MoS ਵਿੱਤ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ‘ਮਹਾਂਮਾਰੀ ਪ੍ਰੀਮੀਅਮ’ ‘ਤੇ ਵਧੇਰੇ ਜ਼ੋਰ ਦੇ ਰਹੀ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਟੀਕੇ ਖਰੀਦਣ ਲਈ ਮਜ਼ਬੂਰ ਕੀਤਾ। 400 ਰੁਪਏ ਦੀ ਵੈਕਸੀਨ ਦੋ ਖੁਰਾਕਾਂ ਦੀ 3,120 ਰੁਪਏ ਵਿੱਚ ਵੇਚੀ ਜਾ ਰਹੀ ਹੈ। ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਪੈਸੇ ਵਾਪਸ ਕਰਨ ਨਾਲ ਤੁਹਾਡਾ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗਾ?
Politics over Vaccination in punjab:ਕੋਰੋਨਾ ਕਾਲ 'ਚ ਪੰਜਾਬ ਸਰਕਾਰ ਨੇ ਕੀਤੀ ਕਮਾਈ!
09:48 June 05
ਕੀ ਪੈਸੇ ਵਾਪਸ ਕਰਨ ਨਾਲ ਤੁਹਾਡਾ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗਾ: ਅਨੁਰਾਗ ਠਾਕੁਰ
08:52 June 05
ਮੁਨਾਫਿਆਂ ਲਈ ਟੀਕਿਆਂ ਦੀ ਵਿਕਰੀ ਪਹਿਲੀ ਵਾਰ ਹੋ ਰਹੀ ਹੈ ਪੰਜਾਬ 'ਚ: ਹਰਸਿਮਰਤ ਕੌਰ ਬਾਦਲ
ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਦੂਜੇ ਰਾਸ਼ਟਰ ਆਪਣੇ ਲੋਕਾਂ ਨੂੰ ਟੀਕੇ ਲਗਾ ਰਹੀਆਂ ਸਨ, ਕੇਂਦਰ ਟੀਕੇ ਨਿਰਯਾਤ ਕਰ ਰਿਹਾ ਸੀ ਅਤੇ ਹੁਣ ਉਨ੍ਹਾਂ ਕੋਲ ਟੀਕਿਆਂ ਦੀ ਘਾਟ ਹੈ। ਪਰ ਮੁਨਾਫਿਆਂ ਲਈ ਟੀਕਿਆਂ ਦੀ ਵਿਕਰੀ ਪਹਿਲੀ ਵਾਰ ਹੋ ਰਹੀ ਹੈ ਇਹ ਵੀ ਪੰਜਾਬ ਵਿਚ।
07:38 June 05
ਕੋਰੋਨਾ ਕਾਲ 'ਚ ਪੰਜਾਬ ਸਰਕਾਰ ਨੇ ਕੀਤੀ ਕਮਾਈ!
ਚੰਡੀਗੜ੍ਹ: ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਉੱਤੇ ਕੋਰੋਨਾ ਵੈਕਸੀਨ 'ਕੋਵੈਕਸੀਨ' ਤੋਂ ਮੁਨਾਫ਼ਾਖੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਵਿਰੋਧੀ ਧਿਰ ਪਾਰਟੀਆਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਵੈਕਸੀਨ 400 ਰੁਪਏ ਤੋਂ ਲੈ ਕੇ ਨਿੱਜੀ ਹਸਪਤਾਲ ਨੂੰ 1060 ਉੱਤੇ ਵੇਚੀ ਹੈ। ਪੰਜਾਬ ਸਰਕਾਰ ਉੱਤੇ ਲੱਗੇ ਮੁਨਾਫ਼ਾਖੋਰੀ ਦੇ ਇਲਜ਼ਾਮ ਤੋਂ ਬਾਅਦ ਲੰਘੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਕੋਰੋਨਾ ਵੈਕਸੀਨ ਵਾਪਸ ਲੈਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਜਿਹੜਾ ਨਿੱਜੀ ਹਸਪਤਾਲ ਤੋਂ ਟੀਕੇ ਵਾਪਸ ਲੈ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣਗੇ।
ਕੋਵੈਕਸੀਨ ਦੀ ਮੁਨਾਫ਼ਾਖੋਰੀ ਦਾ ਮਾਮਲਾ ਅਕਾਲੀ ਦਲ ਅਤੇ ਆਪ ਨੇ ਚੁੱਕਿਆ
ਸਰਕਾਰ ਆਉਣ 'ਤੇ ਹੋਵੇਗੀ ਨਿਆਂਇਕ ਜਾਂਚ: ਸੁਖਬੀਰ ਬਾਦਲ
ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈਸ ਕਾਨਫੰਰਸ ਕਰ ਸੂਬਾ ਸਰਕਾਰ ਵੱਲੋਂ ਕੋਵੈਕਸੀਨ ਕੀਤੀ ਜਾ ਰਹੀ ਮੁਨਾਫਾਖੋਰੀ ਦੇ ਮੁੱਦਾ ਚੁੱਕਿਆ ਸੀ ਅਤੇ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਸਰਕਾਰ ਨੇ ਮੋਹਾਲੀ ਵਿੱਚ ਇੱਕ ਦਿਨ ਵਿੱਚ ਲਗਭਗ ਦੋ ਕਰੋੜ ਰੁਪਏ ਦਾ ਮੁਨਾਫਾ ਕਮਾਉਣ ਲਈ ਪ੍ਰਾਈਵੇਟ ਅਦਾਰਿਆਂ ਨੂੰ 35 ਹਜ਼ਾਰ ਟੀਕੇ ਵੇਚੇ ਗਏ ਹਨ। ਸੁਖਬੀਰ ਨੇ ਕਿਹਾ ਕਿ ਮੁੱਖ ਸਕੱਤਰ ਵਿਨੀ ਮਹਾਜਨ ਟਵੀਟ ਕਰਕੇ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਟੀਕਾ ਲਗਵਾਉਣ ਲਈ ਉਤਸ਼ਾਹਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇਗੀ।
ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦੈ: ਚੱਢਾ
ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਬਲਬੀਰ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖ਼ੁਦ ਮੰਨ ਚੁੱਕੇ ਹਨ ਕਿ ਉਹ ਟੀਕਾਕਰਨ ਦੀ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੈ ਅਤੇ ਉਹ ਨਹੀਂ ਜਾਣਦਾ ਕਿ ਕਿਵੇਂ ਟੀਕੇ ਦੀ ਕਾਲਾਬਾਜ਼ਾਰੀ ਕਿਵੇਂ ਹੋ ਗਈ। ਇਸ ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਹ ਟੀਕਾ 400 ਰੁਪਏ 'ਚ ਖਰੀਦਿਆ ਤੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਰਪੁਏ 'ਚ ਵੇਚਿਆ।
ਇਹ ਉਮੀਦ ਨਹੀਂ ਸੀ ਕਿ ਮਹਾਮਾਰੀ 'ਚ ਪੰਜਾਬ ਸਰਕਾਰ ਮੁਨਾਫ਼ਾਖੋਰੀ ਦੇ ਮੌਕੇ ਤਲਾਸ਼ੇਗੀ : ਪ੍ਰਕਾਸ਼ ਜਾਵੜੇਕਰ
ਚਹੁਤਰਫ਼ਾ ਘਿਰੀ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਵਿਪਤਾ ਵਿੱਚ ਵੀ ਮੁਨਾਫ਼ਾਖ਼ੋਰੀ ਦੇ ਮੌਕੇ ਤਲਾਸ਼ ਕਰੇਗੀ। ਕੇਂਦਰ ਸਰਕਾਰ ਵੱਲੋਂ ਮੁਫ਼ਤ ਟੀਕੇ ਲੈ ਕੇ ਨਿੱਜੀ ਹਸਪਤਾਲਾਂ ਨੂੰ ਵੇਚੇਗੀ। ਉਨ੍ਹਾਂ ਕੋਰੋਨਾ ਮਹਾਂਮਾਰੀ ਦੇ ਸਬੰਧ 'ਚ ਪੰਜਾਬ ਸਰਕਾਰ ਨਾਲ ਸਹੀ ਢੰਗ ਪ੍ਰਬੰਧ ਨਹੀਂ ਸਕੀ ਕਿਉਂਕਿ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਆਪਣੇ ਘਰੇਲੂ ਕਲੇਸ਼ ਨੂੰ ਲੈ ਕੇ ਦਿੱਲੀ ਬੈਠੀ ਹੈ, ਅਜਿਹੀ ਸਥਿਤੀ 'ਚ ਪੰਜਾਬ ਨੂੰ ਕੌਣ ਸੰਭਾਲੇਗਾ।
ਅਸੀਂ ਸਾਰੇ ਆਰਡਰ ਵਾਪਸ ਲਏ, ਨਹੀਂ ਵੇਚੇ ਜਾਣਗੇ ਟੀਕੇ : ਸਿੱਧੂ
ਸਾਰਿਆਂ ਪਾਰਟੀਆਂ ਵੱਲੋਂ ਕੋਵੈਕਸੀਨ ਦੇ ਮੁਨਾਫਾਖੋਰੀ ਦੇ ਹਮਲੇ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਹੁਣ ਸਰਕਾਰ ਨੇ ਨਿੱਜੀ ਹਸਪਤਾਲ ਨੂੰ ਦਿੱਤੇ ਆਰਡਰ ਵਾਪਸ ਲੈ ਲਏ ਹਨ, ਹੁਣ ਇਹ ਟੀਕਾ ਨਿੱਜੀ ਹਸਪਤਾਲ ਨੂੰ ਨਹੀਂ ਵੇਚਿਆ ਜਾਵੇਗਾ ਅਤੇ ਜਿੰਨੇ ਟੀਕੇ ਵੇਚੇ ਸਨ ਵਾਪਸ ਮੰਗਵਾ ਲਏ ਹਨ ਜਿਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣਗੇ।