ਪੰਜਾਬ

punjab

ETV Bharat / city

ਪ੍ਰੋਫ਼ੈਸਰਾਂ ਨੂੰ ਤਰੱਕੀ ਦੇਣ ਸਬੰਧੀ ਪੂਟਾ ਨੇ ਵੀਸੀ ਵਿਰੁੱਧ ਮਸ਼ਾਲਾਂ ਲੈ ਕੇ ਕੱਢੀ ਜਾਗੋ - ਪੂਟਾ ਨੇ ਵੀਸੀ ਵਿਰੁੱਧ ਮਸ਼ਾਲਾਂ ਲੈ ਕੇ ਕੱਢੀ ਜਾਗੋ

ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਵੱਲੋਂ 75 ਪ੍ਰੋਫ਼ੈਸਰਾਂ ਦੀ ਪ੍ਰਮੋਸ਼ਨ ਨੂੰ ਲੈ ਕੇ ਯੂਨੀਵਰਸਿਟੀ ਦੇ ਵੀਸੀ ਦੀ ਕੋਠੀ ਅੱਗੇ ਅਨੋਖੇ ਢੰਗ ਨਾਲ ਰੋਸ ਮਾਰਚ ਕਰਦੇ ਹੋਏ ਮਸ਼ਾਲਾਂ ਜਗਾ ਕੇ ਜਾਗੋ ਕੱਢੀ ਗਈ ਹੈ।

ਪ੍ਰੋਫ਼ੈਸਰਾਂ ਨੂੰ ਤਰੱਕੀ ਦੇਣ ਸਬੰਧੀ ਪੂਟਾ ਨੇ ਵੀਸੀ ਵਿਰੁੱਧ ਮਸ਼ਾਲਾਂ ਲੈ ਕੇ ਕੱਢੀ ਜਾਗੋ
ਪ੍ਰੋਫ਼ੈਸਰਾਂ ਨੂੰ ਤਰੱਕੀ ਦੇਣ ਸਬੰਧੀ ਪੂਟਾ ਨੇ ਵੀਸੀ ਵਿਰੁੱਧ ਮਸ਼ਾਲਾਂ ਲੈ ਕੇ ਕੱਢੀ ਜਾਗੋ

By

Published : Dec 2, 2020, 10:21 PM IST

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਵੱਲੋਂ ਵੀਸੀ ਰਾਜ ਕੁਮਾਰ ਖਿਲਾਫ਼ ਅਨੋਖੇ ਤਰੀਕੇ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਪੂਟਾ ਦੀ ਵਾਈਸ ਪ੍ਰਧਾਨ ਪ੍ਰੋ. ਸੁਪਿੰਦਰ ਕੌਰ ਨੇ ਕਿਹਾ ਕਿ ਉਹ 13 ਦਿਨਾ ਤੋਂ 75 ਪ੍ਰੋਫ਼ੈਸਰਾਂ ਦੀ ਪ੍ਰਮੋਸ਼ਨ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ।

ਪ੍ਰੋਫ਼ੈਸਰਾਂ ਨੂੰ ਤਰੱਕੀ ਦੇਣ ਸਬੰਧੀ ਪੂਟਾ ਨੇ ਵੀਸੀ ਵਿਰੁੱਧ ਮਸ਼ਾਲਾਂ ਲੈ ਕੇ ਕੱਢੀ ਜਾਗੋ

ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਨੇ ਉਨ੍ਹਾਂ ਨੂੰ ਇਸ ਸਬੰਧੀ ਲਿਖਤੀ ਭਰੋਸਾ ਵੀ ਦਿੱਤਾ ਸੀ ਪਰ ਫਿਰ ਵੀ ਮਾਮਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਇਸ ਕਰਕੇ ਬੁੱਧਵਾਰ ਨੂੰ ਰੋਸ ਵੱਜੋਂ ਪ੍ਰੋਫ਼ੈਸਰਾਂ ਨੇ ਵੀਸੀ ਦੀ ਕੋਠੀ ਦੇ ਬਾਹਰ ਅਨੋਖੇ ਢੰਗ ਨਾਲ ਰੋਸ ਮਾਰਚ ਕਰਦੇ ਹੋਏ ਮਸ਼ਾਲਾਂ ਜਗਾ ਕੇ ਜਾਗੋ ਕੱਢੀ ਗਈ ਹੈ।

