ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਪ੍ਰਧਾਨਗੀ 'ਚ ਅੱਜ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (Progressive Punjab Investors' summit) ਸ਼ੁਰੂ ਹੋਵੇਗਾ। 26 ਅਤੇ 27 ਅਕਤੂਬਰ ਨੂੰ 2 ਦਿਨਾਂ ਤੱਕ ਚੱਲਣ ਵਾਲੇ ਸੰਮੇਲਨ ਦੇ ਪਹਿਲਾ ਸੈਸ਼ਨ ਅੱਜ ਚੰਡੀਗੜ੍ਹ (first session is today in Chandigarh) 'ਚ ਵਰਚੁਅਲੀ (Virtually) ਹੋਵੇਗਾ ਤੇ ਦੂਜੇ ਦਿਨ ਦਾ ਸਮਾਗਮ ਭਲਕੇ ਲੁਧਿਆਣਾ (Ludhiana) ਵਿੱਚ ਕਰਵਾਇਆ ਜਾਵੇਗਾ।
ਅੱਜ ਦਾ ਪੂਰਾ ਸੈਸ਼ਨ ਵਰਚੁਅਲ ਮੋਡ (Session Virtual Mode) ਰਾਹੀਂ ਸਵੇਰੇ 11:30 ਤੋਂ ਦੁਪਹਿਰ 1:30 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਮੁੱਖ ਮੰਤਰੀ ਚੰਨੀ (CM Channi) ਸੈਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ। ਉੱਘੇ ਉਦਯੋਗਪਤੀ ਵਰਚੁਅਲ ਤਰੀਕੇ ਨਾਲ ਸਮਾਗਮ 'ਚ ਸ਼ਾਮਲ ਹੋਣਗੇ।
ਸਰਕਾਰ ਅੱਗੇ ਇਹ ਹਨ ਚੁਣੌਤੀਆਂ
ਪੰਜਾਬ ਸਰਕਾਰ ਦੇ ਅੱਗੇ ਇਨਵੈਸਟਮੈਂਟ ਸਮਿੱਟ ਨੂੰ ਲੈ ਕੇ ਵੱਡੇ ਚੈਲੇਂਜ ਨੇ, ਅੰਕੜਿਆਂ ਮੁਤਾਬਕ 14000 ਦੇ ਕਰੀਬ ਯੂਨਿਟ ਪੰਜਾਬ ਤੋਂ ਪਲਾਇਨ ਹੋ ਚੁੱਕੇ ਹਨ। ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਲਗਾਤਾਰ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਬਿਹਤਰ ਇੰਡਸਟਰੀ ਪਾਲਿਸੀ ਦੇ ਕੇ ਨਿਵੇਸ਼ਕਾਂ ਨੂੰ ਭਰਮਾ ਰਹੇ ਹਨ। ਪੰਜਾਬ ਦੇ ਵਿੱਚ ਬੀਤੇ ਇੱਕ ਸਾਲ ਦੇ ਦੌਰਾਨ ਬਿਜਲੀ ਸੰਕਟ ਵੀ ਵੱਡਾ ਮੁੱਦਾ ਰਿਹਾ ਹੈ।