ਚੰਡੀਗੜ੍ਹ:ਕੋਲੇ ਦੀ ਸਮੱਸਿਆ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੈ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ ਇਸ ਨੂੰ ਲੈ ਕੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ ਇਹ ਕਹਿਣਾ ਸੀ ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ (Cabinet Minister Amarinder Raja Warring) ਦਾ ਜਿੰਨ੍ਹਾਂ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ।
ਇਕੱਲੇ ਬਾਦਲਾਂ ਦੀਆਂ ਹੀ ਨਹੀਂ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰਿਆਂ 'ਤੇ ਹੋਵੇਗੀ ਕਾਰਵਾਈ
ਸਭ ਤੋਂ ਪਹਿਲਾਂ ਰਾਜਾ ਵੜਿੰਗ (Raja Warring) ਨੇ ਬੱਸਾਂ ਜਬਤ ਕਰਨ ਬਾਰੇ ਕਿਹਾ ਕਿ ਇਕੱਲੇ ਬਾਦਲਾਂ ਦੀਆਂ ਹੀ ਨਹੀਂ ਉਨ੍ਹਾਂ ਸਾਰੇ ਲੋਕਾਂ ਦੀਆਂ ਬੱਸਾਂ ਜਬਤ ਕੀਤੀਆਂ ਜਾ ਰਹੀਆਂ ਹਨ ਜੋ ਨਿਯਮਾਂ ਦੀਆਂ ਉਲੰਘਣਾ ਕਰਦੇ ਹਨ, ਫਿਰ ਚਾਹੇ ਉਹ ਵੱਡਾ ਹੈ ਚਾਹੇ ਛੋਟਾ ਹੈ, ਚਾਹੇ ਕੋਈ ਸੱਤਾਧਾਰੀ ਹੈ ਜਾਂ ਫਿਰ ਕੋਈ ਨੌਨ ਸੱਤਾਧਾਰੀ ਹੈ। ਉਨ੍ਹਾਂ ਸਾਰੇ ਲੋਕਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਕੇਜਰੀਵਾਲ ਤੋਂ ਮਿਲਣ ਲਈ ਮੰਗਿਆ ਸਮਾਂ
ਰਾਜਾ ਵੜਿੰਗ ਨੇ ਕੇਜਰੀਵਾਲ (Kejriwal) ਪੰਜਾਬ ਦੇ ਦੌਰੇ ਤੇ ਆਏ ਨੂੰ ਟਵੀਟ ਕਰ ਕੇ ਮਿਲਣ ਦਾ ਸਮਾਂ ਮੰਗਿਆ, ਉਨ੍ਹਾਂ ਕਿਹਾ ਕਿ ਮੇਰੀਆਂ ਪ੍ਰਾਇਵੇਟ ਬੱਸਾਂ ਏਅਰਪੋਰਟ ਜਾ ਰਹੀਆਂ ਹਨ, ਪਰ ਜੋ ਮੇਰੀਆਂ ਬੱਸਾਂ ਜਾਨਕਿ ਪੀਆਰਟੀਸੀ ਦੀਆਂ ਬੱਸਾਂ (PRTC buses) ਨੂੰ ਆਈਐਸਬੀਟੀ (ISBT) ਤੋਂ ਅੱਗੇ ਜਾਣ ਦੀ ਇਜਾਜਤ ਨਹੀਂ ਦਿੱਤੀ ਜਾਂਦੀ ਅਤੇ ਮੈਂ ਪਤਾ ਕੀਤਾ ਕਿ ਕਿਉਂ ਨਹੀਂ ਜਾਣ ਦਿੱਤੀਆਂ ਜਾ ਰਹੀਆਂ ਤਾਂ ਉਨ੍ਹਾਂ ਨੇ ਟਰੈਫਿਕ ਦਾ ਮਸਲਾ ਕਹਿ ਦਿੱਤਾ। ਵੜਿੰਗ ਨੇ ਕਿਹਾ ਕਿ ਪ੍ਰਾਇਵੇਟ ਬੱਸਾਂ ਤਾਂ ਉੱਧਰ ਜਾ ਰਹੀਆਂ ਹਨ ਪਰ ਸਰਕਾਰੀ ਬੱਸਾਂ ਨਾਲ ਹੀ ਟਰੈਫਿਕ ਨੂੰ ਫਰਕ ਪੈਂਦਾ ਹੈ।
ਬੱਸਾਂ ਨੂੰ ਏਅਰਪੋਰਟ ਤੱਕ ਜਾਣ ਦੀ ਮੰਗੀ ਆਗਿਆ
ਉਨ੍ਹਾਂ ਨੇ ਕਿਹਾ ਕਿ ਉੱਥੇ ਜੋ ਪਰੇਸ਼ਾਨੀ ਹੈ ਉਹ ਇਹ ਹੈ ਕਿ ਜੋ ਸਵਾਰੀਆਂ ਨੂੰ ਉੱਥੇ ਉਤਾਰਿਆ ਜਾਂਦਾ ਹੈ ਉਨ੍ਹਾਂ ਨੂੰ ਟੈਕਸੀਆਂ ਕਰਵਾ ਕੇ ਉੱਥੇ ਜਾਣਾ ਪੈਂਦਾ ਹੈ। ਵੜਿੰਗ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੱਸ ਟਰਮੀਨਲ ਤੇ ਜਾਵੇ ਤਾਂ ਜੋ ਉੱਥੇ ਉਤਾਰੇ ਜਾਣ ਵਾਲੇ ਲੋਕ ਆਰਾਮ ਨਾਲ ਏਅਰਪੋਰਟ ਜਾ ਸਕਣ। ਅਸੀਂ ਉਸ ਦੀ ਇਜਾਜਤ ਮੰਗਦੇ ਹਾਂ। ਜਿਸ ਕਰਕੇ ਇਸ ਦੇ ਲਈ ਲੈਟਰ ਵੀ ਲਿਖੇ ਗਏ ।
ਕੇਜਰੀਵਾਲ ਪੰਜਾਬ ਆ ਕੇ ਪੰਜਾਬੀਅਤ ਦੀ ਗੱਲ ਕਰਦੇ ਹਨ, ਵਾਪਿਸ ਜਾ ਕੇ ਕਰਦੇ ਹਨ ਬੁਰਾਈ