ਚੰਡੀਗੜ੍ਹ: ਦੇਸ਼ ਭਰ ਦੇ ਸੰਸਦ ਮੈਂਬਰ ਅਤੇ ਵਿਧਾਇਕ ਅੱਜ ਰਾਸ਼ਟਰਪਤੀ ਚੋਣ ਲਈ ਵੋਟਿੰਗ ਕਰ ਰਹੇ ਹਨ। ਪੰਜਾਬ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਜਾਰੀ ਹੈ। ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸਵੇਰੇ 10 ਵਜੇ ਤੋਂ ਚੱਲ ਰਹੀ ਹੈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੀ।
117 ਚੋਂ 114 ਵਿਧਾਇਕਾਂ ਨੇ ਪਾਈ ਵੋਟ: ਦੱਸ ਦਈਏ ਕਿ ਰਾਸ਼ਟਰਪਤੀ ਚੋਣ ਦੇ ਲਈ ਪੰਜਾਬ ਚ 117 ਚੋਂ 114 ਵਿਧਾਇਕਾਂ ਨੇ ਆਪਣੀ ਵੋਟ ਭੁਗਤਾ ਦਿੱਤੀ ਗਈ ਹੈ। ਤਿੰਨ ਵਿਧਾਇਕ ਮਤਦਾਨ ਕਰਨ ਲਈ ਨਹੀਂ ਪਹੁੰਚੇ। ਇਨ੍ਹਾਂ ਚ ਇੱਕ ਅਦਾਲੀ ਦੇ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹਨ ਜਿਨ੍ਹਾਂ ਨੇ ਚੋਣ ਤੋਂ ਬਾਈਕਾਟ ਕਰ ਦਿੱਤਾ। ਇਸ ਤੋਂ ਇਲਾਵਾ ਕਾਂਗਰਸ ਦੇ 2 ਵਿਧਾਇਕ ਰਾਜਕੁਮਾਰ ਚੱਬੇਵਾਲ ਅਤੇ ਹਰਦੇਵ ਲਾਡੀ ਨੇ ਉਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਭੁਗਤਾਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਚੋਣ ਦੇ ਲਈ ਵੋਟ ਭੁਗਤਾਈ ਗਈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਚੋਣਾਂ ‘ਚ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕੀਤਾ। ਉਮੀਦ ਕਰਦੇ ਹਾਂ ਜੋ ਵੀ ਮਾਣਯੋਗ ਰਾਸ਼ਟਰਪਤੀ ਦੇ ਅਹੁਦੇ ‘ਤੇ ਬਿਰਾਜਮਾਨ ਹੋਣਗੇ। ਦੇਸ਼ ਦੀ ਤਰੱਕੀ, ਸਰਬ-ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਏਕਤਾ-ਅਖੰਡਤਾ ਬਰਕਰਾਰ ਰੱਖਣ ਲਈ ਕੰਮ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਰਾਸ਼ਟਰਪਤੀ ਚੋਣ ਲਈ ਆਪਣੀ ਵੋਟ ਪਾਈ।
ਅਕਾਲੀ ਦਲ ਦੇ ਵਿਧਾਇਕ ਇਆਲੀ ਵੱਲੋਂ ਚੋਣ ਦਾ ਬਾਈਕਾਟ:ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਅੱਜ ਜੋ ਪਾਰਟੀ ਦੇ ਹਾਲਾਤ ਬਣੇ ਹਨ ਉਹ ਪਿਠਲੇ ਸਮੇਂ ਚ ਕੀਤੀਆਂ ਗਲਤੀਆਂ ਦੇ ਕਾਰਨ ਹੀ ਬਣੇ ਹਨ। ਸਾਨੂੰ ਸਿੱਖ ਕੌਮ ਦਾ ਸਾਥ ਜਰੂਰੀ ਹੈ। ਸੂਬੇ ਚ ਰਾਜ ਦੀ ਥਾਂ ’ਤੇ ਲੋਕਾਂ ਦੇ ਲਈ ਲੜਨਾ ਚਾਹੀਦਾ ਹੈ।