ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਡਿਜੀ ਲਾਕਰ (Digi Locker) ਦੇ ਸਰੀਟਫਿਕੇਟਾਂ ਦੀ ਮਾਨਤਾ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੈ। ਕੰਟਰੋਲਰ ਪ੍ਰੀਖਿਆਵਾਂ ਜੇ ਆਰ ਮਹਿਰੋਕ ਨੇ ਦੱਸਿਆ ਹੈ ਕਿ ਡਿਜੀ ਲਾਕਰ ਵਾਲੇ ਸਰਟੀਫਿਕੇਟਾਂ ਦੀ ਪੂਰੀ ਮਾਨਤਾ ਹੈ।
ਇਸ ਸਬੰਧੀ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੀਆਂ ਖ਼ਬਰਾਂ ਨਿਰਾਧਾਰ ਹਨ। ਉਨ੍ਹਾਂ 10ਵੀਂ ਤੇ 12ਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਹੈ ਕਿ ਪੱਕੇ ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਮਿਤੀ 31 ਮਾਰਚ 2022 ਰੱਖੀ ਗਈ ਹੈ।
ਇਹ ਵੀ ਸਪੱਸ਼ਟ ਕੀਤਾ ਹੈ ਕਿ ਡਿਜੀਟਲ ਲਾਕਰ 'ਤੇ ਪਏ ਸਰਟੀਫਿਕੇਟ ਦੇ ਬਾਰੇ ਭਾਰਤ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਇਕ ਫੇਕ ਨਿਊਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਲਿਖਿਆ ਹੈ ਕਿ ਕੋਰੋਨਾ ਕਾਲ 'ਚ 10ਵੀਂ ਤੇ 12ਵੀਂ ਜਮਾਤ ਪਾਸ ਕਰਨ ਵਾਲੇ ਬੱਚਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੱਕੇ ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਤਰੀਕ 31 ਮਾਰਚ ਹੈ।