ਪੰਜਾਬ

punjab

ETV Bharat / city

ਪੰਜਾਬ ਵਿੱਚ DJ 'ਤੇ ਵੱਜਣ ਵਾਲੇ ਗੀਤਾਂ ਉੱਤੇ ਵੀ ਰਹੇਗੀ ਸਰਕਾਰ ਦੀ ਨਜ਼ਰ, ਸਖ਼ਤ ਹੁਕਮ ਜਾਰੀ

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਅਸ਼ਲੀਲਤਾ, ਸ਼ਰਾਬ, ਬੰਦੂਕਾਂ ਦੇ ਸੱਭਿਆਚਾਰ ਅਤੇ ਭੜਕਾਉਣ ਗੀਤਾਂ ਦੀ ਡੀਜੇ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਆਦੇਸ਼ ਦਿੱਤੇ ਗਏ ਹਨ।

Promoting Alcohol and Gun Culture songs Prohibited On DJ In Punjab
Promoting Alcohol and Gun Culture songs Prohibited On DJ In Punjab

By

Published : Apr 3, 2022, 6:50 AM IST

ਚੰਡੀਗੜ੍ਹ: ਪੰਜਾਬ ਵਿੱਚ ਡੀ.ਜੇ ਪਰ ਅਸ਼ਲੀਲ ਤੇ ਭੜਕਾਊ ਗੀਤ ਵਜਾਉਣ ਵਾਲਿਆਂ ਦੀ ਹੁਣ ਕੋਈ ਖੈਰ ਨਹੀਂ ਹੈ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਅਸ਼ਲੀਲਤਾ, ਸ਼ਰਾਬ, ਬੰਦੂਕਾਂ ਦੇ ਸੱਭਿਆਚਾਰ ਅਤੇ ਭੜਕਾਉਣ ਗੀਤਾਂ ਦੀ ਡੀਜੇ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਆਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਪ੍ਰੋਗਰਾਮ ਦੌਰਾਨ ਡੀਜੇ 'ਤੇ ਅਜਿਹੇ ਗੀਤ ਨਾ ਵਜਾਉਣੇ ਯਕੀਨੀ ਬਣਾਏ ਜਾਣ।

ਪੰਜਾਬ ਵਿੱਚ DJ 'ਤੇ ਵੱਜਣ ਵਾਲੇ ਗੀਤਾਂ ਉੱਤੇ ਵੀ ਰਹੇਗੀ ਸਰਕਾਰ ਦੀ ਨਜ਼ਰ, ਸਖ਼ਤ ਹੁਕਮ ਜਾਰੀ

ਏਡੀਜੀਪੀ ਪੰਜਾਬ ਨੇ ਹੁਕਮ ਪੱਤਰ ਵਿੱਚ ਕਿਹਾ ਹੈ ਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਕਿਤੇ ਵੀ ਸ਼ਰਾਬ, ਨਸ਼ਿਆਂ ਅਤੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਸ਼ਲੀਲ ਗੀਤ ਨਾ ਚਲਾਉਣ ਦੇ ਹੁਕਮ ਦਿੱਤੇ ਹਨ। ਪਰ, ਪੰਜਾਬ ਵਿੱਚ ਅੱਜ ਵੀ ਡੀਜੇ ਵਾਲੇ ਅਜਿਹੇ ਮਾੜੇ ਗੀਤ ਹਰ ਪਾਸੇ ਵਜਾ ਰਹੇ ਹਨ।

ਸਖ਼ਤ ਨਿਯਮ ਜਾਰੀ ਕਰਦੇ ਹੋਏ ਹਿਦਾਇਤ ਵੀ ਦਿੱਤੀ ਗਈ ਹੈ ਕਿ ਜੇਕਰ ਡੀਜੇ ਉੱਤੇ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਸਬੰਧਤ ਗੀਤ ਚਲਾਏ ਗਏ ਤਾਂ, ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਏਡੀਜੀਪੀ ਪੰਜਾਬ ਨੇ ਸਖ਼ਤ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਲਿਖ਼ਤ ਕਾਪੀ ਵੀ ਭੇਜੀ ਗਈ ਹੈ।

ਇਹ ਵੀ ਪੜ੍ਹੋ: ਨਾਬਾਲਿਗ ਨਾਲ ਜਬਰਜਨਾਹ ਮਾਮਲੇ ’ਚ ਆਪ ਵਿਧਾਇਕ ਦਾ ਪੁਲਿਸ ਖਿਲਾਫ਼ ਵੱਡਾ ਐਕਸ਼ਨ !

ABOUT THE AUTHOR

...view details