ਚੰਡੀਗੜ੍ਹ:ਆਪ ਵਿਧਾਇਕ ਰੁਪਿੰਦਰ ਕੌਰ ਰੂਬੀ (AAP MLA Rupinder Kaur Ruby) ਵੱਲੋਂ ਪਾਰਟੀ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਸਿਆਸਤ ਭਖ ਚੁੱਕੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੇ ਵੱਲੋਂ ਰੂਬੀ ਦੇ ਅਸਤੀਫਾ ਦੇਣ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਹਨ ਜਿਸ ਤੋਂ ਬਾਅਦ ਰੁਪਿੰਦਰ ਰੂਬੀ ਦੇ ਵੱਲੋਂ ਹਰਪਾਲ ਚੀਮਾ ਵੱਲੋਂ ਸਾਧੇ ਨਿਸ਼ਾਨਿਆਂ ਦਾ ਮੋੜਵਾਂ ਜਵਾਬ ਦਿੱਤਾ ਗਿਆ ਹੈ।
ਹਰਪਾਲ ਚੀਮਾ ਨੂੰ ਚੋਣ ਲੜਨ ਦਾ ਚੈਲੰਜ
ਰੂਬੀ ਨੇ ਟਵੀਟ ਕਰਕੇ ਹਰਪਾਲ ਚੀਮਾ (Harpal Cheema) ਨੂੰ ਕਿਹਾ ਕਿ ਤੁਹਾਨੂੰ ਵੀ ਪਤਾ ਕਿ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਅਤੇ ਮੈਂ ਇਹ ਚੁੱਪ ਚਾਪ ਨਹੀਂ ਵੇਖ ਸਕਦੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੁਹਾਡਾ ਬੋਲਣ ਦਾ ਸਮਾਂ ਸੀ ਤੁਹਾਡੇ ਤੋਂ ਬੋਲਿਆਂ ਨਹੀਂ ਗਿਆ। ਉਨ੍ਹਾਂ ਕਿਹਾ ਕਿ ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ ਅਤੇ ਨਾ ਭਗਵੰਤ ਸਿੰਘ ਮਾਨ ਲਈ। ਇਸਦੇ ਨਾਲੀ ਹੀ ਉਨ੍ਹਾਂ ਚੀਮਾ ਨੂੰ ਚੈਲੰਜ ਕਰਦੇ ਕਿਹਾ ਕਿ ਜੇ ਤੁਹਾਨੂੰ ਟਿਕਟ ਦੀ ਗੱਲ ਰਹੀ ਹੈ ਕਿ ਉਸਨੂੰ ਆਪ ਤੋਂ ਟਿਕਟ ਨਹੀਂ ਮਿਲਣੀ ਸੀ ਤਾਂ ਉਹ ਉਸ ਖਿਲਾਫ ਚੋਣ ਲੜ ਕੇ ਵੇਖ ਸਕਦੇ ਹਨ।
ਹਰਪਾਲ ਚੀਮਾ ਨੇ ਸੀਟ ਨਾ ਮਿਲਣ ਨੂੰ ਲੈ ਕੇ ਚੁੱਕੇ ਸਨ ਸਵਾਲ
ਰੁਪਿੰਦਰ ਰੂਬੀ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ (Harpal Cheema) ਦਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਉਨ੍ਹਾਂ ਨੁੂੂੰ ਇਸ ਵਾਰ ਆਪ ਤੋਂ ਟਿਕਟ ਨਹੀਂ ਮਿਲਣੀ ਸੀ ਇਸ ਲਈ ਉਨ੍ਹਾਂ ਪਾਰਟੀ ਨੂੰ ਛੱਡਿਆ ਹੈ। ਨਾਲ ਹੀ ਚੀਮਾ ਨੇ ਕਿਹਾ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਰੂਬੀ ਖਿਲਾਫ਼ ਭੜਾਸ ਕੱਢਦੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਉਹ ਰੁਪਿੰਦਰ ਰੂਬੀ ਨਾਲ ਧੋਖਾ ਨਾਲ ਕਰਨ ਤੇ ਉਨ੍ਹਾਂ ਨੂੰ ਬਠਿੰਡਾ ਦਿਹਾਥੀ ਤੋਂ ਟਿਕਟ ਜ਼ਰੂਰ ਦੇਣ।