ਚੰਡੀਗੜ੍ਹ: ਪੰਜਾਬ 'ਚ ਜਿੱਥੇ ਇਕ ਪਾਸੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਜ਼ੋਰ ਬਣਿਆ ਹੋਇਆ ਹੈ, ਉੱਥੇ ਹੀ ਕਈ ਨਵੇਂ ਖੁਲਾਸੇ ਵੀ ਨਿਕਲ ਕੇ ਸਾਹਮਣੇ ਆ ਰਹੇ ਹਨ। ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਲੋਂ ਜਿੱਥੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆਂ ਜਾਣਾ ਹੈ, ਠੀਕ ਉਸ ਤੋਂ ਪਹਿਲਾਂ ਅਚਾਨਕ ਚੰਡੀਗੜ੍ਹ ਵਿਖੇ ਸੁਮਨ ਤੂਰ ਵਲੋਂ ਵਲੋਂ ਖੁਦ ਨੂੰ ਕਾਂਗਰਸ ਪਾਰਟੀ ਦੇ ਪੰਜਬ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਦੱਸਦਿਆਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ।
ਵਿਵਾਦਾਂ 'ਚ ਘਿਰੇ ਸਿੱਧੂ : ਵੱਡੀ ਭੈਣ ਨੇ ਲਗਾਏ ਇਲਜ਼ਾਮ, ਵਿਰੋਧੀਆਂ ਨੇ ਸਾਧੇ ਨਿਸ਼ਾਨੇ ਸਿੱਧੂ ਦੀ ਭੈਣ ਨੇ ਲਗਾਏ ਇਲਜ਼ਾਮ
ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵਲੋਂ ਅਚਾਨਕ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆ ਉਨ੍ਹਾਂ ਉੱਤੇ ਇਲਜ਼ਾਮ ਲਾਏ ਗਏ ਹਨ। ਸਿੱਧੂ ਦੀ ਭੈਣ ਤੂਰ ਨੇ ਪ੍ਰੈਸ ਸਾਹਮਣੇ ਆ ਕੇ ਸਿੱਧੂ ਉੱਤੇ ਜ਼ਿਆਦਤੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਰਨ ਉਨ੍ਹਾਂ ਦੀ ਮਾਂ ਨੂੰ ਘਰ ਤੋਂ ਬਾਹਰ ਕੱਢਿਆ ਸੀ ਅਤੇ ਰੇਲਵੇ ਸਟੇਸ਼ਨ ਉੱਤੇ ਮਾਂ ਦੀ ਲਾਵਾਰਸ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਕਰਦਿਆਂ ਸੁਮਨ ਤੂਰ ਭਾਵੁਕ ਹੋ ਗਈ ਅਤੇ ਰੋ-ਰੋ ਕੇ ਉਨ੍ਹਾਂ ਨੇ ਆਪਣੀ ਮਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।
ਵਿਵਾਦਾਂ 'ਚ ਘਿਰੇ ਸਿੱਧੂ : ਵੱਡੀ ਭੈਣ ਨੇ ਲਗਾਏ ਇਲਜ਼ਾਮ, ਵਿਰੋਧੀਆਂ ਨੇ ਸਾਧੇ ਨਿਸ਼ਾਨੇ 'ਲਵਾਰਿਸ ਹਾਲਤ 'ਚ ਮਾਂ ਦੀ ਹੋਈ ਮੌਤ'
