ਪੰਜਾਬ

punjab

ETV Bharat / city

Rates of vegetables: ਜਾਣੋ, ਅੱਜ ਕੀ ਹਨ ਸਬਜੀਆਂ ਦੇ ਰੇਟ - ਤੇਲ ਦੀਆਂ ਵਧੀਆਂ ਕੀਮਤਾਂ

Prices of vegetables: ਪੰਜਾਬ ’ਚ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੇ ਅੱਖਾਂ ’ਚ ਹਝੂੰ ਕੱਢਵਾ ਦਿੱਤੇ ਹਨ। ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ ਦੇ ਕਾਰਨ ਲੋਕ ਪਰੇਸ਼ਾਨ ਹਨ। ਆਓ ਤੁਹਾਨੂੰ ਸਬਜੀਆਂ ਦੀਆਂ ਕੀਮਤਾਂ ਬਾਰੇ ਦੱਸਦੇ ਹਾਂ..ਪੜੋ ਪੂਰੀ ਖ਼ਬਰ

ਸਬਜੀਆਂ ਦੇ ਰੇਟ
ਸਬਜੀਆਂ ਦੇ ਰੇਟ

By

Published : Jul 1, 2022, 8:31 AM IST

ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ, ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਬਜੀਆਂ ਦੇ ਰੇਟਾਂ ਵਿੱਚ ਕੁਝ ਰਾਹਤ ਮਿਲੀ ਹੈ।

ਜਲੰਧਰ ’ਚ ਸਬਜੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 60 ਰੁਪਏ ਕਿਲੋ, ਆਲੂ 20 ਰੁਪਏ ਕਿਲੋ, ਪਿਆਜ਼ 20 ਰੁਪਏ ਕਿਲੋ, ਭਿੰਡੀ 30 ਰੁਪਏ ਕਿਲੋ, ਮਸ਼ਰੂਮ 150 ਰੁਪਏ ਕਿਲੋ, ਨਿੰਬੂ 130 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 40 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 70 ਰੁਪਏ ਕਿਲੋ, ਘੀਆ 20 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ,ਹਰੇ ਮਟਰ 60 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 80 ਰੁਪਏ ਕਿਲੋ ਵਿਕ ਰਹੇ ਹਨ।

ਸਬਜੀਆਂ ਦੇ ਰੇਟ

ਲੁਧਿਆਣਾ ’ਚ ਸਬਜੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 60 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 50 ਰੁਪਏ ਕਿਲੋ, ਮਸ਼ਰੂਮ 100 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 40 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਹਰੇ ਮਟਰ 100 ਰੁਪਏ ਕਿਲੋ, ਘੀਆ 40 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 80 ਰੁਪਏ ਕਿਲੋ ਹੈ।

ਬਠਿੰਡਾ ’ਚ ਸਬਜੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 50 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 25 ਰੁਪਏ ਕਿਲੋ, ਭਿੰਡੀ 40 ਰੁਪਏ ਕਿਲੋ, ਮਸ਼ਰੂਮ 100 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 40 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਘੀਆ 50 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 60 ਰੁਪਏ ਕਿਲੋ ਹੈ।

ਇਹ ਵੀ ਪੜ੍ਹੋ:Price of gold and silver: ਜਾਣੋ, ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ

ABOUT THE AUTHOR

...view details