ਪੰਜਾਬ

punjab

ETV Bharat / city

10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮਾਰਚ 2021 ਵਿੱਚ ਕਰਵਾਈਆਂ ਜਾਣ ਵਾਲੀਆਂ ਰੈਗੂਲਰ ਅਤੇ ਓਪਨ ਸਕੂਲਾਂ ਦੀਆਂ ਕਲਾਸਾਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ।

10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ
10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ

By

Published : Nov 28, 2020, 12:25 PM IST

ਚੰਡੀਗੜ੍ਹ: ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮਾਰਚ 2021 ਵਿੱਚ ਕਰਵਾਈਆਂ ਜਾਣ ਵਾਲੀਆਂ ਰੈਗੂਲਰ ਅਤੇ ਓਪਨ ਸਕੂਲਾਂ ਦੀਆਂ ਕਲਾਸਾਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ।

ਨੋਟੀਫਿਕੇਸ਼ਨ ਮੁਤਾਬਕ ਬਿਨਾ ਲੇਟ ਫੀਸ ਦੇ ਬੋਰਡ ਦੀ ਪ੍ਰੀਖਿਆ ਫੀਸ ਦਾ ਭੁਗਤਾਨ ਕਰਾਉਣ ਦੀ ਆਖਰੀ ਤਰੀਕ 10 ਦਸੰਬਰ 2020 ਹੈ। ਉਥੇ ਹੀ 2 ਹਜ਼ਾਰ ਰੁਪਏ ਲੇਟ ਫੀਸ ਦੇ ਨਾਲ 22 ਜਨਵਰੀ ਤਕ ਭੁਗਤਾਨ ਕੀਤਾ ਜਾ ਸਕਦਾ ਹੈ।

ਆਫਿਸ਼ੀਅਲ ਵੈਬਸਾਈਟ ’ਤੇ ਤਰੀਕਾਂ ਦਾ ਵੇਰਵੇ ਦਿੱਤਾ ਗਿਆ ਹੈ, ਜੋ ਕਿ ਇਸ ਮੁਤਾਬਕ ਹੈ:

⦁ ਬਿਨਾਂ ਲੇਟ ਫੀਸ ਦੇ ਚਲਾਨ ਬਣਾਉਣ ਦੀ ਆਖਰੀ ਤਰੀਕ : 1 ਦਸੰਬਰ 2020

⦁ 500 ਰੁਪਏ ਲੇਟ ਫੀਸ ਨਾਲ ਚਲਾਨ ਪੇਸ਼ ਕਰਨ ਦੀ ਆਖਰੀ ਤਰੀਕ : 15 ਦਸੰਬਰ 2020

⦁ 1,000 ਰੁਪਏ ਲੇਟ ਫੀਸ ਨਾਲ ਚਲਾਨ ਬਣਾਉਣ ਦੀ ਦੀ ਆਖਰੀ ਤਰੀਕ : 31 ਦਸੰਬਰ 2020

⦁ 2,000 ਰੁਪਏ ਲੇਟ ਫੀਸ ਨਾਲ ਚਲਾਨ ਬਣਾਉਣ ਦੀ ਆਖਰੀ ਤਰੀਕ : 15 ਜਨਵਰੀ 2021

⦁ ਬਿਨਾਂ ਲੇਟ ਫੀਸ ਨਾਲ ਚਲਾਨ ਨਾਲ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ : 10 ਦਸੰਬਰ 2020

⦁ 500 ਰੁਪਏ ਲੇਟ ਫੀਸ ਨਾਲ ਚਲਾਨ ਜ਼ਰੀਏ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ : 21 ਦਸੰਬਰ 2020

⦁ 1,000 ਰੁਪਏ ਲੇਟ ਫੀਸ ਨਾਲ ਚਲਾਨ ਜ਼ਰੀਏ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ: 1 ਜਨਵਰੀ 2021

⦁ 2000 ਰੁਪਏ ਲੇਟ ਫੀਸ ਨਾਲ ਚਲਾਨ ਜ਼ਰੀਏ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ : 22 ਜਨਵਰੀ 2021

ABOUT THE AUTHOR

...view details