ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੰਗਲਵਾਰ 5 ਜੁਲਾਈ ਨੂੰ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਨਤੀਜਾ ਆਨਲਾਈਨ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ।
ਇਸ ਨਤੀਜੇ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੇ ਜ਼ੂਮ ਮੀਟਿੰਗ ਦੌਰਾਨ ਕੀਤਾ ਹੈ ਅਤੇ ਉਨ੍ਹਾਂ ਦੇ ਨਾਲ ਉਪ ਚੇਅਰਮੈਨ ਅਤੇ ਸਿੱਖਿਆ ਕੰਟਰੋਲਰ ਜੇ.ਆਰ.ਮਹਿਰੂਕ ਵੀ ਮੌਜੂਦ ਰਹੇ।
10ਵੀਂ ਜਮਾਤ ਦਾ ਪੂਰਾ ਨਤੀਜਾ 97.94 ਫੀਸਦ:ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਜਮਾਤ ਦਾ ਪੂਰਾ ਨਤੀਜਾ 97.94 ਫੀਸਦੀ ਰਿਹਾ ਹੈ ਅਤੇ ਰੈਗੂਲਰ ਵਿਦਿਆਰਥੀਆਂ ਦੀ ਗਿਣਤੀ 311555 ਰਹੀ ਹੈ, ਜਿਨ੍ਹਾਂ ਵਿੱਚੋਂ 396270 ਬੱਚੇ ਪਾਸ ਹੋਏ ਹਨ ਅਤੇ ਇਨ੍ਹਾਂ ਦਾ ਨਤੀਜਾ 99.6 ਰਿਹਾ ਹੈ। ਅਤੇ ਓਪਨ ਸਕੂਲ ਦਾ ਨਤੀਜਾ ਵੀ ਕੁੱਲ 323361 ਵਿਦਿਆਰਥੀ ਰਿਹਾ ਜਿਨ੍ਹਾਂ 'ਚੋਂ 316399 ਵਿਦਿਆਰਥੀ ਪਾਸ ਹੋਏ।
ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਦਾ ਕਬਜ਼ਾ:12ਵੀਂ ਦੇ ਵਾਂਗ ਹੀ 10ਵੀਂ ਦੇ ਨਤੀਜੇ ’ਚ ਵੀ ਲੜਕੀਆਂ ਨੇ ਪਹਿਲੇ ਤਿੰਨ ਸਥਾਨਾਂ 'ਤੇ ਕਬਜ਼ਾ ਕੀਤਾ ਹੈ। ਫਿਰੋਜ਼ਪੁਰ ਦੀ ਰਹਿਣ ਵਾਲੀ ਨੈਨਸੀ ਰਾਣਾ ਨੇ 650 'ਚੋਂ 644 ਅੰਕ ਪ੍ਰਾਪਤ ਕਰਕੇ 99.8 ਫ਼ੀਸਦੀ ਅੰਕ ਪ੍ਰਾਪਤ ਕਰ ਪਹਿਲਾਂ ਸਥਾਨ ਹਾਸਿਲ ਕੀਤਾ, ਸੰਗਰੂਰ ਜਿਲ੍ਹੇ ਦੀ ਲੜਕੀ ਦਿਲਪ੍ਰੀਤ ਕੌਰ ਨੇ 650 ਚੋਂ 644 ਅੰਕ ਹਾਸਿਲ ਕਰ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਨੇ 642 ਅੰਕ ਲੈ ਕੇ 98.70 ਅੰਕ ਲੈ ਕੇ ਆਪਣਾ ਅਤੇ ਆਪਣੇ ਸਕੂਲ ਦਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਵੀ ਪੜੋ:ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਸਾਂਭਿਆ ਅਹੁਦਾ