ਚੰਡੀਗੜ੍ਹ: ਵਾਂਟੇਡ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਨੂੰ ਪੰਜਾਬ ਦੀ ਏਜੀਟੀਐਫ ਨੇ ਗ੍ਰਿਫਤਾਰ ਕਰ ਲਿਆ ਹੈ। ਨੀਰਜ ਚਸਕਾ ਕਤਲ ਦੀਆਂ ਕਰੀਬ 7 ਵਾਰਦਾਤਾਂ ਵਿੱਚ ਲੋੜੀਂਦਾ ਸੀ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।
ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਏਜੀਟੀਐਫ ਅਤੇ ਪੰਜਾਬ ਪੁਲਿਸ ਨੂੰ ਇੱਕ ਹੋਰ ਸਫਲਤਾ ਮਿਲੀ ਹੈ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਲਾਲ ਬਰਾੜ ਅਤੇ ਵਿਦੇਸ਼-ਅਧਾਰਿਤ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਦੇ ਰਿਸ਼ਤੇਦਾਰ ਦੇ ਕਤਲ ਸਮੇਤ ਕਈ ਕਤਲਾਂ ਅਤੇ ਅਪਰਾਧਾਂ ਵਿੱਚ ਲੋੜੀਂਦੇ ਬੰਬੀਹਾ ਗੈਂਗ ਦਾ ਭਗੌੜਾ ਸ਼ੂਟਰ ਨੀਰਜ ਉਰਫ ਚਸਕਾ ਗ੍ਰਿਫਤਾਰ ਕਰ ਲਿਆ ਹੈ।
ਡੀਜੀਪੀ ਪੰਜਾਬ ਨੇ ਆਪਣੇ ਇੱਕ ਹੋਰ ਟਵੀਟ ਵਿੱਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੌਰਵ ਯਾਦਵ ਕੋਲੋਂ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ। ਨੀਰਜ ਵਿਦੇਸ਼ ਸਥਿਤ ਲੋੜੀਂਦੇ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਦਾ ਮੈਂਬਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੇ ਸੁਪਨੇ ਅਨੁਸਾਰ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ 100 ਫੀਸਦੀ ਵਚਨਬੱਧ ਹੈ।
ਦੱਸ ਦਈਏ ਕਿ ਗ੍ਰਿਫਤਾਰ ਕੀਤਾ ਗਿਆ ਨੀਰਜ ਚਸਕਾ ਉਹੀ ਮੁਲਜ਼ਮ ਹੈ ਜਿਸ ਵੱਲੋਂ ਇੱਕ ਡਿਸਕੋ ਵਿੱਚ ਗੁਲਾਲ ਬਰਾੜ ਦਾ ਕਤਲ ਕੀਤਾ ਗਿਆ ਸੀ। ਗੁਰਲਾਲ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਦਾ ਭਰਾ ਸੀ।
ਇਹ ਵੀ ਪੜੋ:ਸ਼ਖ਼ਸ ਦੀ ਮੌਤ ਤੋਂ ਬਾਅਦ ਮੁਰਦਾਘਰ ਵਿੱਚ ਖ਼ਰਾਬ ਹੋਈ ਲਾਸ਼, ਪਰਿਵਾਰ ਨੇ ਕੀਤਾ ਹੰਗਾਮਾ