ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ’ਚ ਸੱਤਾ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲੱਗ ਚੁੱਕਾ ਹੈ ਤੇ ਦੂਜਾ ਕੋਰੋਨਾ ਹਦਾਇਤਾ ਵੀ ਜਾਰੀ ਹਨ, ਜਿਸ ਕਾਰਨ ਪਾਰਟੀਆਂ ਤੇ ਉਮੀਦਵਾਰ ਰੈਲੀਆਂ ਤੇ ਜਨ ਸਭਾ ਕਰਦੇ ਚੋਣ ਪ੍ਰਚਾਰ ਨਹੀਂ ਕਰ ਸਕਦੇ ਹਨ। ਇਸ ਦੌਰਾਨ ਪਾਰਟੀਆਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਨ ਦਾ ਨਵਾਂ ਢੰਗ ਲੱਭਿਆ ਹੋਇਆ ਹੈ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:Punjab Assembly Election 2022: 3 ਦਿਨਾਂ ਦੇ ਪੰਜਾਬ ਦੌਰੇ ’ਤੇ ਕੇਜਰੀਵਾਲ, ਮਜੀਠੀਆ ਤੇ ਸਿੱਧੂ ਨੂੰ ਦੱਸਿਆ ਸਿਆਸੀ ਹਾਥੀ
ਇਸੇ ਵਿਚਾਲੇ ਆਮ ਆਦਮੀ ਪਾਰਟੀ ਵੱਲੋਂ ਵੀ ਚੋਣ ਮੁਹਿੰਮ ਗੀਤ ਲਾਂਚ (AAP Campaign Song) ਕੀਤਾ ਗਿਆ ਹੈ। ਇਸ ਗੀਤ ਦਾ ਮੁੱਖ ਟਾਈਟਲ ‘ਇੱਕ ਮੌਕਾ’ (Ik Mauka AAP Nu) ਹੈ।
ਉਥੇ ਹੀ ਆਮ ਆਦਮੀ ਪਾਰਟੀ ਪੰਜਾਬ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਆਮ ਆਦਮੀ ਪਾਰਟੀ ਦਾ ਕੈੰਪੇਨ ਗੀਤ (AAP Campaign Song) ਹੋਇਆ ਲਾਂਚ। ਇਸ ਵਾਰੀ ਸਾਰੇ ਪੰਜਾਬੀਆਂ ਦੇ ਮੂੰਹ 'ਤੇ ਇੱਕੋ ਗੱਲ ਹੈ 'ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ'। ਤੁਸੀਂ ਵੀ ਸੁਣੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ।’
ਇਹ ਵੀ ਪੜੋ:ਮਜੀਠੀਆ ਦੇ ਰਿਹਾਇਸ਼ ’ਤੇ ਛਾਪੇਮਾਰੀ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ
ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਤੇ 10 ਮਾਰਚ ਨੂੰ ਨਤੀਜੇ ਆਉਣਗੇ। ਸੋ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ, ਪਾਰਟੀਆਂ ਤੇ ਉਮੀਦਵਾਰ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰ ਰਹੇ ਹਨ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ। ਸੋ ਹੁਣ ਇਹ ਤਾਂ ਲੋਕਾਂ ਦੇ ਹੱਥ ਹੈ ਕਿ ਉਹਨਾਂ ਨੇ ਪੰਜਾਬ ਦੀ ਡੋਰ ਕਿਸ ਪਾਰਟੀ ਹੱਥ ਦੇਣੀ ਹੈ, ਜਿਸ ਦਾ ਫੈਸਲਾ 10 ਮਾਰਚ ਨੂੰ ਹੋ ਜਾਵੇਗਾ।
ਇਹ ਵੀ ਪੜੋ:ਮੁੱਖ ਮੰਤਰੀ ਚਿਹਰੇ 'ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ...