ ਸਿੰਘ ਵਾਲਾ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...
ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency)
ਜੇਕਰ ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਕੁਲਤਾਰ ਸਿੰਘ ਸੰਧਵਾਂ (KULTAR SINGH SANDHWAN) ਮੌਜੂਦਾ ਵਿਧਾਇਕ ਹਨ। ਜੇਕਰ 'ਆਪ' (AAP) ਸੰਧਵਾਂ ਨੂੰ ਕਿਸੇ ਵੱਡੇ ਖਿਡਾਰੀ ਦੀ ਭੂਮਿਕਾ ਵਿੱਚ ਪੇਸ਼ ਕਰਦੀ ਹੈ ਤਾਂ 'ਆਪ' ਉਮੀਦਵਾਰ ਮਜ਼ਬੂਤ ਹੋਣਗੇ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਪੱਲਾ ਇਸ ਵਾਰ ਭਾਰੀ ਨਜ਼ਰ ਆ ਰਿਹਾ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency) ’ਤੇ 80.75 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਕੁਲਤਾਰ ਸਿੰਘ ਸੰਧਵਾਂ (KULTAR SINGH SANDHWAN) ਵਿਧਾਇਕ ਚੁਣੇ ਗਏ ਸਨ।
ਵਿਧਾਇਕ ਸੰਧਵਾਂ ਨੇ ਕਾਂਗਰਸ ਦੇ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ (Bhai Harnirpal Singh Kukku) ਨੂੰ ਹਰਾਇਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨੂੰ 47,401 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ (Bhai Harnirpal Singh Kukku) ਨੂੰ 37,326 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਮਨਤਾਰ ਸਿੰਘ ਬਰਾੜ (MANTAR SINGH BRAR) ਨੂੰ 33,895 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਸਭ ਤੋਂ ਵੱਧ 438.97 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਕਾਂਗਰਸ ਦਾ 30.69 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 27.87 ਫੀਸਦ ਵੋਟ ਸ਼ੇਅਰ ਰਿਹਾ ਸੀ।