ਅਮਰੀਕਾ 'ਚ ਰਹਿ ਰਹੀ ਨਵਜੋਤ ਸਿੱਧੂ ਦੀ ਭੈਣ ਡਾ. ਸੁਮਨ ਤੂਰ ਨੇ ਕਿਹਾ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਭਰਾ ਨਵਜੋਤ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਭੈਣਾਂ ਨੂੰ ਘਰੋਂ ਕੱਢ ਦਿੱਤਾ ਸੀ। ਸਿੱਧੂ ਨੇ ਲੋਕਾਂ ਨੂੰ ਝੂਠ ਬੋਲਿਆ ਕਿ ਜਦੋਂ ਉਹ (ਸਿੱਧੂ) ਦੋ ਸਾਲ ਦਾ ਸੀ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਸੁਮਨ ਤੂਰ ਨੇ ਕਿਹਾ ਕਿ ਉਸ ਦੀ ਮਾਂ ਦੀ ਦਿੱਲੀ ਰੇਲਵੇ ਸਟੇਸ਼ਨ 'ਤੇ ਲਾਵਾਰਿਸ ਹਾਲਤ 'ਚ ਮੌਤ ਹੋ ਗਈ ਸੀ।
'ਸਿੱਧੂ ਨੂੰ ਮਿਲਣ ਗਈ ਸੀ ਅੰਮ੍ਰਿਤਸਰ ਘਰ'
ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਈ ਸੀ, ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਉਸ ਦਾ ਮੋਬਾਈਲ ਨੰਬਰ ਵੀ ਬਲਾਕ ਕੀਤਾ ਹੋਇਆ ਹੈ।
'ਸਿੱਧੂ ਦੀ ਸੱਸ ਨੇ ਕੀਤਾ ਘਰ ਬਰਬਾਦ'
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰ ਦਿੱਤਾ ਹੈ। ਮੈਂ ਕਦੇ ਵੀ ਆਪਣੇ ਜੱਦੀ ਘਰ ਵਾਪਸ ਨਹੀਂ ਜਾ ਸਕੀ। ਅਮਰੀਕਾ ਦੇ ਨਿਊਯਾਰਕ 'ਚ ਰਹਿੰਦੇ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਇੰਨੇ ਸਾਲਾਂ ਬਾਅਦ ਚੋਣਾਂ ਦੇ ਸਮੇਂ 'ਤੇ ਇਲਜ਼ਾਮ ਕਿਉਂ ਲਗਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਲੇਖ ਇਕੱਠਾ ਕਰਨਾ ਚਾਹੁੰਦੀ ਸੀ, ਜਿਸ 'ਚ ਨਵਜੋਤ ਸਿੱਧੂ ਨੇ ਮੇਰੇ ਮਾਂ ਅਤੇ ਪਿਤਾ ਨੇ ਵੱਖ ਹੋਣ ਦਾ ਬਿਆਨ ਦਿੱਤਾ ਹੈ।
ਵਿਵਾਦਾਂ 'ਚ ਘਿਰੇ ਸਿੱਧੂ : ਵੱਡੀ ਭੈਣ ਨੇ ਲਗਾਏ ਇਲਜ਼ਾਮ, ਵਿਰੋਧੀਆਂ ਨੇ ਸਾਧੇ ਨਿਸ਼ਾਨੇ ਭੈਣ ਦੇ ਇਲਜ਼ਾਮਾਂ 'ਤੇ ਨਵਜੋਤ ਕੌਰ ਦਾ ਕਿਨਾਰਾ
ਉਧਰ ਇਸ ਪੂਰੇ ਮਾਮਲੇ 'ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਸੁਮਨ ਤੂਰ ਦੇ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਨਹੀਂ ਜਾਣਦੀ। ਉੁਨ੍ਹਾਂ ਨੇ ਕਿਹਾ ਕਿ ਸੁਮਨ ਤੂਰ ਆਪਣੀ ਜ਼ਿੰਦਗੀ ਦੌਰਾਨ ਕਦੇ ਵੀ ਉਨ੍ਹਾਂ ਦੇ ਨਾਲ ਨਹੀਂ ਰਹੀ। ਨਵਜੋਤ ਕੌਰ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੇ ਦੋ ਵਿਆਹ ਸਨ। ਸੁਮਨ ਤੂਰ ਦਾ ਜਨਮ ਪਹਿਲੇ ਵਿਆਹ ਤੋਂ ਹੋਇਆ ਸੀ, ਪਰ ਉਨ੍ਹਾਂ ਬਾਰੇ ਉਹ ਨਹੀਂ ਜਾਣਦੇ ਹਨ।
'ਮਾਂ ਨਹੀਂ ਸੰਭਾਲੀ ਤਾਂ ਸੂਬਾ ਕੀ ਸੰਭਾਲੇਗਾ'
ਇਸ ਤੋਂ ਇਲਾਵਾ ਬਿਕਰਮ ਮਜੀਠੀਆਂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਭੈਣ ਸੁਮਨ ਕੌਰ ਵੱਲੋਂ ਜੋ ਬਿਆਨ ਦਿੱਤੇ ਗਏ ਹਨ, ਅਜਿਹਾ ਸਮਾਂ ਰੱਬ ਕਿਸੇ ਨੂੰ ਨਾ ਦੇਵੇ। ਨਵਜੋਤ ਸਿੱਧੂ ਨੂੰ ਆਪਣੀ ਭੈਣ ਸੁਮਨ ਕੋਲੋ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੂੰ ਆਪਣੀ ਮਾਂ ਕੋਲੋ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਸਿੱਧੂ ਆਪਣੀ ਮਾਂ ਦਾ ਨਹੀਂ ਬਣ ਸਕਿਆ ਤਾਂ ਉਹ ਪੰਜਾਬ ਦਾ ਕਿਵੇਂ ਬਣ ਸਕਦਾ ਹੈ।
'ਕੀ ਇਹ ਸਿੱਧੂ ਦਾ ਪੰਜਾਬ ਮਾਡਲ'
ਨਵਜੋਤ ਸਿੰਘ ਸਿੱਧੂ ਦੀ ਭੈਣ ਵੱਲੋਂ ਲਾਏ ਗਏ ਦੋਸ਼ਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਨੂੰ ਪੁੱਛਿਆ ਹੈ ਕਿ ਕੀ ਇਹ ਉਨ੍ਹਾਂ ਦਾ ਪੰਜਾਬ ਮਾਡਲ ਹੈ? ਪਾਰਟੀ ਦੇ ਮੁੱਖ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਸਿੱਧੂ ਤਾਂ ਕਹਿੰਦੇ ਸਨ ਕਿ ਮੇਰੇ 'ਤੇ ਭ੍ਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਹੈ, ਫਿਰ ਇਹ ਕੀ ਹੈ। ਬੈਂਸ ਨੇ ਕਿਹਾ ਕਿ ਸਿੱਧੂ ਨੇ ਆਪਣੇ ਮਾਪਿਆਂ ਦੇ ਰਿਸ਼ਤੇ ਨੂੰ ਲੈ ਕੇ ਪੂਰੀ ਦੁਨੀਆ ਸਾਹਮਣੇ ਝੂਠ ਬੋਲਿਆ ਅਤੇ ਅੱਜ ਜਦੋਂ ਉਸ ਦੀ ਭੈਣ ਨੇ ਪਰਿਵਾਰ ਦੀਆਂ ਫੋਟੋਆਂ ਦਿਖਾਈਆਂ ਹਨ ਤਾਂ ਸਥਿਤੀ ਸਪੱਸ਼ਟ ਹੋ ਗਈ ਹੈ। ਬੈਂਸ ਨੇ ਕਿਹਾ ਕੀ ਮਾਂ ਤੋਂ ਉੱਚਾ ਕੋਈ ਰੁਤਬਾ ਹੈ। ਰੱਬ ਤੋਂ ਬਾਅਦ ਮਾਂ ਦਾ ਦਰਜਾ ਸਭ ਤੋਂ ਉੱਚਾ ਹੈ। ਉਹ ਹਰ ਰੋਜ਼ ਪੰਜਾਬ ਦਾ ਮਾਡਲ ਪੰਜਾਬ ਦੇ ਸਾਹਮਣੇ ਰੱਖ ਰਿਹਾ ਹੈ।
'ਸਿਆਸਤ 'ਚ ਨਿਘਾਰ'
ਇਸ ਪੂਰੇ ਮਾਮਲੇ 'ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਲਿਖਿਆ ਕਿ ਪੰਜਾਬ 'ਚ ਸਿਆਸਤ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਬੇਹੱਦ ਨਿੰਦਣਯੋਗ ਹੈ ਕਿ ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਨਾਲ ਹੀ ਸ਼ਾਇਰੀ ਅੰਦਾਜ਼ 'ਚ ਵਿਅੰਗ ਵੀ ਕੀਤਾ।
ਇਹ ਵੀ ਪੜ੍ਹੋ :Punjab Assembly Election 2022: ਸੋਸ਼ਲ ਮੀਡੀਆਂ 'ਤੇ 'AAP' ਭਾਰੀ, ਕਾਂਗਰਸ-ਅਕਾਲੀ ਦਲ ਨੂੰ ਟੱਕਰ