ਚੰਡੀਗੜ੍ਹ: ਇੰਟਰਸਿਟੀ ਵਿੱਚ ਦਿਨੋ-ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ। ਇਸ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਨਿਰਦੇਸ਼ ਜਾਰੀ ਹੋਏ ਸਨ ਕਿ ਸੈਕਟਰ 11 ਵਿੱਚ ਕੋਰੋਨਾ ਟੈਸਟ ਲਈ ਪ੍ਰਾਈਵੇਟ ਲੈਬ ਬਣਾਈ ਗਈ ਹੈ ਉਸ ਨੂੰ ਸੈਕਟਰ 10 ਵਿਖੇ ਚੋੜੀ ਰੋਡ ਉੱਤੇ ਸ਼ਿਫਟ ਕੀਤਾ ਜਾਵੇ ਜਿਸ ਨੂੰ ਸ਼ਿਫਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕੋਰੋਨਾ ਟੈਸਟਿੰਗ ਲੈਬ ਦੀ ਗਿਣਤੀ ਨੂੰ ਵਧਾ ਦਿੱਤਾ ਹੈ।
ਦੱਸ ਦੇਈਏ ਕਿ ਜਦੋਂ ਕੋਰੋਨਾ ਟੈਸਟਿੰਗ ਲੈਬ ਸੈਕਟਰ 11 ਵਿੱਚ ਲਗਾਈ ਗਈ ਸੀ ਉਸ ਵੇਲੇ ਸੈਕਟਰ 11 ਦੀ ਮਾਰਕੀਟ ਐਸੋਸੀਏਸ਼ਨ ਨੇ ਆਪੱਤੀ ਜਤਾਈ ਸੀ ਕਿ ਇੱਥੇ ਵਾਹਨਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ ਉੱਥੇ ਹੀ ਮਾਰਕੀਟ ਵਿੱਚ ਆਉਣ-ਜਾਣ ਵਾਲੇ ਲੋਕਾਂ ਉੱਤੇ ਵੀ ਬੁਰਾ ਅਸਰ ਪੈਂਦਾ ਹੈ ਤੇ ਉਹ ਮਾਰਕੀਟ ਵਿੱਚ ਆਉਣ ਤੋਂ ਕਤਰਾਉਂਦੇ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਾਈਵੇਟ ਕੋਰੋਨਾ ਟੈਸਟ ਲੈਬ ਨੂੰ ਸੈਕਟਰ 10 ਵਿੱਚ ਸ਼ਿਫਟ ਕਰ ਦਿੱਤਾ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਟੈਸਟਿੰਗ ਲੈਬ ਵਿੱਚ ਇਜ਼ਾਫਾ ਕੀਤਾ। ਸੈਕਟਰ 17 ਵਿੱਚ ਪਰੇਡ ਗਰਾਉਂਡ ਵਿੱਚ ਕੋਰੋਨਾ ਟੈਸਟਿੰਗ ਲੈਬ ਤੇ ਸੈਕਟਰ 42 ਦੇ ਲੇਖ ਮਨੀਮਾਜਰਾ ਵਿੱਚ ਇਸੇ ਤਰ੍ਹਾਂ ਹੋਰ ਵੀ ਕਈ ਥਾਂਵਾ ਉੱਤੇ ਕੋਰੋਨਾ ਟੈਸਟਿੰਗ ਲੈਬ ਬਣਾਈਆਂ ਗਈਆਂ ਹਨ।