ਪੰਜਾਬ

punjab

ETV Bharat / city

PU ਨੇ PHD Entrance test ਦਾ ਸ਼ਡਿਊਲ ਐਲਾਨਿਆ

ਪੀਯੂ (PU) ਪ੍ਰਸ਼ਾਸਨ ਨੇ ਸੋਮਵਾਰ ਨੂੰ ਐਮਫਿਲ( M.phill) ਅਤੇ ਪੀਐਚਡੀ (PHD) 2021 ਐਂਟਰੈਂਸ ਟੈਸਟ (Entrance test) ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

PU ਨੇ PHD Entrance test ਦਾ ਸ਼ਡਿਊਲ ਐਲਾਨਿਆ
PU ਨੇ PHD Entrance test ਦਾ ਸ਼ਡਿਊਲ ਐਲਾਨਿਆ

By

Published : Jul 27, 2021, 1:31 PM IST

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਅਤੇ ਐਫੀਲੇਇਟੇਡ ਕਾਲਜਾਂ ਤੋਂ ਐਮਫਿਲ ਪੀਐਚਡੀ (PHD) ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਪੀਯੂ (PU) ਪ੍ਰਸ਼ਾਸਨ ਨੇ ਸੋਮਵਾਰ ਨੂੰ ਐਮਫਿਲ( M.phill) ਅਤੇ ਪੀਐਚਡੀ (PHD) 2021 ਐਂਟਰੈਂਸ ਟੈਸਟ (Entrance test) ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਯੂਜੀਸੀ (UGC) ਨੈਟ ਜੇਆਰਐਫ ( JRF) ਤੋਂ ਇਲਾਵਾ ਪੀਯੂ 'ਚ (PU) ਐਂਟਰੈਂਸ ਟੈਸਟ (Entrance test) ਦੇ ਆਧਾਰ ’ਤੇ ਪੀਐਚਡੀ ਵਿਚ ਰਜਿਸਟ੍ਰੇਸ਼ਨ ਕੀਤਾ ਜਾਂਦਾ ਹੈ।ਪੀਯੂ ਐਮਫਿਲ-ਪੀਐਚਡੀ -2021 ਦਾਖਲਾ ਟੈਸਟ 12 ਸਤੰਬਰ ਨੂੰ ਹੋਵੇਗਾ।

26 ਜੁਲਾਈ ਤੋਂ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਣਗੇ। ਪੀਐਚਡੀ ਦੇ ਦਾਖ਼ਲੇ ਨਾਲ ਜੁੜੀ ਪੂਰੀ ਜਾਣਕਾਰੀ ਪੀਯੂ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। ਪੀਯੂ ਪਹਿਲੀ ਵਾਰ ਸੈਸ਼ਨ ਵਿੱਚ ਪੀਐਚਡੀ ਦਾ ਦਾਖ਼ਲਾ ਟੈਸਟ ਕਰਵਾ ਰਿਹਾ ਹੈ। ਪੀਐਚਡੀ ਲਈ ਦਾਖਲਾ ਪ੍ਰੀਖਿਆ ਕੇਂਦਰ ਸਿਰਫ ਪੀਯੂ ਕੈਂਪਸ ਵਿੱਚ ਸਥਾਪਤ ਕੀਤਾ ਜਾਵੇਗਾ। ਇਹ ਪ੍ਰੀਖਿਆ ਸਵੇਰੇ 10 ਵਜੇ ਤੋਂ 11 ਵਜੇ ਅਤੇ ਸਵੇਰੇ 11.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਲਈ ਜਾਵੇਗੀ।

ਪੀਯੂ ਪੀਐਚਡੀ ਪ੍ਰਵੇਸ਼ ਦੀ ਵੈਲਿਡੀ ਤਿੰਨ ਸਾਲ ਹੋਵੇਗੀ। ਦਾਖਲਾ ਪ੍ਰੀਖਿਆ ਦੇ ਨਤੀਜੇ ਤੋਂ ਅਸੰਤੁਸ਼ਟ ਵਿਦਿਆਰਥੀ ਵੀ 10 ਹਜ਼ਾਰ ਫੀਸ ਜਮ੍ਹਾ ਕਰਵਾ ਕੇ ਦਸ ਦਿਨਾਂ ਦੇ ਅੰਦਰ-ਅੰਦਰ ਉੱਤਰ ਸ਼ੀਟ ਦੀ ਫੋਟੋ ਕਾਪੀ ਲੈ ਸਕਣਗੇ। ਅਰਜ਼ੀ ਫੀਸ ਆਮ ਸ਼੍ਰੇਣੀ ਲਈ 2178 ਰੁਪਏ ਅਤੇ ਐਸਸੀ / ਐਸਟੀ ਵਰਗ ਲਈ 1088 ਰੁਪਏ ਨਿਰਧਾਰਤ ਕੀਤੀ ਗਈ ਹੈ।

ਇਹ ਵੀ ਪੜ੍ਹੋ:- ਕਿਸਾਨ ਜਥੇਬੰਦੀਆਂ ਕੋਲ ਨਹੀਂ ਕੋਈ ਪ੍ਰਸਤਾਵ: ਤੋਮਰ

ABOUT THE AUTHOR

...view details