ਚੰਡੀਗੜ੍ਹ: ਪੰਜਾਬ 'ਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਵੱਡਾ ਐਲਾਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ 12 ਅਪ੍ਰੈਲ ਤੋਂ ਹਰ ਹਾਲ 'ਚ ਉਹ ਸਕੂਲ ਖੋਲ੍ਹਣਗੇ ਅਤੇ ਉਹ ਸਰਕਾਰ ਦਾ ਦੱਸ ਅਪ੍ਰੈਲ ਤੱਕ ਫ਼ੈਸਲੇ ਬਾਬਤ ਇੰਤਜ਼ਾਰ ਕਰਨਗੇ। ਜੇਕਰ ਸਰਕਾਰ ਇਜਾਜ਼ਤ ਨਹੀਂ ਵੀ ਦਿੰਦੀ ਫਿਰ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਆਪਣੇ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ। ਇਸ ਬਾਰੇ ਤਰਕ ਦਿੰਦਿਆਂ ਨਿੱਜੀ ਸਕੂਲ ਦੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਿਆਸੀ ਲੀਡਰਾਂ ਨੂੰ ਸੂਬੇ 'ਚ ਰੈਲੀਆਂ ਦੇ ਆਯੋਜਨ ਕਰਨ ਦੇ ਹੁਕਮ ਸਰਕਾਰ ਦੇ ਸਕਦੀ ਹੈ ਤਾਂ ਸਕੂਲਾਂ 'ਤੇ ਪਾਬੰਦੀ ਕਿਉਂ ਲਗਾਈ ਗਈ ਹੈ।
ਇਸ ਬਾਰੇ ਬੋਲਦਿਆਂ ਸਮਾਜ ਸੇਵਕ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨਹੀਂ ਬਲਕਿ ਸਿੱਖਿਆ ਮਾਫ਼ੀਆ ਨਿੱਜੀ ਸਕੂਲਾਂ ਨੂੰ ਖੋਲ੍ਹਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਮਨਸ਼ਾ ਸਿਰਫ਼ ਬੱਚਿਆਂ ਤੋਂ ਸਕੂਲਾਂ ਦੀ ਟਿਊਸ਼ਨ ਫ਼ੀਸ ਲੈਣਾ, ਆਪਣੀਆਂ ਵਰਦੀਆਂ ਵੇਚਣਾ, ਕਿਤਾਬਾਂ ਵੇਚਣਾ ਹੈ, ਜਦ ਕਿ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਤੋਂ ਕੋਈ ਲੈਣਾ ਦੇਣਾ ਨਹੀਂ ਹੈ।