ਚੰਡੀਗੜ੍ਹ: ਪੰਜਾਬ ਦੇ ਪਿੰਡਾਂ ਵਿੱਚ ਹੁਣ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਬੰਦ ਰਹੇਗੀ। ਇਹ ਫੈਸਲਾ ਪਾਵਰਕਾਮ ਵੱਲੋਂ ਪੰਜਾਬ ਵਿੱਚ ਕਣਕ ਦੀ ਵਾਢੀ ਦੇ ਸੀਜ਼ਨ ਨੂੰ ਦੇਖਦਿਆ ਲਿਆ ਗਿਆ ਹੈ। ਪੰਜਾਬ ਵਿੱਚ ਕਣਕ ਦੀ ਫਸਲ ਪੱਕ ਚੁਕੀ ਹੈ ਤੇ ਉਸ ਦੀ ਵਾਢੀ ਸ਼ੁਰੂ ਹੋਣ ਜਾ ਰਹੀ ਹੈ।
ਪਾਵਰਕਾਮ ਨੇ ਫੈਸਲੇ 'ਤੇ ਕਿਹਾ ਹੈ ਕਿ ਕਿਸਾਨ ਹਾਈ ਟੈਂਸ਼ਨ ਲਾਈਨ ਹੇਠ ਕਣਕ ਦੀ ਵਾਢੀ ਕਰਦੇ ਹਨ। ਜਿਸ ਕਾਰਨ ਅੱਗ ਲਗਣ ਅਤੇ ਹੋਰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਸ ਨੂੰ ਦੇਖਦਿਆਂ ਸਪਲਾਈ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਸ ਪਹਿਲਾਂ ਫ਼ਸਲ ਦੀ ਕਟਾਈ ਖੇਤ ਵਿੱਚੋਂ ਲੰਘਦੀ ਲਾਈਨ ਹੇਠਾਂ ਦੀ ਕਰਨ ਇਸ ਨਾਲ ਉਹ ਅਤੇ ਉਨ੍ਹਾਂ ਦੀ ਫ਼ਸਲ ਸੁਰੱਖਿਅਤ ਰਹੇਗੀ