ਤਰਨਤਾਰਨ: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤਰਨ ਤਾਰਨ ਦੇ ਪੀਐਸਪੀਸੀਐਲ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਤਰਨ ਤਾਰਨ ਦੇ ਪੀਐਸਪੀਸੀਐਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਬਿਜਲੀ ਦਰਾਂ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਹੈ ਜੋ ਪੁਰਾਣੇ ਰੇਟ 31 ਮਾਰਚ ਤੱਕ ਚੱਲ ਰਹੇ ਸਨ ਉਹੀ ਲਾਗੂ ਰਹਿਣਗੇ।
ਤਰਨ ਤਾਰਨ ਵਿਖੇ ਪੀਐਸਪੀਸੀਐਲ ਦਫ਼ਤਰ ਪਹੁੰਚੇ ਬਿਜਲੀ ਮੰਤਰੀ ਹਰਭਜਨ ਸਿੰਘ ਬਿਜਲੀ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 300 ਯੂਨਿਟ ਫ੍ਰੀ ਦੇਣ ਦੀ ਗਰੰਟੀ ਦਿੱਤੀ ਸੀ ਉਸ ਉਪਰ ਵੀ ਜਲਦ ਫੈਸਲਾ ਹੋਵੇਗਾ। ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਕੋਲਾ ਘੱਟ ਹੋਣ ਕਰਕੇ ਕੁਝ ਦਿਨ ਬਿਜਲੀ ਦੀ ਕਮੀ ਰਹੀ ਹੈ ਪਰ ਹੁਣ ਕੋਲਾ ਝਾਰਖੰਡ ਤੋਂ ਮੰਗਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਹੜੀ ਡੈਮ ਤੋਂ ਬਿਜਲੀ ਬਣਦੀ ਹੈ ਉਹ ਵੀ ਪਲਾਂਟ ਲਗਾਤਾਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਕੱਟ ਨਹੀਂ ਲੱਗਣਗੇ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਾਰਚ ਵਿੱਚ 1000 ਮੈਗਾਵਾਟ ਬਿਜਲੀ ਦੀ ਮੰਗ ਵਧਦੀ ਹੈ ਅਤੇ ਸਰਕਾਰ ਮਾਰਚ ਵਿੱਚ ਵੀ ਇਸ ਮੰਗ ਨੂੰ ਪੂਰਾ ਕਰੇਗੀ। ਇਸਦੇ ਨਾਲ ਹੀ ਬਿਜਲੀ ਮੰਤਰੀ ਨੇ ਦੱਸਿਆ ਕਿ ਅੱਗੇ ਅਪ੍ਰੈਲ-ਜੂਨ ਜੁਲਾਈ 15,000 ਮੈਗਾਵਾਟ ਬਿਜਲੀ ਦੀ ਮੰਗ ਹੋਵੇਗੀ ਉਹ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਕਈ ਬਦਲਾਵ ਕਰਨ ਵਾਲੇ ਹਨ ਜੋ ਲੋਕਾਂ ਦੇ ਹਿੱਤ ਵਿਚ ਜ਼ਰੂਰੀ ਹਨ ਉਹ ਕੀਤੇ ਜਾਣਗੇ।
ਇਹ ਵੀ ਪੜ੍ਹੋ:ਜਾਣੋ ਕੌਣ ਹਨ ਪੰਜਾਬ ਦੇ ਵੱਡੇ ਗੈਂਗਸਟਰ, ਕਿਵੇਂ ਬਣ ਰਹੇ ਨੇ ਨੌਜਵਾਨ ਗੈਂਗਸਟਰ ?