ਪੰਜਾਬ

punjab

ETV Bharat / city

ਪੰਜਾਬ ਦੇ ਵਕੀਲਾਂ ਨੇ ਕੋਰਟ 'ਚ ਫਿਜ਼ੀਕਲ ਹਿਅਰਿੰਗ ਸਬੰਧੀ ਬਾਰ ਕੌਂਸਲ ਨੂੰ ਦਿੱਤੇ ਸੁਝਾਅ

ਪੰਜਾਬ, ਹਰਿਆਣਾ ਤੇ ਪੰਚਕੂਲਾ ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਕੋਰਟ 'ਚ ਮੁੜ ਫਿਜ਼ੀਕਲ ਹਿਅਰਿੰਗ ਸ਼ੁਰੂ ਕਰਨ ਨੂੰ ਲੈ ਕੇ ਆਪਣੇ ਸੁਝਾਅ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਇੱਕ ਵਾਰ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵੱਲੋਂ ਵਕੀਲਾਂ ਕੋਲੋਂ ਕੋਰੋਨਾ ਕਾਲ ਸਮੇਂ ਕੋਰਟ 'ਚ ਫਿਜ਼ੀਕਲ ਹਿਅਰਿੰਗ ਸਬੰਧੀ ਸੁਝਾਅ ਮੰਗੇ ਗਏ ਸਨ।

ਫਿਜ਼ੀਕਲ ਹਿਅਰਿੰਗ ਸਬੰਧੀ ਬਾਰ ਕੌਂਸਲ ਨੂੰ ਦਿੱਤੇ ਸੁਝਾਅ
ਫਿਜ਼ੀਕਲ ਹਿਅਰਿੰਗ ਸਬੰਧੀ ਬਾਰ ਕੌਂਸਲ ਨੂੰ ਦਿੱਤੇ ਸੁਝਾਅ

By

Published : Aug 15, 2020, 6:59 PM IST

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵੱਲੋਂ ਜ਼ਿਲ੍ਹਾਂ ਅਦਾਲਤਾਂ ਤੇ ਹਾਈਕੋਰਟ 'ਚ ਕੋਰੋਨਾ ਕਾਲ ਸਮੇਂ ਮੁੜ ਤੋਂ ਫਿਜ਼ੀਕਲ ਹਿਅਰਿੰਗ ਸਬੰਧੀ ਸੁਝਾਅ ਦੀ ਮੰਗ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਪੰਜਾਬ, ਮੁਹਾਲੀ, ਪੰਚਕੂਲਾ ਤੇ ਹਰਿਆਣਾ ਦੇ ਵਕੀਲਾ ਨੇ ਆਪਣੇ ਸੁਝਾਅ ਦਿੱਤੇ ਹਨ। ਜ਼ਿਆਦਾਤਰ ਵਕੀਲਾਂ ਪੰਜਾਬ, ਮੁਹਾਲੀ ਸਣੇ ਪੰਚਕੂਲਾ ਦੇ ਵਕੀਲਾਂ ਨੇ ਮੁੜ ਤੋਂ ਕੋਰਟ 'ਚ ਲੋਕਾਂ ਦੀ ਮੌਜੂਦਗੀ 'ਚ ਸੁਣਵਾਈ (ਫਿਜ਼ੀਕਲ ਹਿਅਰਿੰਗ) ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ। ਜਦਕਿ ਅਜੇ ਹਰਿਆਣਾ ਦੇ ਵਕੀਲਾਂ ਵੱਲੋਂ ਸੁਝਾਅ ਦੇਣਾ ਬਾਕੀ ਹੈ ਤੇ ਇਸ ਦਾ ਫੈਸਲਾ ਸੋਮਵਾਰ ਨੂੰ ਹੋਵੇਗਾ।

ਫਿਜ਼ੀਕਲ ਹਿਅਰਿੰਗ ਸਬੰਧੀ ਬਾਰ ਕੌਂਸਲ ਨੂੰ ਦਿੱਤੇ ਸੁਝਾਅ

ਇਸ ਸਬੰਧ ਵਿੱਚ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵੱਲੋਂ 5000 ਵਕੀਲਾਂ ਨਾਲ ਇੱਕ ਆਨਲਾਈਨ ਸਰਵੇ ਕੀਤਾ ਗਿਆ ਸੀ। ਇਸ ਚੋਂ ਪੰਚਕੂਲਾ ਤੇ ਮੁਹਾਲੀ ਦੇ 4215 ਵਕੀਲਾਂ ਵਿੱਚੋਂ 3880 ਵਕੀਲਾਂ ਨੇ ਅਦਾਲਤ ਵਿੱਚ ਜਨਤਕ ਤੌਰ 'ਤੇ ਸੁਣਵਾਈ ਸ਼ੁਰੂ ਕਰਨ ਦਾ ਸਮਰਥਨ ਕੀਤਾ ਹੈ। ਵਕੀਲਾਂ ਨੇ ਕਿਹਾ ਕਿ ਜੇਕਰ ਹੋਰਨਾਂ ਸਰਕਾਰੀ ਅਦਾਰਿਆਂ ਦੇ ਕੰਮ ਜਾਰੀ ਹਨ ਤਾਂ ਕੋਰਟ ਵੀ ਖੁਲ੍ਹਣੇ ਚਾਹੀਦੇ ਹਨ ਤੇ ਫਿਜ਼ੀਕਲ ਹਿਅਰਿੰਗ ਸ਼ੁਰੂ ਹੋਣੀ ਚਾਹੀਦੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਅਜਿਹਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਤਕਰੀਬਨ 29000 ਵਕੀਲਾਂ ਦੇ ਸੁਝਾਅ ਵੀ ਮੰਗੇ ਗਏ ਹਨ।

ਇਸ ਸਬੰਧ 'ਚ ਪੰਜਾਬ ਬਾਰ ਕੌਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਫਿਜ਼ੀਕਲ ਹਿਅਰਿੰਗ ਸਬੰਧੀ ਸੁਝਾਅ ਮੰਗੇ ਗਏ ਸਨ। ਇਸ ਦੌਰਾਨ ਕਈ ਵਕੀਲਾਂ ਦੇ ਇੱਕਠੇ ਸੁਝਾਅ ਦੇਣ ਦੇ ਚਲਦੇ ਸਰਵਰ ਡਾਊਨ ਹੋ ਗਿਆ। ਇਸ ਮਗਰੋਂ ਬਾਰ ਕੌਂਸਲ ਨੇ ਮੋਹਾਲੀ, ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਵਕੀਲਾਂ ਦੇ ਸੁਝਾਅ ਵੱਖ-ਵੱਖ ਦਿਨ ਲਏ ਜਾਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਫੈਸਲਾ ਸੋਮਵਾਰ ਨੂੰ ਲਿਆ ਜਾਵੇਗਾ।

ABOUT THE AUTHOR

...view details