ਪੰਜਾਬ

punjab

ETV Bharat / city

BSF ਵਿਵਾਦ ‘ਤੇ ਸਿਆਸੀ ਫਸਾਦ ! - ਮੁੱਖ ਮੰਤਰੀ

ਬੀਐਸਐਫ ਮਸਲੇ ਨੂੰ ਲੈਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਉਂਦੀ ਜਾ ਰਹੀ ਹੈ। ਸੁਖਬੀਰ ਬਾਦਲ (Sukhbir Badal) ਨੇ ਸੀਐਮ ਚੰਨੀ (CM Channi) ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਲੈਕੇ ਪੰਜਾਬ ਨਾਲ ਧੋਖਾ ਕੀਤਾ ਹੈ ਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਜਦਿਕ ਦੂਜੇ ਪਾਸੇ ਸੀਐਮ ਚੰਨੀ ਨੇ ਸੁਖਬੀਰ ਬਾਦਲ ਨੂੰ ਅਜਿਹੀ ਬਿਆਨਬਾਜ਼ੀ ਕਰਨ ਤੋਂ ਵਰਜਿਆ ਹੈ। ਸੂਬੇ ਦੀਆਂ ਬਾਕੀ ਪਾਰਟੀਆਂ ਵੀ ਇਸ ਮਸਲੇ ਨੂੰ ਲੈਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੀਆਂ ਹਨ।

BSF ਵਿਵਾਦ ‘ਤੇ ਸਿਆਸੀ ਫਸਾਦ !
BSF ਵਿਵਾਦ ‘ਤੇ ਸਿਆਸੀ ਫਸਾਦ !

By

Published : Oct 20, 2021, 6:44 AM IST

ਚੰਡੀਗੜ੍ਹ: ਬੀਐਸਐਫ (BSF) ਵਿਵਾਦ ਨੂੰ ਲੈਕੇ ਪੰਜਾਬ ਦੀ ਰਾਜਨੀਤੀ ਲਗਾਤਾਰ ਭਖਦੀ ਜਾ ਰਹੀ ਹੈ। ਜਿਵੇਂ ਹੀ ਸੂਬੇ ਵਿੱਚ ਬੀਐਸਐਫ (BSF) ਦੀ ਜਾਂਚ ਦਾ ਦਾਇਰਾ ਵਧਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਉਸ ਸਮੇਂ ਤੋਂ ਲੈਕੇ ਬਿਆਨਬਾਜੀ ਤੇਜ਼ ਹੋ ਗਈ ਹੈ। ਕੁਝ ਸਿਆਸੀ ਆਗੂਆਂ ਵੱਲੋਂ ਪੰਜਾਬ ਸਰਕਾਰ (Government of Punjab) ਨੂੰ ਇਸ ਮਸਲੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕਈ ਸਿਆਸੀ ਆਗੂ ਇਸ ਮਸਲੇ ਨੂੰ ਲੈਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ ਤੇ ਇਸ ਕਾਰਵਾਈ ਨੂੰ ਸੰਘੀ ਢਾਂਚੇ ਉੱਪਰ ਹਮਲਾ ਕਰਾਰ ਦਿੱਤਾ ਜਾ ਰਿਹਾ ਹੈ। ਇਸੀ ਮਸਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਚੰਨੀ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।

BSF ਵਿਵਾਦ ‘ਤੇ ਸਿਆਸੀ ਫਸਾਦ !

ਬੀਐਸਐਫ ਵਿਵਾਦ ‘ਤੇ ਭਖੀ ਸੂਬੇ ਦੀ ਸਿਆਸਤ

ਲੁਧਿਆਣਾ ਵਿੱਚ ਇਸ ਮਾਮਲੇ ‘ਤੇ ਬਿਆਨ ਦਿੰਦੇ ਹੋਏ ਸੁਖਬੀਰ ਬਾਦਲ (Sukhbir Badal) ਨੇ ਕਿਹਾ ਸੀ ਕਿ ਹੁਣ ਬੀਐਸਐਫ (BSF) ਸਾਡੇ ਇਲਾਕਿਆਂ ਦੇ ਨਾਲ-ਨਾਲ ਧਾਰਮਿਕ ਅਸਥਾਨਾਂ ਵਿੱਚ ਵੀ ਦਾਖਲ ਦੇ ਸਕਦੀ ਹੈ ਤੇ ਆਪਣੇ ਕਾਰਵਾਈ ਕਰੇਗੀ। ਇਸ ਮਸਲੇ ਨੂੰ ਲੈਕੇ ਉਨ੍ਹਾਂ ਸਿੱਧਮ ਸਿੱਧਾ ਚੰਨੀ ਸਰਕਾਰ ਨੂੂੰ ਜ਼ਿੰਮੇਵਾਰ ਦੱਸਿਆ ਹੈ।