ਪ੍ਰਦਰਸ਼ਨ ਦੌਰਾਨ ਪੂਟਾ ਦੇ ਸੈਕਟਰੀ ਅਮਰਜੀਤ ਸਿੰਘ ਨੌਰਾ ਨੇ ਵੀਸੀ 'ਤੇ ਇਲਜ਼ਾਮ ਲਾਉਂਦਿਆਂ ਇਹ ਵੀ ਕਿਹਾ ਕਿ ਆਨਲਾਈਨ ਇੰਟਰਵਿਊਜ਼ ਕੰਡਕਟ ਕਰਵਾਉਣ ਬਾਬਤ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ। ਇਸ ਦੇ ਬਾਵਜੂਦ 23 ਤਾਰੀਖ ਨੂੰ ਹੋਈ ਮੀਟਿੰਗ ਦੇ ਮਿਨਟਸ ਤੱਕ ਜਾਰੀ ਨਹੀਂ ਕੀਤੇ ਗਏ ਤੇ ਜਿਹੜੇ ਟੀਚਰਾਂ ਨੇ ਬੱਚਿਆਂ ਨੂੰ ਪੜ੍ਹਾ ਕੇ ਰੈਂਕਿੰਗ 'ਚ ਸੁਧਾਰ ਕੀਤਾ ਹੈ ਉਨ੍ਹਾਂ ਟੀਚਰਾਂ ਨੂੰ ਵੀਸੀ ਨੇ ਸੜਕਾਂ 'ਤੇ ਚੱਲਣ ਲਈ ਮਜ਼ਬੂਰ ਕਰ ਦਿੱਤਾ।

ਇਸ ਦੌਰਾਨ ਪ੍ਰੋਫ਼ੈਸਰ ਰਾਜੇਸ਼ ਕੌਰ ਗਿੱਲ ਨੂੰ ਸਵਾਲ ਪੁੱਛਿਆ ਗਿਆ ਕਿ ਪੱਕੇ ਅਧਿਆਪਕ ਆਪਣੀ ਪ੍ਰਮੋਸ਼ਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਗੈਸਟ ਲੈਕਚਰਾਰ ਦੀ ਕੋਰੋਨਾ ਮਹਾਂਮਾਰੀ ਦੇ ਵਿੱਚ ਨੌਕਰੀ ਚਲੀ ਗਈ, ਇਸ ਮੁੱਦੇ ਨੂੰ ਚੁੱਕਿਆ ਜਾਵੇਗਾ ਜਾਂ ਨਹੀਂ ਤਾਂ ਰਾਜੇਸ਼ ਗਿੱਲ ਨੇ ਕਿਹਾ ਕਿ ਜਦੋਂ ਵੀ ਗੈਸਟ ਲੈਕਚਰਰ ਜਾਂ ਪ੍ਰਮੋਸ਼ਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਵਾਈਸ ਚਾਂਸਲਰ ਫਾਇਨੈਂਸ਼ੀਅਲ ਕਰੰਚ ਦੀ ਗੱਲ ਕਹਿ 'ਕੇ ਪਾਸਾ ਝੱਲ ਲੈਂਦੇ ਹਨ, ਜੋ ਕਿ ਗ਼ਲਤ ਗੱਲ ਹੈ ਯੂਨੀਵਰਸਿਟੀ ਕੋਲ ਆਮਦਨ ਦੇ ਸਾਧਨ ਵਾਧੂ ਹਨ, ਜਿਸ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਣਾ ਚਾਹੀਦਾ ਹੈ।

ABOUT THE AUTHOR

...view details