ਚੰਡੀਗੜ੍ਹ: ਸੈਕਟਰ ਬੀ ਦੇ ਜਾਮਾ ਮਸਜਿਦ ਦੇ ਬਾਹਰ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ 'ਚ ਭਾਰੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਹੋਰਨਾਂ ਭਾਈਚਾਰੇ ਦੇ ਲੋਕ ਵੀ ਇਕੱਠੇ ਹੋਏ ਹਨ। ਇਸ ਇਕੱਠ 'ਚ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਦਾ ਜੰਮ ਕੇ ਵਿਰੋਧ ਕੀਤਾ। ਸਾਰਿਆਂ ਨੇ ਭਾਰਤ ਦੇ ਨਾਗਰਿਕ ਹੋਣ ਦੀ ਹੁੰਕਾਰ ਭਰੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਤੋਂ ਕੋਈ ਅਲੱਗ ਨਹੀਂ ਕਰ ਸਕਦਾ ਹੈ।
ਜਾਮਾ ਮਸਜਿਦ ਦੇ ਬਾਹਰ ਨਾਗਰਿਕਤਾ ਸੋਧ ਕਾਨੂੰਨ ਦਾ ਜੰਮ ਕੇ ਵਿਰੋਧ - ਜਾਮਾ ਮਸਜਿਦ ਚੰਡੀਗੜ੍ਹ
ਚੰਡੀਗੜ੍ਹ ਦੇ ਸੈਕਟਰ ਬੀ ਦੇ ਜਾਮਾ ਮਸਜਿਦ ਦੇ ਬਾਹਰ ਅੱਜ ਮੁਸਲਮਾਨ ਭਾਈਚਾਰੇ ਦੇ ਨਾਲ ਨਾਲ ਹੋਰਨਾਂ ਭਾਈਚਾਰੇ ਦੇ ਲੋਕਾਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ 'ਚ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਦਾ ਜੰਮ ਕੇ ਵਿਰੋਧ ਕੀਤਾ।
ਨਾਗਰਿਕਤਾ ਸੋਧ ਕਾਨੂੰਨ
ਨਾਗਰਿਕਤਾ ਸੋਧ ਕਾਨੂੰਨ
ਪ੍ਰਦਰਸ਼ਨ ਖ਼ਤਮ ਕਰਦੇ ਹੋਏ ਉਨ੍ਹਾਂ ਵੱਲੋਂ ਗਵਰਨਰ ਹਾਊਸ ਤੱਕ ਵੱਡੀ ਗਿਣਤੀ ਵਿੱਚ ਮਾਰਚ ਕੀਤਾ ਗਿਆ, ਜਿਸ ਨੂੰ ਰੋਕਣ ਲਈ ਪੁਲਿਸ ਬਲ ਵੀ ਮੌਜੂਦ ਸੀ। ਇਸ ਦੌਰਾਨ ਇਮਾਮ ਨੇ ਕਿਹਾ ਕਿ ਸਾਰੇ ਧਰਮ ਦੇ ਲੋਕ ਭਾਰਤ ਵਿੱਚ ਵੱਸਦੇ ਹਨ ਫਿਰ ਇਸਲਾਮ ਧਰਮ 'ਤੇ ਵਾਰ ਵਾਰ ਸਵਾਲ ਕਿਉਂ ਚੁੱਕੇ ਜਾਂਦੇ ਹਨ। ਇਮਾਮ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਜੰਮਪਲ ਇੱਥੇ ਦੀ ਹੈ, ਉਹ ਪਿਛਲੇ ਕਿੰਨੇ ਵਰ੍ਹਿਆਂ ਤੋਂ ਇੱਥੇ ਰਹਿ ਰਹੇ ਹਨ, ਸਿਰਫ ਮੁਸਲਮਾਨਾਂ ਨੂੰ ਹੀ ਇਸ ਬਿੱਲ ਦੇ ਵਿੱਚ ਕਿਉਂ ਬਾਹਰ ਰੱਖਿਆ ਗਿਆ।