ਮੋਹਾਲੀ: ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦਾ ਸਥਾਈ ਹੱਲ ਕੱਢਣ ਲਈ ਤਿਆਰ ਕੀਤੀ ਜਾ ਰਹੀ। ਇਸ ਢੁੱਕਵੀਂ ਸਕੀਮ ਤਹਿਤ ਪਿੰਡਾਂ ਦੇ ਗਰੀਬ ਲੋਕਾਂ ਨੂੰ ਰੁਜ਼ਗਾਰ ਵੱਡੇ ਪੱਧਰ 'ਤੇ ਮਿਲੇਗਾ।
ਦੱਸਣਯੋਗ ਹੈ ਕਿ ਸ਼ਹਿਰ ਅੰਦਰ ਦਿਨੋਂ ਦਿਨ ਅਵਾਰਾ ਪਸ਼ੂਆਂ ਦਾ ਕਹਿਰ ਵੱਧ ਰਿਹਾ ਹੈ ਜਿਸ ਨਾਲ ਜਿੱਥੇ ਇਕ ਪਾਸੇ ਸ਼ਹਿਰ ਦੀ ਸੁੰਦਰਤਾ ਉੱਪਰ ਵੀ ਕਾਲਾ ਧੱਬਾ ਲੱਗ ਰਿਹਾ ਹੈ ਉੱਥੇ ਹੀ ਸੜਕ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨੂੰ ਲੈਕੇ ਹੁਣ ਮੋਹਾਲੀ ਨਗਰ ਨਿਗਮ ਐਕਸ਼ਨ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ।
ਨਗਰ ਨਿਗਮ ਵੱਲੋਂ ਅਵਾਰਾ ਪਸ਼ੂਆਂ ਨਾਲ ਆਉਣ ਵਾਲੀ ਮੁਸ਼ਕਿਲ ਦਾ ਸਥਾਈ ਹੱਲ ਕੱਢਣ ਲਈ ਇੱਕ ਖ਼ਾਕਾ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਉਹ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਜਿੰਮਾ ਪੇਂਡੂ ਆਬਾਦੀ ਵਾਲੇ ਗਰੀਬ ਪਰਿਵਾਰਾਂ ਨੂੰ ਦੇਵੇਗਾ ਜਿਸ ਦੇ ਬਦਲੇ ਨਗਰ ਨਿਗਮ ਇਨ੍ਹਾਂ ਪਰਿਵਾਰਾਂ ਨੂੰ ਸਾਂਭ ਸੰਭਾਲ ਦਾ ਖਰਚਾ ਪਾਣੀ ਵੀ ਦੇਵੇਗਾ।
ਇਹ ਵੀ ਪੜੋ: ਨਿਗਮਬੋਧ ਘਾਟ 'ਤੇ ਹੋਵੇਗਾ ਜੇਟਲੀ ਦਾ ਅੰਤਿਮ ਸਸਕਾਰ
ਇਸ ਤਰ੍ਹਾਂ ਕਰਨ ਨਾਲ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਮੁਸ਼ਕਿਲ ਤਾਂ ਹੱਲ ਹੋਵੇਗੀ ਹੀ ਜਿਸ ਨਾਲ ਹਾਦਸਿਆਂ ਦੀ ਗਿਣਤੀ ਵਿੱਚ ਕਮੀ ਆਵੇਗੀ ਅਤੇ ਦੂਜੇ ਪਾਸੇ ਗਰੀਬ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।