ਚੰਡੀਗੜ੍ਹ: ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਵੱਡਾ ਬਹੁਮਤ ਲੈ ਕੇ ਪਹੁੰਚੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ 16 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਨੇ ਲੋਕਾਂ ਨੂੰ ਕੀਤੀ ਅਪੀਲ
ਸਹੁੰ ਚੁੱਕ ਸਮਾਗਮ ਨੂੰ ਲੈ ਕੇ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ’ਚ ਕਿਹਾ ਕਿ "ਆਓ ਅਸੀਂ ਸਾਰੇ ਰਲ ਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਬਣਾਈਏ। ਮੈਂ ਤੁਹਾਨੂੰ ਸਾਰਿਆਂ ਨੂੰ 16 ਮਾਰਚ ਦਿਨ ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ। ਮੈਂ ਲੋਕਾਂ ਨੂੰ 16 ਮਾਰਚ ਨੂੰ ਸਹੁੰ ਚੁੱਕਣ ਦੀ ਅਪੀਲ ਕਰਦਾ ਹਾਂ। ਮੈਂ ਆਪਣੇ ਭਰਾਵਾਂ ਨੂੰ ਉਸ ਦਿਨ ਪੀਲੀ ਪੱਗ ਬੰਨ੍ਹਣ ਤੇ ਭੈਣਾਂ ਨੂੰ ਪੀਲੀ ਸ਼ਾਲ/ਸਟਾਲ ਪਹਿਨਣ ਦੀ ਬੇਨਤੀ ਕਰਦਾ ਹਾਂ, ਅਸੀਂ ਉਸ ਦਿਨ ਖਟਕੜ ਕਲਾਂ ਨੂੰ 'ਬਸੰਤੀ ਦੇ ਰੰਗ' ਵਿੱਚ ਰੰਗਾਂਗੇ।
ਇੱਕ ਪਾਸੇ ਜਿੱਥੇ ਭਗਵੰਤ ਮਾਨ ਵੱਲੋਂ ਭਲਕੇ ਸਹੁੰ ਚੁੱਕੀ ਜਾਵੇਗੀ ਉਸ ਤੋਂ ਪਹਿਲਾਂ ਹੀ ਲਾਲ ਕਿਤਾਬ ਮਾਹਿਰ ਪੰਡਤ ਵਿਕਰਮ ਕੁਮਾਰ ਵੱਲੋਂ ਭਗਵੰਤ ਮਾਨ ਦੇ ਭਵਿੱਖ ਨੂੰ ਲੈ ਕੇ ਕੁੰਢਲੀ ਕੱਢੀ ਗਈ ਹੈ। ਜਿਸ ਚ ਉਨ੍ਹਾਂ ਨੇ ਉਨ੍ਹਾਂ ਦੇ ਆਉਣ ਵਾਲੇ ਸਮੇਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।
ਕਿਵੇਂ ਦਾ ਹੋਵੇਗਾ ਭਗਵੰਤ ਮਾਨ ਦਾ ਆਉਣ ਵਾਲਾ ਸਮਾਂ?
ਦੱਸ ਦਈਏ ਕਿ ਲਾਲ ਕਿਤਾਬ ਮਾਹਿਰ ਪੰਡਤ ਵਿਕਰਮ ਕੁਮਾਰ ਨੇ ਭਵਿੱਖਵਾਣੀ ਕਰਦੇ ਹੋਏ ਕਿਹਾ ਕਿ 13 ਜੁਲਾਈ 2022 ਤੋਂ 17 ਜਨਵਰੀ 2022 ਤੱਕ ਭਗਵੰਤ ਮਾਨ ਲਈ ਇਹ ਸਮਾਂ ਚੁਣੌਤੀ ਭਰਪੂਰ ਰਹੇਗਾ। ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਗੇ ਅਤੇ ਪੰਜਾਬ ਸਰਕਾਰ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਭਗਵੰਤ ਮਾਨ ਦੇ ਗ੍ਰਹਿ ਚੱਕਰ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਜਦੋਂ ਸਹੁੰ ਚੁੱਕਣਗੇ ਤਾਂ ਉਸ ਸਮੇਂ ਪੰਜਾਬ ਤਰੱਕੀ ਵੱਲ ਜ਼ਰੂਰ ਵਧੇਗਾ ਪਰ ਇਸ ਦੌਰਾਨ ਹੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਗੇ।