ਚੰਡੀਗੜ੍ਹ: ਸੋਮਵਾਰ ਨੂੰ ਵਾਪਰੀ ਇਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Video Social Media) 'ਤੇ ਕਾਫੀ ਤੇਜ਼ੀ ਨਾਲ ਵਾਇਰਲ (Viral)ਹੋ ਰਹੀ ਹੈ। ਜਿਸ ਵਿਚ ਪੰਜ ਸਿੱਖ ਨੌਜਵਾਨਾਂ (5 Sikh youngman) ਨੇ ਇਕ ਵਿਅਕਤੀ ਦੀ ਜਾਨ ਬਚਾ ਲਈ। ਕੈਨੇਡਾ ਵਿਚ ਗੋਲਡਨ ਈਅਰਜ਼ ਪਾਰਕ (Golden Years Park) ਦੇ ਲੋਅਰ ਫਾਲਸ (Lower Falls) 'ਤੇ ਫਿਸਲਣ ਕਾਰਣ ਇਕ ਨੌਜਵਾਨ ਨਦੀ ਵਿਚ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਉਥੇ ਮੌਜੂਦ 5 ਸਿੱਖ ਨੌਜਵਾਨਾਂ ਵਲੋਂ ਆਪਣੀ ਪੱਗ ਦੀ ਵਰਤੋਂ ਕਰਦਿਆਂ ਨੌਜਵਾਨ ਨੂੰ ਬਾਹਰ ਕੱਢ ਲਿਆ। ਸਿੱਖ ਨੌਜਵਾਨਾਂ ਵਲੋਂ ਨਦੀ ਵਿਚ ਫਸੇ ਨੌਜਵਾਨ ਨੂੰ ਬਚਾਉਣ ਤੋਂ ਬਾਅਦ ਉਨ੍ਹਾਂ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਘਟਨਾ ਗੋਲਡ ਈਅਰ ਵਾਟਰਫਾਲ ਦੀ ਹੈ। ਇਸ ਘਟਨਾ ਦੀ ਉਥੇ ਖੜ੍ਹੇ ਕੁਝ ਹੋਰ ਲੋਕਾਂ ਵਲੋਂ ਵੀਡੀਓ (Video) ਬਣਾ ਲਈ ਗਈ ਅਤੇ ਸੋਸ਼ਲ ਮੀਡੀਆ (Social Media) 'ਤੇ ਸਾਂਝੀ ਕਰ ਦਿੱਤੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ
ਵੀਡੀਓ (Video) ਵਿਚ ਫਸੇ ਹੋਏ ਨੌਜਵਾਨ ਨੂੰ ਇੱਕ ਵਿਸ਼ਾਲ ਚੱਟਾਨ ਨਾਲ ਲਮਕਿਆ ਵੇਖਿਆ ਜਾ ਸਕਦਾ ਹੈ ਕਿਉਂਕਿ ਕੈਨੇਡਾ ਦੇ ਲੋਅਰ ਫਾਲਸ ਦੇ ਪਾਣੀ ਦਾ ਵਹਾਅ ਕਾਫੀ ਸੀ ਅਤੇ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਣ ਖੁਦ ਨੂੰ ਬਚਾ ਨਹੀਂ ਸਕਿਆ। ਸਿੱਖ ਨੌਜਵਾਨਾਂ ਨੇ ਤੇਜ਼ੀ ਨਾਲ ਉਸਦੀ ਜਾਨ ਬਚਾਉਣ ਦੇ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਆਪਣੀਆਂ ਪੱਗਾਂ ਨੂੰ ਇੱਕ ਰੱਸੀ ਬਣਾ ਕੇ ਡੁੱਬਦੇ ਨੌਜਵਾਨ ਵੱਲ ਸੁੱਟੀ।