ਚੰਡੀਗੜ੍ਹ: ਕਿਸਾਨੀ ਅੰਦੋਲਨ ਦਿੱਲੀ ਦੀਆਂ ਸੜਕਾਂ ਤੋਂ ਬੇਸ਼ੱਕ ਚੁੱਕ ਲਿਆ ਗਿਆ ਹੈ। ਪਰ ਫਿਰ ਵੀ ਕਿਸਾਨੀ ਅੰਦੋਲਨ ਦੀ ਉਹ ਕ੍ਰਾਂਤੀਕਾਰੀ ਝਲਕ ਕੀਤੇ ਨਾ ਕੀਤੇ ਅੱਜ ਜੀ ਲੋਕਾਂ ਦੇ ਦਿੱਲ ਦਿਮਾਗਾਂ ਵਿੱਚ ਹੈ। ਅਜਿਹੀ ਹੀ ਵੱਖਰੀ ਝਲਕ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪ੍ਰਦੀਪ ਨੇ ਪੇਸ਼ ਕੀਤੀ ਹੈ, ਜਿਸ ਦਾ 14 ਫਰਵਰੀ ਨੂੰ ਵਿਆਹ ਹੈ। ਉਸ ਨੇ ਆਪਣੇ ਵਿਆਹ ਦੇ ਕਾਰਡ 'ਤੇ ਐੱਮ.ਐੱਸ.ਪੀ ਕਾਨੂੰਨ ਦੀ ਗਾਰੰਟੀ ਮੰਗੀ ਹੈ।
ਦੱਸ ਦਈਏ ਕਿ ਪ੍ਰਦੀਪ ਨੇ ਆਪਣੇ ਵਿਆਹ ਦੇ ਕਾਰਡ 'ਤੇ ਲਿਖਵਾਇਆ ਹੇ ਕਿ ਜੰਗ ਅਜੇ ਜਾਰੀ ਹੈ, ਐੱਮ.ਐੱਸ.ਪੀ ਦੀ ਵਾਰੀ ਹੈ। ਇਸ ਤੋਂ ਇਲਾਵਾਂ ਪ੍ਰਦੀਪ ਨੇ ਇਹ ਕਰੀਬ 1500 ਕਾਰਡਾਂ ਦੇ ਛਪਾਇਆ ਹੈ। ਇਸ ਕਾਰਡ 'ਤੇ ਕਿਸਾਨੀ ਅੰਦੋਲਨ ਦਾ ਲੋਗੋਂ ਵੀ ਬਣਵਾਇਆ ਹੈ।