ਚੰਡੀਗੜ੍ਹ: 'ਆਪ' ਸਰਕਾਰ ਹੁਣ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਖਿਲਾਫ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਰਾਣਾ 'ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਾਜਾਇਜ਼ ਮਾਈਨਿੰਗ ਕਰਵਾਉਣ ਦਾ ਦੋਸ਼ ਲੱਗਾ ਹੈ। ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਰਾਣਾ ਕੇਪੀ ਸਿੰਘ ਵੇਲੇ ਭ੍ਰਿਸ਼ਟਾਚਾਰੀ ਹੋਈ ਹੈ। ਹੁਣ ਕਾਂਗਰਸ ਸਰਕਾਰ ਉਸ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ (allegations of illegal mining on Rana KP Singh) ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਚੋਰੀ ਨਹੀਂ ਕੀਤੀ ਤਾਂ ਜਾਂਚ ਹੋਣ ਦਿਓ, ਤਾਂ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇ।
ਪੰਜਾਬ ਸਰਕਾਰ ਨੇ CBI ਦਾ ਪੱਤਰ ਜਾਰੀ ਕੀਤਾ ਜਿਸ ਵਿੱਚ ਰਾਣਾ ਕੇ.ਪੀ ਦੇ ਖਿਲਾਫ ਜਾਂਚ ਕਰਨ ਲਈ ਕਿਹਾ ਗਿਆ ਸੀ, ਜਿਸ 'ਤੇ ਰਾਣਾ ਕੇ.ਪੀ ਨੇ ਖੁਦ ਹੀ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਈ। ਕਿਸਮ ਦੀ ਪਰ ਇੱਕ ਗੁਮਨਾਮ ਸ਼ਿਕਾਇਤ ਸੀ ਜਿਸ ਬਾਰੇ ਸੀਬੀਆਈ ਨੇ ਲਿਖਿਆ ਸੀ। ਇਹ ਪੱਤਰ ਸੀਬੀਆਈ ਨੇ 8 ਜੁਲਾਈ, 2021 ਨੂੰ ਲਿਖਿਆ ਸੀ। ਕਥਿਤ ਦੋਸ਼ ਹਨ ਕਿ ਰੋਪੜ ਵਿੱਚ ਰਾਣਾ ਕੇਪੀ ਦੇ ਇਲਾਕੇ ਨੇੜੇ ਨਜ਼ਦੀਕੀ ਲੋਕ ਕਈ ਕਰੱਸ਼ਰ ਚਲਾ ਰਹੇ ਹਨ ਜਿਸ ਤੋਂ ਲੱਖਾਂ ਕਰੋੜਾਂ ਦੀ ਕਮਾਈ ਹੋ ਰਹੀ ਹੈ। ਇਸ ਦਾ ਰਾਣਾ ਕੇਪੀ ਨੂੰ ਕਾਫੀ ਕਮਿਸ਼ਨ ਵੀ ਮਿਲਦਾ ਹੈ।