ਪੰਜਾਬ

punjab

ETV Bharat / city

ਚੰਡੀਗੜ੍ਹ 'ਚ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਲਈ ਤਿਆਰੀਆਂ ਮੁਕਮਲ - punjab elections

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿੱਚ ਚੋਣ ਰੈਲੀ ਕਰਨਗੇ। ਇਥੇ ਉਹ ਭਾਜਪਾ ਪਾਰਟੀ ਦੀ ਲੋਕਸਭਾ ਉਮੀਦਵਾਰ ਕਿਰਨ ਖ਼ੇਰ ਦੇ ਹੱਕ ਚੋਣ ਪ੍ਰਚਾਰ ਕਰਨਗੇ। ਇਸ ਚੋਣ ਰੈਲੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀ ਤਿਆਰੀਆਂ ਨੂੰ ਮੁਕਮਲ ਕਰ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਦੀ ਚੋਣ ਰੈਲੀ ਲਈ ਤਿਆਰੀਆਂ ਮੁਕਮਲ

By

Published : May 14, 2019, 3:40 AM IST

ਚੰਡੀਗੜ੍ਹ : ਲੋਕਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਅੱਜ ਚੰਡੀਗੜ੍ਹ ਵਿਖੇ ਚੋਣ ਪ੍ਰਚਾਰ ਕਰਨ ਲਈ ਪੁੱਜ ਰਹੇ ਹਨ। ਇਸ ਨੂੰ ਲੈ ਕੇ ਸੁਰੱਖਿਆ ਅਤੇ ਰੈਲੀ ਨਾਲ ਸਬੰਧਤ ਸਾਰੀਆਂ ਤਿਆਰੀ ਨੂੰ ਮੁਕਮਲ ਕਰ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਦੀ ਰੈਲੀ ਦੀ ਤਿਆਰੀਆਂ ਬਾਰੇ ਦੱਸਦੇ ਹੋਏ ਸ਼ਹਿਰ ਦਾ ਸਾਬਕਾ ਮੇਅਰ ਅਰੂਣ ਸੂਦ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੰਜੈ ਬੇਨੀਵਾਲ ਅਤੇ ਸੁਰੱਖਿਆ ਅਫ਼ਸਰਾਂ ਨੇ ਜਾਇਜ਼ਾ ਲੈਣ ਲਈ ਰੈਲੀ ਸਥਾਨ ਦਾ ਦੌਰਾ ਕੀਤਾ। ਪੀਐਮਓ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਪਹਿਲਤਾ ਦੇ ਆਧਾਰ 'ਤੇ ਲਿਆ ਜਾ ਰਿਹਾ ਹੈ। ਰੈਲੀ ਦੌਰਾਨ ਰਸਤੇ ਡਾਈਵਰਟ ਕੀਤੇ ਜਾਣਗੇ। ਇਹ ਰੈਲੀ ਸ਼ਾਮ ਨੂੰ ਪੱਜ ਵਜੇ ਹੋਵੇਗੀ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 1500 ਤੋਂ ਵੱਧ ਪੁਲਿਸ ਮੁਲਜ਼ਮਾਂ ਨੂੰ ਤਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਨਐਸਜੀ ਅਤੇ ਟਾਸਕ ਫੋਰਸ ਦੀਆਂ ਟੀਮਾਂ ਵੀ ਮੌਜ਼ੂਦ ਰਹਿਣਗੀਆਂ।

ਪ੍ਰਧਾਨ ਮੰਤਰੀ ਦੀ ਚੋਣ ਰੈਲੀ ਲਈ ਤਿਆਰੀਆਂ ਮੁਕਮਲ

ਉਨ੍ਹਾਂ ਦੱਸਿਆ ਕਿ ਰੈਲੀ ਦੇ ਦੌਰਾਨ ਭਾਜਪਾ ਉਮੀਦਵਾਰ ਕਿਰਨ ਖ਼ੇਰ ਸਮੇਤ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਵੀ ਮੌਜ਼ੂਦ ਰਹਿਣਗੇ। ਇਸ ਤੋਂ ਇਲਾਵਾ ਕਈ ਭਾਜਪਾ ਆਗੂ ਅਤੇ ਵਰਕਰ ਇਸ ਰੈਲੀ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਰੈਲੀ ਦੇ ਦੌਰਾਨ ਵੱਡੀ ਗਿਣਤੀ ਵਿੱਚ ਜਨਤਾ ਦੇ ਪਹੁੰਚਣ ਦੀ ਉਮੀਦ ਹੈ। ਇਸ ਦੇ ਚਲਦੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ABOUT THE AUTHOR

...view details