ਪੰਜਾਬ

punjab

ETV Bharat / city

ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤਾਂ ਤੋਂ ਬਚਾਉਣ ਲਈ ਪੰਡਿਤਰਾਓ ਨੌਜਵਾਨਾਂ ਨੂੰ ਕਰ ਰਹੇ ਜਾਗਰੂਕ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 22 ਜੁਲਾਈ 2019 ਨੂੰ ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਰੋਕ ਦੇ ਆਦੇਸ਼ ਜਾਰੀ ਕੀਤੇ ਸਨ। ਇੱਕ ਸਾਲ ਬੀਤ ਜਾਣ ਮਗਰੋਂ ਵੀ ਇਸ ਦੀ ਪਾਲਣਾ ਨਹੀਂ ਹੋ ਰਹੀ। ਪਟੀਸ਼ਨਕਰਤਾ ਪੰਡਿਤਰਾਓ ਧਰੇਨਵਰ ਨੇ ਕੋਰਟ ਦੇ ਆਦੇਸ਼ਾਂ ਨੂੰ ਹਿੰਦੀ ਤੇ ਪੰਜਾਬੀ 'ਚ ਅਨੁਵਾਦ ਕਰਕੇ ਇੱਕ ਕਿਤਾਬ ਤਿਆਰ ਕੀਤੀ ਹੈ। ਉਹ ਕਿਤਾਬ ਲੋਕਾਂ ਨੂੰ ਵੰਡ ਰਹੇ ਹਨ ਤਾਂ ਜੋ ਲੱਚਰ ਗਾਇਕੀ 'ਤੇ ਠੱਲ ਪਾਈ ਜਾ ਸਕੇ।

ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤਾਂ ਤੋਂ ਬਚਾਅ
ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤਾਂ ਤੋਂ ਬਚਾਅ

By

Published : Jul 23, 2020, 10:44 AM IST

ਚੰਡੀਗੜ੍ਹ : ਪੰਜਾਬੀ ਗਾਇਕ ਆਏ ਦਿਨ ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤ ਗਾਉਣ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਨਜ਼ਰ ਆਉਂਦੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 22 ਜੁਲਾਈ 2019 ਨੂੰ ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਉੱਤੇ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਇੱਕ ਸਾਲ ਦਾ ਸਮਾਂ ਬੀਤ ਜਾਣ ਮਗਰੋਂ ਇਸ ਵੀ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ ਹੈ।

ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਪਟੀਸ਼ਨਕਰਤਾ ਪੰਡਿਤਰਾਓ ਧਰੇਨਵਰ ਨੇ ਦੱਸਿਆ ਕਿ ਬੀਤੇ ਸਾਲ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਲੱਚਰ ਗਾਇਕੀ, ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਰੋਕ ਲਾਉਣ ਇੱਕ ਜਨਤਕ ਪਟੀਸ਼ਨ ਦਾਖਲ ਕੀਤੀ।

ਇਸ ਜਨਤਕ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਬਾਅਦ ਅਦਾਲਤ ਨੇ 22 ਜੁਲਾਈ 2019 'ਚ ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਉਨ੍ਹਾਂ ਆਖਿਆ ਕਿ ਇੱਕ ਸਾਲ ਬੀਤ ਜਾਣ ਮਗਰੋਂ ਵੀ ਕੁੱਝ ਪੰਜਾਬੀ ਗਾਇਕ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹਨ।

ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤਾਂ ਤੋਂ ਬਚਾਅ

ਉਨ੍ਹਾਂ ਕਿਹਾ ਕਿ ਆਏ ਦਿਨ ਪੰਜਾਬੀ ਗਾਇਕ ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤ ਗਾ ਕੇ ਨੌਜਵਾਨਾਂ ਨੂੰ ਗ਼ਲਤ ਰਾਹ 'ਤੇ ਪਾ ਰਹੇ ਹਨ। ਉਨ੍ਹਾਂ ਆਖਿਆ ਅਜਿਹੀ ਗਾਇਕੀ ਨਾਲ ਪੰਜਾਬ ਦੇ ਨੌਜਵਾਨ ਤੇ ਬੱਚੇ ਪ੍ਰਭਾਵਤ ਹੁੰਦੇ ਹਨ। ਇਹ ਗੀਤ ਅਪਰਾਧਕ ਘਟਨਾਵਾਂ ਨੂੰ ਹੁੰਗਾਰਾ ਦਿੰਦੇ ਹਨ, ਜੋ ਕਿ ਸਮਾਜ ਲਈ ਬੇਹਦ ਬੂਰਾ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਦਾਰ ਲੋਕ ਤੇ ਗਾਇਕ ਇਸ ਗੱਲ 'ਤੇ ਧਿਆਨ ਨਹੀਂ ਦੇ ਰਹੇ, ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਉਨ੍ਹਾਂ ਨੇ ਨਵਾਂ ਤਰੀਕਾ ਖੋਜਿਆ ਹੈ।

ਪੰਡਿਤਰਾਓ ਨੇ ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਮੋਟ ਨਾ ਕਰਨ ਸਬੰਧੀ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਨੂੰ ਹਿੰਦੀ ਤੇ ਪੰਜਾਬੀ 'ਚ ਅਨੁਵਾਦ ਕਰਕੇ ਕਿਤਾਬ ਲਿਖੀ ਹੈ। ਕੋਰਟ ਦੇ ਆਦੇਸ਼ਾਂ ਵਾਲੀ ਇਸ ਕਿਤਾਬ ਨੂੰ ਲੋਕਾਂ 'ਚ ਵੰਡਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਕਿਤਾਬ ਨੂੰ ਲੋਕਾਂ ਵੱਲੋਂ ਭਰਾਵਾਂ ਹੁੰਗਾਰਾ ਮਿਲਿਆ ਹੈ। ਪੰਡਿਤਰਾਓ ਨੇ ਦੱਸਿਆ ਕਿ ਉਨ੍ਹਾਂ ਨੇ ਕੋਰਟ 'ਚ ਇੱਕ ਹੋਰ ਪਟੀਸ਼ਨ ਦਾਖਲ ਕੀਤੀ ਹੈ ਜਿਸ 'ਚ ਕੋਰਟ ਦੇ ਆਦੇਸ਼ ਨਾ ਮੰਨਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੰਡਿਤਰਾਓ ਨੇ ਕਿਹਾ ਕਿ ਜੇਕਰ ਗਾਇਕ ਵਧੀਆ ਤੇ ਸਭਿਆਚਾਰਕ ਗੀਤ ਗਾਉਣਗੇ ਤਾਂ ਸਾਡੇ ਸਮਾਜ ਤੇ ਨੌਜਵਾਨਾਂ 'ਤੇ ਇਸ ਦਾ ਚੰਗਾ ਪ੍ਰਭਾਵ ਪਵੇਗਾ।

ABOUT THE AUTHOR

...view details