ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਜਲਵਾਯੂ ਮੁਤਾਬਕ ਤਕਨੀਕ ਨੂੰ ਅਪਨਾਉਣ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਅੱਜ (ਮੰਗਲਵਾਰ ) 35 ਫਸਲਾਂ ਦੀਆਂ ਵਿਸ਼ੇਸ਼ ਕਿਸਮਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਡਿਜੀਟਲ ਸਮਾਰੋਹ (Digital ceremony) ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਏਪੁਰ ਵਿਚ ਨੈਸ਼ਨਲ ਇੰਸਟਿਚਿਊਟ ਆਫ ਬਾਇਓਟੈੱਕ ਸਟ੍ਰੈਸ ਟਾਲਰੈਂਸ (National Institute of Biotech Stress Tolerance) ਦੇ ਨਵ-ਨਿਰਮਿਤ ਕੰਪਲੈਕਸ ਦਾ ਉਦਘਾਟਨ ਕਰਨਗੇ।
ਪੀ.ਐੱਮ. ਓ. ਮੁਤਾਬਕ ਇਸ ਮੌਕੇ 'ਤੇ ਮੋਦੀ ਨੇ ਖੇਤੀਬਾੜੀ ਯੂਨੀਵਰਸਿਟੀਆਂ (Agricultural Universities) ਨੂੰ ਹਰਿਤ ਕੰਪਲੈਕਸ ਪੁਰਸਕਾਰ (Complex Award) ਵੀ ਪ੍ਰਦਾਨ ਕੀਤੇ ਅਤੇ ਨਵਿਆਉਣ ਸਬੰਧੀ ਤਰੀਕਿਆਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦਫਤਰ (Prime Minister's Office) ਮੁਤਾਬਕ ਫਸਲਾਂ ਦੀਆਂ ਵਿਸ਼ੇਸ਼ ਕਿਸਮਾਂ ਭਾਰਤੀ, ਖੇਤੀ ਰਿਸਰਚ ਕੌਂਸਲ ਵਲੋਂ ਵਿਕਸਿਤ ਕੀਤੀਆਂ ਗਈਆਂ ਹਨ ਤਾਂ ਜੋ ਜਲਵਾਯੂ ਪਰਿਵਰਤਨ ਅਤੇ ਕੁਪੋਸ਼ਣ ਦੀਆਂ ਦੋਹਰੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ।