ਚੰਡੀਗੜ੍ਹ: ਪੰਜਾਬ 'ਚ ਇੱਕ ਪਾਸ ਗਰਮੀ ਦਾ ਕਹਿਰ ਜਾ ਜਾਰੀ ਹੈ ਦੂਜੇ ਪਾਸੇ ਬਿਜਲੀ ਦੀ ਕਿੱਲਤ ਵੀ ਵੱਧ ਰਹੀ ਹੈ। ਬਿਜਲੀ ਦੀ ਉਪਲਬਧਤਾ ਅਤੇ ਡਿਮਾਂਡ ਵਿੱਚ ਫਾਸਲਾ ਵਧਣ ਕਾਰਨ ਪਿੰਡਾ ਅਤੇ ਸ਼ਹਿਰਾਂ ਵਿੱਚ ਲੰਬੇ ਪਾਵਰ ਕੱਟ ਦੇਖਣ ਨੂੰ ਮਿਲ ਰਹਿ ਹਨ। ਇੱਕ ਅਨੁਮਾਨ ਮੁਤਾਬਤ ਹੁਣ ਤੱਕ ਪੰਜਾਬ ਵਿੱਚ ਬਿਜਲੀ ਦੀ ਮੰਗ 7300 ਮੈਗਾਵਾਟ ਹੈ ਅਤੇ ਪਾਵਰਕਾਮ ਕੋਲ 4000 ਮੈਗਾ ਵਾਟ ਹੀ ਬਿਜਲੀ ਉਪਲਬਧ ਹੈ।
ਬਿਜਲੀ ਦੀ ਕਿੱਲਤ ਨੂੰ ਹੋਰ ਵੀ ਬਰੀਕੀ ਨਾਲ ਸਮਝਨਾਂ ਹੋਵੇ ਤਾਂ ਦੱਸ ਦਈਏ ਕਿ ਪੰਜਾਬ ਵਿੱਚ ਬਿਜਲੀ ਦੀ ਬਣਾਉਣ ਲਈ ਕੁੱਲ 15 ਯੂਨਿਟਾਂ ਹਨ ਜਿਨ੍ਹਾਂ ਵਿੱਚੋਂ ਤੀਜਾ ਹਿੱਸਾ ਯੂਨਿਟਾਂ ਬੰਦ ਹਨ। ਨਾਲ ਹੀ ਮੌਸਸ ਵਿਭਾਗ ਦਾ ਅਨੁਮਾਨ ਹੈ ਕਿ ਇਸ ਵਾਰ ਪਾਰਾ 45 ਤੋਂ ਵੱਧ ਸਕਦਾ ਹੈ। ਤਾਪਮਾਨ ਦੇ ਵਾਧੇ ਅਤੇ ਕੋਲੇ ਦੀ ਕਮੀਂ ਜਾਰੀ ਰਹੀ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਕਿਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਿਜਲੀ ਸੰਕਟ: ਪਾਰਾ 45 ਤੋਂ ਪਾਰ, ਪੰਜਾਬੀਆਂ ਦੇ ਦੋਹਰੀ ਮਾਰ ਕੋਲੇ ਦੀ ਉਪਲਬਦਤਾ:ਜਿਵੇਂ ਕਿ ਮੀਡੀਆ ਰਿਪੋਰਟ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਤਲਵੰਡੀ ਸਾਬੋ ਵਿੱਚ 6, ਰੋਪੜ ਥਰਮਲ ਪਲਾਂਟ ਵਿੱਚ 7 ਦਿਨ, ਲਹਿਰਾ ਵਿੱਚ 4, ਰਾਜਪੁਰਾ ਵਿੱਚ 18, ਗੋਇੰਦਵਾਲ ਵਿੱਚ 2 ਦਿਨ ਦਾ ਕੋਲਾ ਬਚਿਆ ਹੈ। ਕੋਲੇ ਦੀ ਘਾਟ ਦਾ ਅਸਰ ਬਿਜਲੀ ਦੇ ਉਤਪਾਦਣ 'ਤੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦੇ 4000 ਮੈਗਾਵਾਟ ਬਿਜਲੀ ਹੀ ਬਣ ਸਕੀ ਜੋ ਕਿ ਕੁੱਲ ਮੰਗ 7300 ਮੈਗਾਵਾਤ ਤੋਂ ਬਹੁਤ ਘੱਟ ਹੈ।
ਬਿਜਲੀ ਸੰਕਟ: ਪਾਰਾ 45 ਤੋਂ ਪਾਰ, ਪੰਜਾਬੀਆਂ ਦੇ ਦੋਹਰੀ ਮਾਰ ਚਾਲੂ ਯੂਨਿਟਾਂ 'ਤੇ ਇੱਕ ਨਜ਼ਰ:ਪੂਰੇ ਪੰਜਾਬ ਵਿੱਚ ਬਿਜਲੀ ਬਣਾਉਣ ਦੀਆਂ ਕੁੱਲ 15 ਯੂਨਿਟਾਂ ਹਨ ਇਨ੍ਹਾਂ ਵਿੱਚੋਂ ਕੁੱਲ 10 ਯੂਨਿਟਾਂ ਹੀ ਚੱਲ ਰਹੀਆਂ ਹਨ. ਤਲਵੰਡੀ ਸਾਬੋ ਵਿੱਚ 3, ਰੋਪੜ ਵਿੱਚ 4 ਦਿਨ, ਲਹਿਰਾ ਵਿੱਚ 4, ਰਾਜਪੁਰਾ ਵਿੱਚ 2 ਅਤੇ ਗੋਇੰਦਵਾਲ ਵਿੱਚ 2 ਯੂਨਿਟਾਂ ਹਨ। ਇਨ੍ਹਾਂ ਵਿਚੋਂ ਤਲਵੰਡੀ ਸਾਬੋ ਵਿੱਚ 1 , ਰੋਪੜ ਵਿੱਚ 2 ਅਤੇ ਗੋਇੰਦਵਾਲ ਵਿੱਚ 1 ਹੀ ਯੂਨਿਟ ਹੀ ਚੱਲ ਰਹੀ ਹੈ। ਮਾਹਿਰਾਂ ਦਾ ਇਸ ਨੂੰ ਲੈ ਕੇ ਕਹਿਣਾ ਹੈ ਕਿ ਜੇਕਰ ਕੋਲਾ ਸੰਕਟ ਜਾਰੀ ਰਹਿੰਦਾ ਹੈ ਤਾਂ ਇਸ ਦਾ ਅਸਰ ਹੋਰ ਵੱਧ ਸਕਦਾ ਹੈ ਅਤੇ ਸੂਬੇ ਵਿੱਚ ਹੋਰ ਵੀ ਲੰਬੇ ਕੱਟ ਦੇਖਣ ਨੂੰ ਮਿਲ ਸਕਦੇ ਹਨ।
ਬਿਜਲੀ ਸੰਕਟ: ਪਾਰਾ 45 ਤੋਂ ਪਾਰ, ਪੰਜਾਬੀਆਂ ਦੇ ਦੋਹਰੀ ਮਾਰ ਮੌਸਮ ਵਿਭਾਗ ਦਾ ਅਨੁਮਾਨ, ਗਰਮੀ ਦਾ ਕਹਿਰ:ਮੌਸਮ ਵਿਭਾਗ ਦਾ ਅੱਜ ਦਾ ਤਾਪਮਾਨ ਨੂੰ ਲੈ ਕੇ ਜੋ ਅਨੁਮਾਨ ਹੈ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਅਤੇ ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ, ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਅਤੇ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਸਰਦਾ ਹੈ, ਜੋ ਕਿ ਚਿੰਤਾਜਨਕ ਹੈ ਅਤੇ ਬਿਜਲੀ ਦੇ ਸੰਕਟ ਨਾਲ ਇਹ ਹੋਰ ਵੀ ਘਾਤਰ ਹੋ ਸਕਦਾ ਹੈ।
ਇਹ ਵੀ ਪੜ੍ਹੋ:Punjab Weather Report: ਬਠਿੰਡਾ 'ਚ ਸਭ ਤੋਂ ਜ਼ਿਆਦਾ ਗਰਮੀ ਦਾ ਅਨੁਮਾਨ, ਜਾਣੋ ਹੋਰ ਸ਼ਹਿਰਾਂ ਦਾ ਤਾਪਮਾਨ