ਪੰਜਾਬ

punjab

ETV Bharat / city

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਦੋ ਵਕੀਲਾਂ ਦੇ ਲਾਇਸੈਂਸ ਕੀਤੇ ਰੱਦ - ਫਲੈਟ ਉੱਤੇ ਕਬਜ਼ਾ ਕਰਨ ਤੇ ਉਸ ਦੇ ਲੇਖ ਚੋਰੀ ਕਰਨ ਦੇ ਦੋਸ਼

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀ ਅਨੁਸ਼ਾਸਨ ਕਮੇਟੀ ਨੇ ਦੋ ਵਕੀਲਾਂ ਦੇ ਲਈਸੈਂਸ ਤਿੰਨ ਸਾਲਾਂ ਲਈ ਰੱਦ ਕਰ ਦਿੱਤੇ ਹਨ। ਲਾਇਸੈਂਸ ਰੱਦ ਹੋਣ ਵਾਲੇ ਵਕੀਲਾਂ ਦੀ ਪਛਾਣ ਪ੍ਰਮੋਦ ਕਸ਼ਯਪ ਅਤੇ ਪਰਮਜੀਤ ਕਸ਼ਯਪ ਵਜੋਂ ਹੋਈ ਹੈ। ਬਾਰ ਕੌਂਸਲ ਨੇ ਦੋਵੇਂ ਵਕੀਲਾਂ ਨੂੰ ਉਨ੍ਹਾਂ ਦੇ ਲਾਇਸੈਂਸ ਤੇ ਸ਼ਨਾਖ਼ਤੀ ਕਾਰਡ ਕੌਂਸਲ ਕੋਲ ਜਮਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੋਹਾਂ 'ਤੇ ਇੱਕ ਮਹਿਲਾ ਦੇ ਫਲੈਟ ਉੱਤੇ ਕਬਜ਼ਾ ਕਰਨ ਤੇ ਉਸ ਦੇ ਲੇਖ ਚੋਰੀ ਕਰਨ ਦੇ ਦੋਸ਼ ਹਨ

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਦੋ ਵਕੀਲਾਂ ਦੇ ਲਾਇਸੈਂਸ ਕੀਤੇ ਰੱਦ
ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਦੋ ਵਕੀਲਾਂ ਦੇ ਲਾਇਸੈਂਸ ਕੀਤੇ ਰੱਦ

By

Published : Apr 1, 2021, 10:22 PM IST

ਚੰਡੀਗੜ੍ਹ:ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀ ਅਨੁਸ਼ਾਸਨ ਕਮੇਟੀ ਨੇ ਦੋ ਵਕੀਲਾਂ ਦੇ ਲਈਸੈਂਸ ਤਿੰਨ ਸਾਲਾਂ ਲਈ ਰੱਦ ਕਰ ਦਿੱਤੇ ਹਨ। ਲਾਇਸੈਂਸ ਰੱਦ ਹੋਣ ਵਾਲੇ ਵਕੀਲਾਂ ਦੀ ਪਛਾਣ ਪ੍ਰਮੋਦ ਕਸ਼ਯਪ ਅਤੇ ਪਰਮਜੀਤ ਕਸ਼ਯਪ ਵਜੋਂ ਹੋਈ ਹੈ। ਬਾਰ ਕੌਂਸਲ ਨੇ ਦੋਵੇਂ ਵਕੀਲਾਂ ਨੂੰ ਉਨ੍ਹਾਂ ਦੇ ਲਾਇਸੈਂਸ ਤੇ ਸ਼ਨਾਖ਼ਤੀ ਕਾਰਡ ਕੌਂਸਲ ਕੋਲ ਜਮਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਦੋ ਵਕੀਲਾਂ ਦੇ ਲਾਇਸੈਂਸ ਕੀਤੇ ਰੱਦ

ਜਾਣਕਾਰੀ ਮੁਤਾਬਕ ਪ੍ਰਮੋਦ ਕਸ਼ਯਪ ਅਤੇ ਪਰਮਜੀਤ ਕਸ਼ਯਪ ਇਹ ਦੋਵੇਂ ਵਕੀਲ ਜਲੰਧਰ ਦੇ ਵਸਨੀਕ ਹਨ। ਪੰਜਾਬ ਤੇ ਹਰਿਆਣਾ ਬਾਰ ਕਾਊਂਸਲ ਵੱਲੋਂ ਤਿੰਨ ਸਾਲਾਂ ਤੱਕ ਦੋਹਾਂ ਵਕੀਲਾਂ ਉੱਤੇ ਕਿਸੇ ਵੀ ਅਦਾਲਤ ਅਥਾਰਟੀ ਟ੍ਰਿਬਿਊਨਲ ਵਿੱਚ ਪੇਸ਼ ਹੋਣ ਉੱਤੇ ਰੋਕ ਲਾ ਦਿੱਤੀ ਗਈ।

ਦੋਹਾਂ ਵਕੀਲਾਂ ਉੱਤੇ ਜਲੰਧਰ ਦੀ ਹੀ ਵਸਨੀਕ ਇੱਕ ਮਹਿਲਾ ਦੇ ਫਲੈਟ ਉੱਤੇ ਕਬਜ਼ਾ ਕਰਨ ਤੇ ਉਸ ਦੇ ਲੇਖ ਚੋਰੀ ਕਰਨ ਦੇ ਦੋਸ਼ ਹਨ। ਪੀੜਤ ਮਹਿਲਾ ਨੇ ਦੋਹਾਂ ਵਕੀਲਾਂ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਮਗਰੋਂ ਦੋਵੇਂ ਸ਼ਿਕਾਇਤਕਰਤਾ ਨੂੰ ਧਮਕੀਆਂ ਦੇ ਰਹੇ ਸਨ।




ABOUT THE AUTHOR

...view details