ਸੁਖਬੀਰ ਬਾਦਲ ਦੇ ਬਿਆਨ ‘ਤੇ ਚੰਨੀ ਦਾ ਪਲਟਵਾਰ

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh) ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਿਸ ਵਿੱਚ ਉਨ੍ਹਾਂ ਸੁਖਬੀਰ ਬਾਦਲ (Sukhbir Badal) ਨੂੰ ਅਜਿਹੇ ਭੜਕਾਹਟ ਪੈਦਾ ਕਰਨ ਵਾਲੇ ਬਿਆਨ ਦੇਣ ਤੋਂ ਵਰਜਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੀ.ਐਸ.ਐਫ. ਆਈਐਸ ਦੇ ਮੁੱਦੇ ਦੀ ਆੜ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਪੰਜਾਬ ਨੂੰ ਦੁਬਾਰਾ ਅੱਤਵਾਦ ਦੇ ਕਾਲੇ ਦੌਰ ਵਿੱਚ ਨਾ ਧੱਕਣ ਦੀ ਕੋਸ਼ਿਸ਼ ਕਰ ਰਿਹਾ ਜੋ ਕਿ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਪਿਛਲੇ ਦੌਰ ਦੇ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਅਤੇ ਉਨ੍ਹਾਂ ਨੂੰ ਅੱਤਵਾਦ ਦੇ ਰਾਹ 'ਤੇ ਧੱਕਣ ਲਈ ਅਕਾਲੀ ਦਲ ਜ਼ਿੰਮੇਵਾਰ ਹੈ।

BSF ਮਸਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ-ਭਾਜਪਾ ਆਗੂ

ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਫੋਨ ਤੇ ਗੱਲਬਾਤ ਕਰਦੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਗਰੇਵਾਲ ਨੇ ਕਿਹਾ ਕਿ ਜਦੋਂ ਉਹ ਖੁਦ ਦਰਬਾਰ ਸਾਹਿਬ ਜਾਂਦੇ ਹਨ, ਕੇਂਦਰੀ ਫੋਰਸ ਉਨ੍ਹਾਂ ਦੇ ਨਾਲ ਹੁੰਦੀ ਅਜਿਹੇ ‘ਚ ਉਹ ਉਨ੍ਹਾਂ ਦਾ ਵੀ ਹੌਂਸਲਾ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਬੀਐਸਐਫ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੈ, ਇਸ ਮੁੱਦੇ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਆਪ ਨੇ BSF ਮਸਲੇ ਨੂੰ ਲੈਕੇ ਸੈਸ਼ਨ ਬਲਾਉਣ ਦੀ ਕੀਤੀ ਮੰਗ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਬਾਦਲ (Sukhbir Badal) ਨੂੰ ਲੈਕੇ ਜੋ ਕਿਹਾ ਕਿ ਉਹ ਬਿਲਕੁਲ ਸਹੀ ਹੈ ਪਰ ਉਨ੍ਹਾਂ ਨੂੰ ਖੁਦ ਵੀ ਪੰਜਾਬ ਦੇ ਕਈ ਮੁੱਦਿਆਂ 'ਤੇ ਸੈਸ਼ਨ ਬੁਲਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਪੰਜਾਬੀਆਂ ਦੀ ਪਿੱਠ ‘ਚ ਛੁਰਾ ਮਾਰਿਆ-ਸੁਖਬੀਰ ਬਾਦਲ

ਇਸ ਦੇ ਨਾਲ ਹੀ, ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੈਨੂੰ ਇਹ ਨਾ ਦੱਸੋ ਕਿ ਮੈਂ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹਾਂ, ਜਦੋਂ ਕਿ ਉਸ ਨੇ ਖੁਦ ਦਸਤਖਤ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਨਹੀਂ ਬਖਸ਼ਣਗੇ।

ਬੀਐਸਐਫ ਦਾ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਭਖਦਾ ਜਾ ਰਿਹਾ ਹੈ। ਜਿੱਥੇ ਅਕਾਲੀ ਦਲ (Akali Dal) ਨੇ ਇਸ ਮੁੱਦੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ, ਇਸਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ।ਓਧਰ ਦੂਜੇ ਪਾਸੇ ਸੀਐਮ ਚੰਨੀ ਵੱਲੋਂ ਸੁਖਬੀਰ ਬਾਦਲ ਨੂੰ ਲੋਕਾਂ ਦੇ ਵਿੱਚ ਭੜਕਾਹਟ ਦੇਣ ਵਾਲੇ ਬਿਆਨ ਦੇਣ ਤੋਂ ਵਰਜਿਆ ਹੈ। ਅਜਿਹੇ ਦੇ ਵਿੱਚ ਇਹ ਮਸਲਾ ਪੰਜਾਬ ਦੀ ਸਿਆਸਤ ਦੇ ਵਿੱਚ ਭਖਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਬੀਐਸਐਫ ਨੂੰ ਸ਼ਕਤੀ ਦੇਣਾ ਕੇਂਦਰ ਤੇ ਸੂਬਿਆਂ ‘ਚ ਸ਼ਕਤੀਆਂ ਦੇ ਨਿਖੇੜੇ ਦੀ ਉਲੰਘਣਾ:ਸੁਖਬੀਰ ਬਾਦਲ

ABOUT THE AUTHOR

...view details