ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 8ਵੀਂ ਜਮਾਤ ਟਰਮ 2 ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਪਹਿਲੀ ਪ੍ਰੀਖਿਆ ਭਾਸ਼ਾ ਦੀ ਹੋਵੇਗੀ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੀਆਂ ਪ੍ਰੀਖਿਆਵਾਂ ਹੋਣਗੀਆਂ। ਟਰਮ-2 ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12:15 ਵਜੇ ਤਕ ਹੋਵੇਗਾ। ਇਨ੍ਹਾਂ ਪ੍ਰੀਖਿਆਵਾਂ ਦੌਰਾਨ 15 ਮਿੰਟ ਦਾ ਸਮਾਂ ਵੱਧ ਦਿੱਤਾ ਜਾਵੇਗਾ ਜੋ ਕਿ ਵਿਦਿਆਰਖਿਆਂ ਨੂੰ ਪ੍ਰਸ਼ਨ ਪੱਤਰ ਪੜ੍ਹਣ ਲਈ ਦਿੱਤਾ ਜਾਵੇੇਗਾ।
ਇਨ੍ਹਾਂ ਪ੍ਰੀਖਿਆਵਾਂ ਤੋਂ ਬਾਅਦ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਹੋਣਗੀਆਂ ਜੋ ਕਿ 29 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ 9 ਮਈ ਤਕ ਜਾਰੀ ਰਹਣਗੀਆਂ। ਰਾਜ ਵਿੱਚ ਪ੍ਰੀਖਿਆਵਾਂ ਇਸ ਵਾਰ ਪ੍ਰੀਖਿਆ ਹਾਲ ਵਿੱਚ ਹੋਣਗੀਆਂ ਜੋ ਕੀ ਪਹਿਲਾਂ ਔਨਲਾਈਨ ਹੋਈਆ ਸਨ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 12:15 ਵਜੇ ਤਕ ਰਹੇਗਾ।