ਪੰਜਾਬ

punjab

ETV Bharat / city

ਹਿਮਾਚਲ ਪ੍ਰਦੇਸ਼ ਦੇ ਮੀਂਹ ਨੇ ਪੰਜਾਬ ਦੇ ਸਾਹ ਸੂਤੇ - ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨਾਲ ਬੀਤੇ 2 ਦਿਨਾਂ ਵਿੱਚ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੌਰਾਨ ਸੂਬੇ ਵਿੱਚ 490 ਕਰੋੜ ਦੀ ਸੰਪਤੀ ਦਾ ਨੁਕਸਾਨ ਵੀ ਹੋ ਚੁੱਕਾ ਹੈ। ਪ੍ਰਦੇਸ਼ ਵਿੱਚ ਮੀਂਹ ਨਾਲ ਪੰਜਾਬ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਫ਼ੋਟੋ।

By

Published : Aug 18, 2019, 6:03 PM IST

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਲੰਘੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਸੂਬੇ ਦੇ ਸਾਰੇ ਨਦੀ ਅਤੇ ਨਾਲ਼ੇ ਊਫ਼ਾਨ 'ਤੇ ਹਨ। ਮੀਂਹ ਦੇ ਕਹਿਰ ਨਾਲ ਪਿਛਲੇ 24 ਘੰਟਿਆਂ ਵਿੱਚ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਂਹ ਨਾਲ ਸੂਬੇ ਦੀ 490 ਕਰੋੜ ਦੀ ਸੰਪਤੀ ਦਾ ਨੁਕਸਾਨ ਵੀ ਹੋ ਗਿਆ ਹੈ।

ਮੀਂਹ ਦੇ ਕਹਿਰ ਨਾਲ ਦਰਜ਼ਨਾਂ ਘਰ ਟੁੱਟ ਗਏ ਹਨ ਜਾਂ ਪਾਣੀ ਦੇ ਵਹਾਅ ਨਾਲ਼ ਹੀ ਵਹਿ ਗਏ ਹਨ। ਇਸ ਨਾਲ਼ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਸੜਕਾਂ ਤੇ ਥਾਂ-ਥਾਂ ਮਲਬਾ ਜਮ੍ਹਾ ਹੋ ਗਿਆ ਹੈ। ਇਸ ਦੌਰਾਨ ਢਿੱਗਾਂ ਡਿੱਗਣ ਨਾਲ ਅਤੇ ਦਰੱਖਤ ਡਿੱਗਣ ਨਾਲ਼ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਮੀਂਹ ਨਾਲ਼ ਹੋਈਆਂ ਮੌਤਾਂ ਦੇ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਸ ਮੁਸੀਬਤ ਨਾਲ ਨਜਿੱਠਣ ਨਾਲ਼ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ ਤੇ ਹਵਾਈ ਰੈਸਕਿਊ ਕਾਰਜ ਵੀ ਚਲਾਇਆ ਜਾਵੇਗਾ।

ਇੱਥੇ ਜ਼ਿਕਰ ਕਰ ਦਈਏ ਕਿ ਹਿਮਾਚਲ ਵਿੱਚ ਮੀਂਹ ਪੈਣ ਨਾਲ ਨਦੀ ਅਤੇ ਨਾਲ਼ਿਆਂ ਦੀ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਰਕੇ ਪੰਜਾਬ ਵਿੱਚ ਵੀ ਹੜ੍ਹ ਵਰਗੇ ਹਲਾਤ ਬਣੇ ਗਏ ਹਨ। ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਹੈ ਜਿਸ ਕਰਕੇ ਪੰਜਾਬ ਦੇ ਦਰਿਆਵਾਂ ਅਤੇ ਨਦੀਆਂ ਨਾਲ਼ ਲੱਗਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਜਲੰਧਰ, ਫ਼ਿਰੋਜ਼ਪੁਰ, ਰੂਪਨਗਰ ਅਤੇ ਨਵਾਂ ਸ਼ਹਿਰ ਦੇ ਕੁਝ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।

ABOUT THE AUTHOR

...view details